ਲੋਕਾਂ ਦੇ ਕੰਮਾਂ ਸਬੰਧੀ ਜਲੰਧਰ ਨਿਗਮ ਕਮਿਸ਼ਨਰ ਸਖ਼ਤ, ਪਾਣੀ ਦੀ ਸਪਲਾਈ ਤੇ ਸੀਵਰੇਜ ਵਿਵਸਥਾ ਲਈ ਜਾਰੀ ਕੀਤੀਆਂ ਹਦਾਇਤਾਂ

04/11/2024 2:30:53 PM

ਜਲੰਧਰ (ਪੁਨੀਤ)–ਨਿਗਮ ਕਮਿਸ਼ਨਰ ਗੌਤਮ ਜੈਨ ਦੇ ਦਿਸ਼ਾ-ਨਿਰਦੇਸ਼ਾਂ ਵਿਚ ਫੀਲਡ ਵਿਚ ਉਤਰੇ ਜ਼ੋਨਲ ਕਮਿਸ਼ਨਰਾਂ ਵੱਲੋਂ ਆਪਣੇ-ਆਪਣੇ ਜ਼ੋਨ ਵਿਚ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇ ਕੇ ਲੋਕਾਂ ਦੀਆਂ ਸਹੂਲਤਾਂ ’ਤੇ ਫੋਕਸ ਕਰਨ ਲਈ ਕਿਹਾ ਗਿਆ। ਜ਼ੋਨਲ ਕਮਿਸ਼ਨਰਾਂ ਨੇ ਆਪਣੇ ਵਿਧਾਨ ਸਭਾ ਹਲਕਿਆਂ ਦੇ ਵਾਰਡਾਂ ਵਿਚ ਜਾ ਕੇ ਨੋਡਲ ਆਫਿਸਰ ਤੋਂ ਕਾਰਗੁਜ਼ਾਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ ਤਾਂ ਜੋ ਸਮਾਂ ਰਹਿੰਦੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।

ਇਸੇ ਲੜੀ ਵਿਚ ਨਾਰਥ ਵਿਧਾਨ ਸਭਾ ਹਲਕੇ ਦੇ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ, ਸੈਂਟਰਲ ਵਿਧਾਨ ਸਭਾ ਹਲਕੇ ਦੇ ਅਜੇ ਸ਼ਰਮਾ, ਵੈਸਟ ਤੋਂ ਨਵਸੰਦੀਪ ਕੌਰ ਨੇ ਫੀਲਡ ਵਿਚ ਕਾਫ਼ੀ ਸਮਾਂ ਬਿਤਾਇਆ। ਸੀਨੀਅਰ ਅਧਿਕਾਰੀਆਂ ਨਾਲ ਫੀਲਡ ਵਿਚ ਪਹੁੰਚੇ ਜ਼ੋਨਲ ਕਮਿਸ਼ਨਰਾਂ ਨੇ ਵਿਕਾਸ ਕੰਮਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਸਵੇਰੇ 7 ਵਜੇ ਤੋਂ ਵਾਰਡਾਂ ਵਿਚ ਨਿਰੀਖਣ ਸ਼ੁਰੂ ਹੋ ਚੁੱਕਾ ਸੀ, ਜੋ ਦੁਪਹਿਰ ਤਕ ਜਾਰੀ ਰਿਹਾ। ਇਸੇ ਲੜੀ ਵਿਚ ਅਧਿਕਾਰੀਆਂ ਨੇ ਵਿਕਾਸ ਕੰਮਾਂ ’ਤੇ ਮੁੱਖ ਫੋਕਸ ਕੀਤਾ।
ਇਸ ਨਿਰੀਖਣ ਦੌਰਾਨ ਕੂੜੇ ਦੇ ਡੰਪਾਂ, ਸੀਵਰੇਜ, ਸਫ਼ਾਈ, ਖੱਡਿਆਂ ਆਦਿ ਬਾਰੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਕਮੀਆਂ ਸਬੰਧੀ ਮੁੱਖ ਪੁਆਇੰਟ ਨੋਟ ਕਰਕੇ ਸਬੰਧਤ ਅਧਿਕਾਰੀਆਂ ਨੂੰ ਭੇਜੇ ਜਾ ਰਹੇ ਹਨ। ਨੋਡਲ ਆਫਿਸਰਜ਼ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਹਰੇਕ ਵਾਰਡ ਤੋਂ ਪ੍ਰਾਪਤ ਹੋਣ ਵਾਲੀਆਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ- ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਦੀ ਵੱਡੀ ਪਲਾਨਿੰਗ, ਜਾਰੀ ਕੀਤੀਆਂ ਹਦਾਇਤਾਂ

ਵਿਕਰਾਂਤ ਵਰਮਾ ਨੇ ਕੰਮਕਾਜ ਦਾ ਨਿਰੀਖਣ ਕਰਦਿਆਂ ਟਰਾਂਸਪੋਰਟ ਨਗਰ, ਅੰਗੂਰਾਂ ਵਾਲੀਆਂ ਵੇਲਾਂ ਕੋਲ ਸਥਿਤ ਕੂੜੇ ਦੇ ਡੰਪਾਂ ’ਤੇ ਜਾਂਚ ਕੀਤੀ ਅਤੇ ਸਬੰਧਤ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਦਿੱਤੀਆਂ। ਇਸੇ ਲੜੀ ਵਿਚ ਪਿਛਲੇ ਦਿਨੀਂ ਨਿਗਮ ਕਮਿਸ਼ਨਰ ਗੌਤਮ ਜੈਨ ਵੱਲੋਂ ਫੀਲਡ ਵਿਚ ਜਾ ਕੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲਿਆ ਗਿਆ ਸੀ। ਲੋਕਲ ਬਾਡੀਜ਼ ਸੈਕਰੇਟਰੀ ਅਜਾਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹਰਕਤ ਵਿਚ ਆਈ ਨਿਗਮ ਦੀ ਕਾਰਜਪ੍ਰਣਾਲੀ ਕਾਰਨ ਲੋਕਾਂ ਦੇ ਕਈ ਕੰਮ ਹੋਣੇ ਸ਼ੁਰੂ ਹੋ ਚੁੱਕੇ ਹਨ। ਇਸੇ ਦਾ ਅਸਰ ਹੈ ਕਿ ਜ਼ੋਨਲ ਕਮਿਸ਼ਨਰਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਸਫਾਈ ਕੰਮ ਦੀ ਦੇਖ-ਰੇਖ ਕੀਤੀ ਜਾ ਰਹੀ ਹੈ ਅਤੇ ਸਟਾਫ਼ ਦੀ ਅਟੈਂਡੈਂਸ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਹਰੇਕ ਵਾਰਡ ਵਿਚ ਸਫ਼ਾਈ ਵਿਵਸਥਾ ਨੂੰ ਸੁਚਾਰੂ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਨੋਡਲ ਆਫਿਸਰਜ਼ ਤੋਂ ਰੋਜ਼ਾਨਾ ਰਿਪੋਰਟ ਲਈ ਜਾਵੇਗੀ : ਵਿਕਰਾਂਤ ਵਰਮਾ
ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਸ਼ੁਰੂ ਹੋਏ ਅਚਨਚੇਤ ਨਿਰੀਖਣ ਨਾਲ ਕਰਮਚਾਰੀਆਂ ਦੀ ਇਕਾਗਰਤਾ ਵਧੇਗੀ। ਉਥੇ ਹੀ ਜ਼ੋਨਲ ਕਮਿਸ਼ਨਰਾਂ ਵੱਲੋਂ ਨੋਡਲ ਆਫਿਸਰਜ਼ ਤੋਂ ਰੁਟੀਨ ਵਿਚ ਰਿਪੋਰਟ ਲਈ ਜਾਵੇਗੀ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇ। ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ ਨੇ ਕਿਹਾ ਕਿ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਰੋਜ਼ਾਨਾ ਵੱਖ-ਵੱਖ ਵਾਰਡਾਂ ਵਿਚ ਅਚਨਚੇਤ ਚੈਕਿੰਗ ਕਰ ਰਹੇ ਹਨ ਤਾਂ ਜੋ ਸਫ਼ਾਈ ਦੇ ਜ਼ਮੀਨੀ ਹਾਲਾਤ ਨੂੰ ਜਾਣਿਆ ਜਾ ਸਕੇ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ ਦਲ-ਬਦਲੂ ਜਾਰੀ, ਅਕਾਲੀ ਤੇ ਕਾਂਗਰਸ ਨੂੰ ਮੁੜ ਝਟਕਾ ਦੇਵੇਗੀ ਭਾਜਪਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News