ਚੋਣਾਂ ਦੇ ਮੱਦੇਨਜ਼ਰ ਪੁਲਸ ਅਤੇ ਐਕਸਾਈਜ਼ ਵਿਭਾਗ ਦਾ ਐਕਸ਼ਨ, ਭੱਠਿਆਂ ਸਮੇਤ 12 ਠੇਕਿਆਂ ’ਤੇ ਕੀਤੀ ਅਚਨਚੇਤ ਚੈਕਿੰਗ

04/08/2024 4:16:28 PM

ਗੁਰਦਾਸਪੁਰ (ਹਰਮਨ)-ਚੋਣਾਂ ਦੇ ਮੱਦੇਨਜ਼ਰ ਅੱਜ ਪੁਲਸ ਅਤੇ ਐਕਸਾਈਜ਼ ਵਿਭਾਗ ਨੇ ਵੱਡਾ ਐਕਸ਼ਨ ਕੀਤਾ ਹੈ, ਜਿਸ ਤਹਿਤ ਅੱਜ 12 ਦੇ ਕਰੀਬ ਠੇਕਿਆਂ ਅਤੇ ਅੱਧੀ ਦਰਜਨ ਦੇ ਕਰੀਬ ਭੱਠਿਆਂ ਅਤੇ ਸ਼ੈੱਲਰਾਂ ’ਤੇ ਅਚਨਚੇਤ ਚੈਕਿੰਗ ਕੀਤੀ ਹੈ। ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ਦੱਸਿਆ ਕਿ ਕਿ ਚੋਣਾਂ ਦੌਰਾਨ ਇਹ ਯਕੀਨੀ ਬਣਾਇਆ ਜਾ ਰਿਹਾ ਕਿ ਕਿਸੇ ਵੀ ਜਗ੍ਹਾ ’ਤੇ ਨਾਜਾਇਜ਼ ਸ਼ਰਾਬ ਦੀ ਸਟੋਰੇਜ ਨਾ ਹੋ ਸਕੇ ਅਤੇ ਨਾ ਹੀ ਕੋਈ ਹੋਰ ਗੈਰ ਕਾਨੂੰਨੀ ਚੀਜ਼ ਰੱਖੀ ਜਾਵੇ। ਇਸ ਕਾਰਨ ਅੱਜ ਪੁਲਸ ਦੇ 100 ਦੇ ਕਰੀਬ ਜਵਾਨਾਂ ਨੇ ਐੱਸ. ਪੀ. ਬਲਵਿੰਦਰ ਸਿੰਘ ਰੰਧਾਵਾ, ਡੀ. ਐੱਸ. ਪੀਜ਼ ਤੇ ਥਾਣਾ ਮੁਖੀਆਂ ਦੇ ਨਾਲ ਗੁਰਦਾਸਪੁਰ ਸ਼ਹਿਰ ਦੇ ਕਰੀਬ 12 ਠੇਕਿਆਂ ਅਤੇ ਆਸ ਪਾਸ ਖੇਤਰ ਦੇ ਭੱਠਿਆਂ ਅਤੇ ਸ਼ੈੱਲਰਾਂ ’ਤੇ ਚੈਕਿੰਗ ਕੀਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਇਸ ਦੌਰਾਨ ਐਕਸਾਈਜ਼ ਵਿਭਾਗ ਦੇ ਈ. ਟੀ. ਓ. ਅਮਨਵੀਰ ਸਿੰਘ, ਇੰਸਪੈਕਟਰ ਅਨਿਲ ਕੁਮਾਰ ਵੀ ਮੌਜੂਦ ਸਨ, ਜਿਨ੍ਹਾਂ ਨੇ ਦੱਸਿਆ ਕਿ ਅੱਜ ਠੇਕਿਆਂ ਅਤੇ ਠੇਕੇਦਾਰਾਂ ਦੇ ਗੁਦਾਮਾਂ ਵਿਚ ਚੈਕਿੰਗ ਕੀਤੀ ਗਈ ਹੈ ਤਾਂ ਜੋ ਨਾਜਾਇਜ਼ ਸ਼ਰਾਬ ਦਾ ਕੋਈ ਸਟਾਕ ਛੁਪਿਆ ਨਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਸ਼ੈਲਰਾਂ ਅਤੇ ਭੱਠਿਆਂ ’ਤੇ ਵੀ ਪਹੁੰਚ ਕੇ ਉਕਤ ਕਾਰਵਾਈ ਕੀਤੀ ਗਈ ਹੈ ਤਾਂ ਜੋ ਅਜਿਹੀ ਥਾਵਾਂ ’ਤੇ ਵੀ ਸ਼ਰਾਬ ਵਗੈਰਾ ਦੀ ਸਟੋਰੇਜ ਦੀ ਸੰਭਾਵਨਾ ਖ਼ਤਮ ਕੀਤੀ ਜਾ ਸਕੇ। ਅੱਜ ਕਿਸੇ ਵੀ ਜਗ੍ਹਾ ’ਤੇ ਕੋਈ ਗੈਰ ਕਾਨੂੰਨੀ ਚੀਜ਼ ਨਹੀਂ ਮਿਲੀ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News