ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਤਾਲੇ ਤੋੜ ਕੇ ਲੁੱਟੇ ਸੋਨੇ ਦੇ ਗਹਿਣੇ
Saturday, Dec 07, 2024 - 06:25 PM (IST)
ਦਸੂਹਾ (ਝਾਵਰ)- ਥਾਣਾ ਦਸੂਹਾ ਅਧੀਨ ਆਉਂਦੇ ਪਿੰਡ ਥਲੇ ਵਿਖੇ ਅੱਜ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਦਿੱਤਾ। ਚੋਰਾਂ ਨੇ ਜਗਮਾਲ ਸਿੰਘ ਪੁੱਤਰ ਜਥੇਦਾਰ ਭਗਵੰਤ ਸਿੰਘ ਦੇ ਘਰ ਦੇ ਤਾਲੇ ਤੋੜ ਕੇ ਅੰਦਰੋਂ ਦੋ ਪਿਸਤੌਲਾਂ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਲੁੱਟ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦਾ ਮਾਲਕ ਜਗਮਾਲ ਸਿੰਘ ਜਲੰਧਰ ਵਿਖੇ ਸ਼ੌਪਿੰਗ ਕਰਨ ਲਈ ਪਰਿਵਾਰ ਸਮੇਤ ਗਏ ਸਨ ਅਤੇ ਇਸ ਪਿੱਛੋਂ ਇਹ ਵਾਰਦਾਤ ਹੋ ਗਈ।
ਇਹ ਵੀ ਪੜ੍ਹੋ- ਗਾਂ ਨੇ ਜਿੱਤ ਲਿਆ ਸੋਨਾਲੀਕਾ ਟਰੈਕਟਰ, ਕਾਰਨਾਮਾ ਜਾਣ ਨਹੀਂ ਹੋਵੇਗਾ ਯਕੀਨ
ਉਨ੍ਹਾਂ ਨੂੰ ਖੇਤਾਂ ਵਿਚ ਕੰਮ ਕਰਦੇ ਬਈਏ ਨੇ ਸੂਚਨਾ ਦਿੱਤੀ ਕਿ ਘਰ ਦੇ ਦਰਵਾਜੇ ਟੁੱਟੇ ਹੋਏ ਹਨ। ਜਦੋਂ ਉਹ ਮੌਕੇ ਦੇ ਘਰ ਪਹੁੰਚੇ ਤਾਂ ਘਰ ਵਿੱਚ ਦੋ ਪਿਸਤੌਲ ਅਤੇ ਹੋਰ ਕੁਝ ਸਾਮਾਨ ਨਹੀਂ ਸੀ। ਇਹ ਵੀ ਪਤਾ ਲੱਗਾ ਹੈ ਕਿ ਘਰ ਵਿੱਚ ਦੋ ਰਾਈਫਲਾਂ ਵੀ ਪਈਆਂ ਸਨ ਪਰ ਚੋਰ ਇਹ ਰਾਈਫਲਾਂ ਨਹੀਂ ਲੈ ਕੇ ਗਏ ਸੂਚਨਾ ਮਿਲਣ 'ਤੇ ਮੌਕੇ 'ਤੇ ਥਾਣਾ ਮੁਖੀ ਦਸੂਹਾ ਪ੍ਰਭਜੋਤ ਕੌਰ ਪੁਲਸ ਪਾਰਟੀ ਸਟੇਟ ਮੌਕੇ 'ਤੇ ਪਹੁੰਚ ਗਏ ਅਤੇ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8