ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ 2650 ਲਿਟਰ ਲਾਹਣ ਬਰਾਮਦ

Sunday, Apr 28, 2024 - 06:15 PM (IST)

ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ 2650 ਲਿਟਰ ਲਾਹਣ ਬਰਾਮਦ

ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ)- ਐਕਸਾਈਜ਼ ਵਿਭਾਗ ਵੱਲੋਂ ਸਰਕਲ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ਅੰਦਰ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਏ ਜਾ ਰਹੇ ਸਰਚ ਅਭਿਆਨ ਤਹਿਤ 2650 ਲਿਟਰ ਲਾਹਣ ਬਰਾਮਦ ਕੀਤੀ ਗਈ। ਹੈੱਡ ਸੰਦੀਪ ਸਿੰਘ, ਗੁੱਲੂ ਮਰੜ, ਪਰਮਜੀਤ ਪੰਮਾ ਨੇ ਦੱਸਿਆ ਕਿ ਐਕਸਾਈਜ਼ ਈ.ਟੀ.ਓ. ਹੇਮੰਤ ਸ਼ਰਮਾ, ਐਕਸਾਈਜ਼ ਈ.ਟੀ.ਓ. ਅਮਨਬੀਰ ਸਿੰਘ, ਐਕਸਾਈਜ਼ ਇੰਸਪੈਕਟਰ ਡੀ.ਐੱਸ.ਪੀ. ਸ਼੍ਰੀਮਤੀ ਖੁਸ਼ੀ ਕੌਰ, ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਐਕਸਾਈਜ਼ ਇੰਸਪੈਕਟਰ ਅਮਰੀਕ ਸਿੰਘ, ਐਕਸਾਈਜ਼ ਪੁਲਸ ਸਟਾਫ ਇੰਚਾਰਜ ’ਤੇ ਅਧਾਰਿਤ ਰੇਡ ਪਾਰਟੀ ਟੀਮ ਵੱਲੋਂ ਸਰਕਲ ਦੇ ਪਿੰਡਾਂ ਵੀਲਾ ਤੇਜਾ, ਦੁਦੋਜੋਧ, ਲੋਧੀਨੰਗਲ, ਡੋਗਰ, ਘੜਕਿਆਂ, ਤਰਪਾਲਾਂ, ਬੱਦੋਵਾਲ, ਮੰਜਿਆਂਵਾਲ, ਆਵਾਨ, ਲਾਲੇਨੰਗਲ, ਡਾਲੇਚੱਕ ’ਚ ਸਰਚ ਅਭਿਆਨ ਨੂੰ ਤੇਜ਼ੀ ਨਾਲ ਚਲਾਉਂਦਿਆਂ ਹੋਇਆਂ ਛਾਪੇਮਾਰੀ ਤੇਜ਼ ਕੀਤੀ ਹੋਈ ਸੀ। ਇਸੇ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਡਾਲੇਚੱਕ ਦੇ ਬਾਹਰਵਾਰ ਛੱਪੜ ਕੰਢੇ ਪੈਂਦੀਆਂ ਰੂੜੀਆਂ ’ਚ ਕੁਝ ਲੋਕਾਂ ਵੱਲੋਂ ਲਾਹਣ ਲੁਕਾ ਕੇ ਰੱਖੀ ਹੋਈ ਹੈ।

ਇਹ ਵੀ ਪੜ੍ਹੋ-  ਬੀਬਾ ਹਰਸਿਮਰਤ ਬਾਦਲ ਦੀ ਰੈਲੀ 'ਚ ਪੈ ਗਿਆ ਰੌਲਾ, ਚੱਲੀਆਂ ਕੁਰਸੀਆਂ, ਦੇਖੋ ਮੌਕੇ ਦੀ ਵੀਡੀਓ

ਸੂਚਨਾ ਮਿਲਣ ’ਤੇ ਜਦ ਰੇਡ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਤਲਾਸ਼ੀ ਦੌਰਾਨ 4 ਲੋਹੇ ਦੇ ਡਰੱਮ ਤੇ 3 ਤਿਰਪਾਲਾਂ ’ਚ 2270 ਲਿਟਰ ਲਾਹਣ ਮੌਜੂਦ ਸੀ, ਬਰਾਮਦ ਹੋਈ। ਇਸੇ ਤਰ੍ਹਾਂ ਇਕ ਹੋਰ ਗੁਪਤ ਸੂਚਨਾ ’ਤੇ ਪਿੰਡ ਬੱਦੋਵਾਲ ਦੇ ਰੇਲਵੇ ਲਾਈਨਾਂ ਨੇੜੇ ਝਾੜੀਆਂ ’ਚੋਂ 2 ਲੋਹੇ ਦੇ ਇਕ ਪਲਾਸਟਿਕ ਦੇ ਡਰੱਮਾਂ ’ਚ 380 ਲਿਟਰ ਲਾਹਣ ਬਰਾਮਦ ਹੋਈ। ਇਸੇ ਤਰ੍ਹਾਂ ਕੁੱਲ 2650 ਲਿਟਰ ਲਾਹਣ ਬਰਾਮਦ ਹੋਈ, ਜਿਸ ਨੂੰ ਬਾਅਦ ’ਚ ਐਕਸਾਈਜ਼ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ ਵੱਲੋਂ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਏ.ਐੱਸ.ਆਈ. ਬਲਵਿੰਦਰ ਸਿੰਘ, ਹੌਲਦਾਰ ਗਗਨ, ਹੌਲਦਾਰ ਪਰਗਟ, ਹੌਲਦਾਰ ਨਰਿੰਦਰ, ਸਿਪਾਹੀ ਕਰਨਬੀਰ, ਕਾਲਾ, ਕਾਕਾ, ਸੁੱਖਾ, ਕਾਕੂ, ਹੈਪੀ, ਪੱਪੂ, ਰਾਜਬੀਰ, ਦੇਬਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ-  ਕਰੀਬ 2 ਸਾਲ ਪਹਿਲਾਂ ਦੋ ਪਾਕਿਸਤਾਨੀ ਨਾਬਾਲਗ ਬੱਚੇ ਪਹੁੰਚੇ ਸੀ ਭਾਰਤ, ਹੁਣ ਇੰਝ ਹੋਈ ਵਤਨ ਵਾਪਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News