BCCI ਨੇ IPL ਮੈਚ ਦੌਰਾਨ 12,000 ਕੈਂਸਰ ਅਤੇ ਥੈਲੇਸੀਮੀਆ ਰੋਗੀਆਂ ਦੀ ਕੀਤੀ ਮੇਜ਼ਬਾਨੀ

Thursday, Apr 18, 2024 - 07:32 PM (IST)

BCCI ਨੇ IPL ਮੈਚ ਦੌਰਾਨ 12,000 ਕੈਂਸਰ ਅਤੇ ਥੈਲੇਸੀਮੀਆ ਰੋਗੀਆਂ ਦੀ ਕੀਤੀ ਮੇਜ਼ਬਾਨੀ

ਅਹਿਮਦਾਬਾਦ, (ਭਾਸ਼ਾ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬੁੱਧਵਾਰ ਨੂੰ ਇਥੇ ਗੁਜਰਾਤ ਟਾਈਨਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੌਰਾਨ 12,000 ਕੈਂਸਰ ਅਤੇ ਥੈਲੇਸੀਮੀਆ ਪੀੜਤਾਂ ਦੀ ‘ਵਿਸ਼ੇਸ਼ ਸੱਦੇ’ ਦੇ ਤੌਰ ’ਤੇ ਮੇਜ਼ਬਾਨੀ ਕੀਤੀ। ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਦੀ ਟੀਮ ਨੇ ਇਥੇ ਨਰਿੰਦਰ ਮੋਦੀ ਸਟੇਡੀਅਮ ’ਚ ਗੁਜਰਾਤ ਟਾਈਟਨਸ ਨੂੰ ਆਈ. ਪੀ. ਐੱਲ. ਦੇ ਹੁਣ ਤੱਕ ਦੇ ਉਸ ਦੇ ਸਭ ਤੋਂ ਘੱਟ ਸਕੋਰ 89 ’ਤੇ ਸਮੇਟਨ ਤੋਂ ਬਾਅਦ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ।

ਇਥੇ ਜਾਰੀ ਪ੍ਰੈੱਸ ਨੋਟ ਮੁਤਾਬਕ ਕੈਂਸਰ ਅਤੇ ਥੈਲੇਸੀਮੀਆ ਬਾਰੇ ਜਾਗਰੂਕਤਾ ਵਧਾਉਣ ਦੇ ਅਭਿਆਨ ’ਚ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਖੂਨਦਾਨੀਆਂ ਅਤੇ ਖੂਨਦਾਨ ਕੈਂਪ ਆਯੋਜਕਾਂ ਨਾਲ ‘ਵਿਸ਼ੇਸ਼ ਸੱਦਿਆਂ’ ਦਾ ਸੁਆਗਤ ਕੀਤਾ। ਪ੍ਰੈੱਸ ਬਿਆਨ ’ਚ ਦੱਸਿਆ ਗਿਆ ਕਿ ਇਹ ਅਸਾਧਾਰਨ ਪਹਿਲ ਕੈਂਸਰ ਅਤੇ ਥੈਲੇਸੀਮੀਆ ਨਾਲ ਪੀੜਤ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਜਾਗਰੂਕਤਾ ਵਧਾਉਣ ’ਚ ਕਾਫੀ ਮਦਦਗਾਰ ਹੋਵੇਗੀ। ਇਸ ਨਾਲ ਲੋਕਾਂ ਨੇ ਮੌਜ-ਮਸਤੀ ਅਤੇ ਮਨੋਰੰਜਨ ਦੇ ਇਕ ਬੇਹੱਦ ਜ਼ਰੂਰੀ ਦਿਨ ਦਾ ਅਨੁਭਵ ਕੀਤਾ। ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਸੀ। ਉਹ ਆਪਣੀਆਂ ਮਨਪਸੰਦ ਟੀਮਾਂ ਦਾ ਉਤਸ਼ਾਹ ਵਧਾ ਰਹੇ ਸਨ। ਸਟੇਡੀਅਮ ’ਚ ਖੁਸ਼ੀ ਦਾ ਇਸ ਤਰ੍ਹਾਂ ਦਾ ਮਾਹੌਲ ਪਹਿਲਾਂ ਕਦੇ ਨਹੀਂ ਦੇਖਿਆ ਗਿਆ।


author

Tarsem Singh

Content Editor

Related News