ਐਕਸਾਈਜ਼ ਵਿਭਾਗ ਨੇ 3020 ਲਿਟਰ ਲਾਹਣ ਬਰਾਮਦ ਕੀਤੀ

Monday, Apr 08, 2024 - 01:40 PM (IST)

ਐਕਸਾਈਜ਼ ਵਿਭਾਗ ਨੇ 3020 ਲਿਟਰ ਲਾਹਣ ਬਰਾਮਦ ਕੀਤੀ

ਬਟਾਲਾ/ਘੁਮਾਣ(ਗੋਰਾਇਆ) : ਐਕਸਾਈਜ਼ ਵਿਭਾਗ ਤੇ ਪੁਲਸ ਰੇਡ ਟੀਮਾਂ ਨੇ ਬਿਆਸ ਦਰਿਆ ਕੰਢੇ ਵਸਦੇ ਪਿੰਡਾਂ ’ਚੋਂ ਸਰਚ ਅਭਿਆਨ ਤਹਿਤ 3020 ਲਿਟਰ ਲਾਹਣ ਬਰਾਮਦ ਕੀਤੀ। ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਬਲਕਾਰ ਸਿੰਘ ’ਤੇ ਆਧਾਰਿਤ ਰੇਡ ਟੀਮ ਵੱਲੋਂ ਬਿਆਸ ਦਰਿਆ ਦੇ ਪਿੰਡ ਸ਼ਕਰੀ, ਦਰਗਾਬਾਦ ਤੇ ਸਰਹਾਲੀ ’ਚ ਸਰਚ ਅਭਿਆਨ ਤਹਿਤ 2 ਲੋਹੇ ਦੇ ਡਰੰਮਾਂ ’ਚੋਂ 400 ਲਿਟਰ ਲਾਹਣ, 2 ਪਲਾਸਟਿਕ ਦੀਆਂ ਡਰੰਮੀਆ ’ਚੋਂ 100 ਲਿਟਰ ਲਾਹਣ, 3 ਤਰਪਾਲਾਂ ’ਚੋਂ 2500 ਲਿਟਰ ਲਾਹਣ ਅਤੇ 1 ਲੋਹੇ ਦੀ ਡਰੰਮੀ ’ਚੋਂ 20 ਲਿਟਰ ਲਾਹਣ ਬਰਾਮਦ ਹੋਈ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਇਸ ਤਰ੍ਹਾਂ ਕੁੱਲ 3020 ਲਿਟਰ ਲਾਹਣ ਬਰਾਮਦ ਹੋਈ, ਜਿਸਨੂੰ ਨੂੰ ਬਾਅਦ ’ਚ ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਦੀ ਅਗਵਾਈ ’ਚ ਨਸ਼ਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News