ਚੀਮਾ ਚੌਕ ਸਥਿਤ ਜਿਊਲਰਜ਼ ਤੋਂ ਗਹਿਣੇ ਲੁੱਟ ਕੇ ਚੋਰ ਹੋਏ ਫਰਾਰ

02/04/2021 4:19:06 PM

ਜਲੰਧਰ (ਮ੍ਰਿਦੁਲ)–ਮਾਡਲ ਟਾਊਨ ਨੇੜੇ ਸਥਿਤ ਚੀਮਾ ਚੌਕ ਵਿਚ ਜਿਊਲਰਜ਼ ਵਿਚ ਗਾਹਕ ਬਣ ਕੇ ਆਏ ਇਕ ਪੱਗੜੀਧਾਰੀ ਵਿਅਕਤੀ ਅਤੇ ਇਕ ਚੂੜਾ ਪਹਿਨੀ ਔਰਤ ਦੁਕਾਨ ਤੋਂ 70 ਗ੍ਰਾਮ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਦੁਕਾਨ ਦਾ ਮਾਲਕ ਉਨ੍ਹਾਂ ਦੇ ਪਿੱਛੇ ਵੀ ਭੱਜਿਆ ਪਰ ਮੁਲਜ਼ਮ ਬਾਈਕ ’ਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਮਿਲੀ ਤਾਂ ਪੁਲਸ ਦੇ ਹੱਥ-ਪੈਰ ਫੁੱਲ ਗਏ। ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਜ਼ਿਕਰਯੋਗ ਹੈ ਕਿ ਮਾਰਕੀਟ ਵਿਚ ਇਸ ਘਟਨਾ ਨਾਲ ਆਸ-ਪਾਸ ਦੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੀੜਤ ਰਾਜਨ ਲੂਥਰਾ ਨੇ ਦੱਸਿਆ ਕਿ ਉਹ ਸ਼ਹੀਦ ਊਧਮ ਸਿੰਘ ਨਗਰ ਵਿਚ ਮਕਾਨ ਨੰਬਰ 401 ਵਿਚ ਰਹਿੰਦੇ ਹਨ। ਉਨ੍ਹਾਂ ਦੀ ਇਕ ਦੁਕਾਨ ਚੀਮਾ ਚੌਕ ਵਿਚ ਹੈ ਅਤੇ ਦੂਜੀ ਦੁਕਾਨ ਸਰਾਫਾ ਬਾਜ਼ਾਰ ਵਿਚ ਹੈ, ਜਿਥੇ ਉਨ੍ਹਾਂ ਦਾ ਛੋਟਾ ਭਰਾ ਬੈਠਦਾ ਹੈ। ਸ਼ਾਮ ਨੂੰ ਉਹ ਜਦੋਂ ਦੁਕਾਨ ’ਤੇ ਸਨ ਤਾਂ ਤਕਰੀਬਨ 7 ਵਜੇ ਮੂੰਹ ਢੱਕ ਕੇ ਇਕ ਪੱਗੜੀਧਾਰੀ ਵਿਅਕਤੀ ਇਕ ਚੂੜਾ ਪਹਿਨੀ ਔਰਤ ਨਾਲ ਆਇਆ, ਜਿਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਦੋਵੇਂ ਪਤੀ-ਪਤਨੀ ਹਨ। ਰਾਜਨ ਨੇ ਦੱਸਿਆ ਕਿ ਉਨ੍ਹਾ ਨੇ ਆ ਕੇ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਇਕ ਸੰਦੀਪ ਨਾਮੀ ਦੋਸਤ ਨੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਵਿਆਹ ਹੈ, ਇਸ ਲਈ ਉਨ੍ਹਾਂ ਨੂੰ ਇਕ ਸੈੱਟ ਅਤੇ ਚੇਨ ਚਾਹੀਦੀ ਹੈ। ਅੱਧੇ ਪੈਸੇ ਉਹ ਹੁਣ ਦੇਣਗੇ ਅਤੇ ਅੱਧੇ ਪੈਸੇ ਵਿਆਹ ਤੋਂ ਬਾਅਦ ਦੇਣਗੇ। ਗੱਲਬਾਤ ਦੌਰਾਨ ਉਨ੍ਹਾਂ ਨੇ ਜਦੋਂ ਗਹਿਣੇ ਦਿਖਾਉਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਵਿਚੋਂ ਇਕ 50 ਗ੍ਰਾਮ ਦਾ ਸੈੱਟ, ਇਕ 16 ਗ੍ਰਾਮ ਸੋਨੇ ਦੀ ਚੇਨ ਅਤੇ 4 ਗ੍ਰਾਮ ਚੇਨ ਦਾ ਹਿੱਸਾ ਵੀ ਦਿਖਾਇਆ, ਜੋ ਕਿ ਵੱਖ-ਵੱਖ ਬਾਕਸਾਂ ਵਿਚ ਸਨ।

ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

PunjabKesari

ਰਾਜਨ ਨੇ ਦੱਸਿਆ ਕਿ ਗਹਿਣੇ ਵੇਖਦੇ ਸਮੇਂ ਉਸ ਨੇ ਦੋਵਾਂ ਪਤੀ-ਪਤਨੀ ਨੂੰ ਕਿਹਾ ਵੀ ਉਹ ਮਾਸਕ ਉਤਾਰ ਲੈਣ ਪਰ ਉਨ੍ਹਾਂ ਨੇ ਕੋਵਿਡ ਬਹਾਨਾ ਬਣਾ ਕੇ ਮਾਸਕ ਨਹੀਂ ਉਤਾਰਿਆ ਅਤੇ ਗਹਿਣੇ ਦੇਖਦੇ ਰਹੇ। ਜਦੋਂ ਗਹਿਣੇ ਪਸੰਦ ਆ ਗਏ ਤਾਂ ਔਰਤ ਨੇ ਉਸ ਨੂੰ ਕਿਹਾ ਕਿ ਉਹ ਇਕ ਵਾਰ ਆਪਣੀ ਮਾਂ ਨਾਲ ਗੱਲ ਕਰਨਾ ਚਾਹੁੰਦੀ ਹੈ। ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ।  ਇੰਨੇ ਵਿਚ ਔਰਤ ਫੋਨ ’ਤੇ ਗੱਲ ਕਰਦੇ-ਕਰਦੇ ਬਾਹਰ ਨਿਕਲ ਗਈ। ਦੂਜੇ ਪਾਸੇ ਅੰਦਰ ਬੈਠੇ ਨੌਜਵਾਨ ਨੇ ਸਾਰੇ ਗਹਿਣੇ ਇਕ ਬਾਕਸ ਵਿਚ ਰੱਖ ਲਏ। ਉਸ ਨੇ ਆਪਣੀ ਜੇਬ ਵਿਚੋਂ 2 ਹਜ਼ਾਰ ਦੀ ਇਕ ਥੱਦੀ ਕੱਢੀ ਅਤੇ ਬਾਅਦ ਵਿਚ ਜੇਬ ਵਿਚ ਪਾ ਲਈ। ਗੱਲ ਕਰਦੇ-ਕਰਦੇ ਉਨ੍ਹਾਂ ਦੀ ਨਜ਼ਰ ਹਟੀ ਤਾਂ ਉਕਤ ਮੁਲਜ਼ਮ ਗਹਿਣਿਆਂ ਨਾਲ ਭਰਿਆ ਬਾਕਸ ਲੈ ਕੇ ਫਰਾਰ ਹੋ ਗਿਆ। ਲੁੱਟ ਹੁੰਦੀ ਦੇਖ ਜਦੋਂ ਉਸਦਾ ਪਿੱਛਾ ਕੀਤਾ ਤਾਂ ਉਸ ਦੀ ਦੁਕਾਨ ਤੋਂ ਕੁਝ ਹੀ ਦੂਰੀ ’ਤੇ ਇਕ ਨੌਜਵਾਨ ਬਾਈਕ ਸਟਾਰਟ ਕਰ ਕੇ ਖੜ੍ਹਾ ਸੀ, ਜਿਸ ਦੇ ਪਿੱਛੇ ਬੈਠ ਕੇ ਉਹ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ

ਜਦੋਂ ਮੌਕੇ ’ਤੇ ਪੁਲਸ ਪੀੜਤ ਰਾਜਨ ਦੇ ਬਿਆਨ ਦਰਜ ਕਰ ਰਹੀ ਸੀ ਤਾਂ ਪਤਾ ਲੱਗਾ ਕਿ ਰਾਜਨ ਨੇ ਆਪਣੇ ਨੌਕਰ ਨੂੰ ਔਰਤ ਦੇ ਪਿੱਛੇ ਬਾਹਰ ਵੀ ਭੇਜਿਆ ਸੀ ਕਿਉਂਕਿ ਉਸਨੂੰ ਸ਼ੱਕ ਹੋਇਆ ਕਿ ਕੋਈ ਗੜਬੜ ਹੈ, ਜਿਸ ’ਤੇ ਨੌਕਰ ਨੇ ਬਾਹਰ ਜਾ ਕੇ ਦੇਖਿਆ ਤਾਂ ਔਰਤ ਵੈਨ ਵਿਚ ਬੈਠ ਕੇ ਚਲੀ ਗਈ, ਜਿਸਤੋਂ ਬਾਅਦ ਉਕਤ ਮੁਲਜ਼ਮ ਗਹਿਣੇ ਲੁੱਟ ਕੇ ਫਰਾਰ ਹੋ ਗਈ।

ਪੱਗੜੀਧਾਰੀ ਨੌਜਵਾਨ ਦੇ ਖੱਬੇ ਹੱਥ ’ਤੇ ਬਣਿਆ ਸੀ ਟੈਟੂ, ਫੁਟੇਜ ’ਚ ਹੋਇਆ ਕੈਦ
ਉਥੇ ਹੀ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਫੁਟੇਜ ਵਿਚ ਪਾਇਆ ਕਿ ਮੁਲਜ਼ਮ ਦੇ ਖੱਬੇ ਹੱਥ ’ਤੇ ਟੈਟੂ ਬਣਿਆ ਸੀ, ਜੋ ਫੁਟੇਜ ਵਿਚ ਕੈਦ ਹੋ ਗਿਆ ਹੈ ਪਰ ਕੈਮਰੇ ਵਿਚ ਔਰਤ ਦੀ ਸ਼ਕਲ ਕੈਦ ਨਹੀਂ ਹੋ ਪਾਈ ਕਿਉਂਕਿ ਔਰਤ ਕੈਮਰੇ ਤੋਂ ਕੁਝ ਦੂਰੀ ’ਤੇ ਖੜ੍ਹੀ ਸੀ।

ਇਹ ਵੀ ਪੜ੍ਹੋ : ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਉਪਰਾਲਾ

ਵਾਰਦਾਤ ਤੋਂ ਬਾਅਦ ਡੀ. ਸੀ. ਪੀ. ਗੁਰਮੀਤ ਸਿੰਘ ਦਾ ਆਇਆ ਰਟਿਆ-ਰਟਾਇਆ ਬਿਆਨ
ਇਕ ਪਾਸੇ ਜਿਥੇ ਸ਼ਹਿਰ ਵਿਚ ਆਏ ਦਿਨ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਉਥੇ ਦੇਰ ਸ਼ਾਮ ਹੋਈ ਇਸ ਵਾਰਦਾਤ ਤੋਂ ਬਾਅਦ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਬਿਆਨ ਵੀ ਆਇਆ, ਜਿਸ ਵਿਚ ਉਨ੍ਹਾਂ ਕਿਹਾ ਕਿ 379 ਬੀ ਅਤੇ 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।


shivani attri

Content Editor

Related News