ਲੁਧਿਆਣਾ ''ਚ ਟਰਾਂਸਪੋਰਟ ਕੰਪਨੀ ''ਤੇ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ
Wednesday, Apr 24, 2024 - 04:45 PM (IST)

ਲੁਧਿਆਣਾ (ਸੇਠੀ) : ਲੁਧਿਆਣਾ 'ਚ ਅੱਜ ਇਕ ਨਾਮੀ ਟਰਾਂਸਪੋਰਟ ਕੰਪਨੀ 'ਤੇ ਆਮਦਨ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ। ਵਿਭਾਗ ਦੀਆਂ ਟੀਮਾਂ ਸਵੇਰ ਤੋਂ ਹੀ ਲੁਧਿਆਣਾ 'ਚ 8 ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ।
ਛਾਪੇਮਾਰੀ ਦੌਰਾਨ ਕੰਪਨੀ ਦੇ ਮਾਲਕ ਵਲੋਂ ਬਣਾਈਆਂ ਗਈਆਂ ਹੋਰ ਕੰਪਨੀਆਂ ਅਤੇ ਬਿਜ਼ਨੈੱਸ ਵੀ ਕਵਰ ਕੀਤੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਛਾਪੇਮਾਰੀ ਦਾ ਕਾਰਨ ਕਮਾਈ ਦੇ ਮੁਕਾਬਲੇ ਟੈਕਸ ਨਾ ਭਰਨਾ ਹੈ ਪਰ ਅਜੇ ਤੱਕ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋ ਸਕੀ ਹੈ।