ਖੁਰਾਕ ਸਪਲਾਈ ਵਿਭਾਗ ਦੀ ਟੀਮ ਨੇ ਢਾਬਿਆਂ ਅਤੇ ਰੈਸਟੋਰੈਂਟਾਂ ''ਤੇ ਕੀਤੀ ਛਾਪੇਮਾਰੀ

06/20/2019 10:55:39 AM

ਸੁਲਤਾਨਪੁਰ ਲੋਧੀ (ਸੋਢੀ, ਧੀਰ) : ਫੂਡ ਸਪਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲਾ ਫੂਡ ਸਪਲਾਈ ਅਫਸਰ ਅਮਨਜੀਤ ਸਿੰਘ ਦੀ ਅਗਵਾਈ ਹੇਠ ਖੁਰਾਕ ਸਪਲਾਈ ਵਿਭਾਗ ਦੀ ਟੀਮ ਨੇ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਢਾਬਿਆਂ, ਰੈਸਟੋਰੈਂਟਾਂ ਅਤੇ ਹੋਰ ਹਲਵਾਈਆਂ ਦੀਆਂ ਦੁਕਾਨਾਂ 'ਤੇ ਅਚਨਚੇਤ ਛਾਪੇ ਮਾਰੇ ਤੇ ਰਸੋਈਆਂ ਦੀ ਚੈਕਿੰਗ ਕੀਤੀ। ਇਸ ਸਮੇਂ ਉਨ੍ਹਾਂ ਨਾਜਾਇਜ਼ ਤੌਰ 'ਤੇ ਲਾਏ ਘਰੇਲੂ ਰਸੋਈ ਗੈਸ-ਸਿਲੰਡਰ ਜ਼ਬਤ ਕੀਤੇ ਤੇ ਰੈਸਟੋਰੈਂਟ ਅਤੇ ਦੁਕਾਨ ਮਾਲਕਾਂ ਨੂੰ ਆਪਣੀਆਂ ਰਸੋਈਆਂ 'ਚ ਸਿਰਫ ਕਮਰਸ਼ੀਅਲ ਗੈਸ ਸਿਲੰਡਰ ਵਰਤਣ ਦੇ ਹੁਕਮ ਦਿੱਤੇ।

ਜ਼ਿਲਾ ਫੂਡ ਸਪਲਾਈ ਅਫਸਰ ਦੀ ਅਗਵਾਈ ਹੇਠ ਬਣਾਈ ਟੀਮ ਨੇ ਸ਼ਹਿਰ ਦੇ ਬੇਰ ਸਾਹਿਬ ਰੋਡ, ਤਲਵੰਡੀ ਚੌਧਰੀਆਂ ਚੌਕ, ਆਰੀਆ ਸਮਾਜ ਚੌਕ, ਬੀ. ਡੀ. ਪੀ. ਓ. ਦਫਤਰ ਚੌਕ, ਸ਼ਹੀਦ ਊਧਮ ਸਿੰਘ ਚੌਕ, ਬੱਸ ਸਟੈਂਡ, ਸਬਜ਼ੀ ਮੰਡੀ ਰੋਡ ਆਦਿ ਵਿਖੇ ਦੁਕਾਨਾਂ 'ਤੇ ਚੈਕਿੰਗ ਕੀਤੀ ਤੇ ਵੱਖ-ਵੱਖ ਹੋਟਲਾਂ 'ਤੇ ਜਾ ਕੇ ਵੀ ਹਦਾਇਤ ਕੀਤੀ ਕਿ ਜੋ ਵੀ ਘਰੇਲੂ ਰਸੋਈ ਗੈਸ-ਸਿਲੰਡਰ ਦੁਕਾਨਾਂ ਤੇ ਹੋਟਲਾਂ ਆਦਿ ਵਿਚ ਵਰਤਦਾ ਫੜਿਆ ਗਿਆ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਏ. ਐੱਫ. ਐੱਸ. ਓ. ਹਰਮਿੰਦਰ ਸਿੰਘ, ਇੰਸਪੈਕਟਰ ਲਲਿਤ ਕੁਮਾਰ, ਇੰਸਪੈਕਟਰ ਭੁਪਿੰਦਰ ਸਿੰਘ ਆਦਿ ਵੀ ਨਾਲ ਸਨ।


Baljeet Kaur

Content Editor

Related News