ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਪੁਲਸ ਨੇ ਕੀਤੇ ਗ੍ਰਿਫ਼ਤਾਰ

03/30/2024 4:08:57 PM

ਨੂਰਪੁਰਬੇਦੀ (ਸੰਜੀਵ ਭੰਡਾਰੀ, ਅਵਿਨਾਸ਼)- ਬੀਤੇ ਦਿਨੀਂ ਨੂਰਪੁਰਬੇਦੀ ਬੱਸ ਸਟੈਂਡ ’ਤੇ ਸਥਿਤ ਇਕ ਕਨਫੈਕਸ਼ਨਰੀ ਦੀ ਦੁਕਾਨ ਦੇ ਮਾਲਕ ਤੋਂ ਲੋਡਿਡ ਰਿਵਾਲਵਰ ਅਤੇ ਨਕਦੀ ਲੁੱਟਣ ਵਾਲੇ ਗਿਰੋਹ ਦੇ ਫਰਾਰ ਚੱਲੇ ਆ ਰਹੇ 2 ਹੋਰ ਮੁਲਜ਼ਮਾਂ ਨੂੰ ਸਥਾਨਕ ਪੁਲਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਮੁਲਜ਼ਮਾਂ ਇਕ ਦੇ ਨਾਬਾਲਗ ਹੋਣ ਕਾਰਨ ਪੁਲਸ ਨੇ ਉਸ ਨੂੰ ਹੁਸ਼ਿਆਰਪੁਰ ਸਥਿਤ ਜੁਵੇਨਾਇਲ ਹੋਮ ਵਿਖੇ ਭੇਜ ਦਿੱਤਾ ਹੈ ਜਦਕਿ ਦੂਜੇ ਮੁਲਜ਼ਮ ਦਾ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਜਿਸ ਨੂੰ ਬਾਕੀ ਮੁਲਜ਼ਮਾਂ ਨਾਲ 1 ਅਪ੍ਰੈਲ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ 26 ਮਾਰਚ ਦੀ ਰਾਤ ਨੂੰ ਨੂਰਪੁਰਬੇਦੀ ਬੱਸ ’ਤੇ ਕੰਨਫੈਕਸ਼ਨਰੀ ਦੀ ਦੁਕਾਨ ਦੇ ਮਾਲਕ ਮਨੋਜ ਕੁਮਾਰ ਜੋਸ਼ੀ ਤੋਂ ਕਾਰ ਸਵਾਰ 5 ਮੁਲਜ਼ਮਾਂ ਨੇ ਉਸਦਾ ਇਕ ਲੋਡਿਡ .22 ਬੋਰ ਦਾ ਰਿਵਾਲਵਰ ਅਤੇ ਹਜ਼ਾਰਾਂ ਦੀ ਨਕਦੀ ਲੁੱਟ ਲਈ ਸੀ ਅਤੇ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਕੇ ਭੱਦੀ ਵੱਲ ਫਰਾਰ ਹੋ ਗਏ ਸਨ। ਇਸ ਮਾਮਲੇ ਵਿਚ ਤੁਰੰਤ ਹਰਕਤ ਦਿਖਾਉਂਦਿਆਂ ਸਥਾਨਕ ਪੁਲਸ ਨੇ ਜ਼ਿਲਾ ਪੁਲਸ ਨਾਲ ਤਾਲਮੇਲ ਕਰ ਕੇ 24 ਘੰਟਿਆਂ ਅੰਦਰ ਹੀ ਨਾਮਜ਼ਦ ਕੀਤੇ ਗਏ 5 ਮੁਲਜ਼ਮਾਂ ’ਚੋਂ 3 ਮੁਲਜ਼ਮਾਂ ਵਿਚ ਸ਼ਾਮਲ ਜਗਦੀਪ ਸਿੰਘ ਉਰਫ਼ ਬੱਬੂ ਬਾਜਵਾ ਨਿਵਾਸੀ ਰਾਹੋਂ, ਜਸਕਿਰਨ ਸਿੰਘ ਉਰਫ ਜੱਸਾ ਨਿਵਾਸੀ ਰੋਤਾਂ ਮੁਹੱਲਾ ਰਾਹੋਂ ਅਤੇ ਜਸਕਰਨ ਸਿੰਘ ਵਾਸੀ ਰਾਹੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਤੋਂ ਦੁਕਾਨਦਾਰ ਦਾ ਲੁੱਟਿਆ ਹੋਇਆ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੁਰੱਖਿਆ 'ਚ ਕੀਤੀ ਕਟੌਤੀ

ਇਸ ਸਬੰਧੀ ਥਾਣਾ ਮੁਖੀ ਨੂਰਪੁਰਬੇਦੀ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਨਾਮਜ਼ਦ 5 ਮੁਲਜ਼ਮਾਂ ’ਚੋਂ 2 ਮੁਲਜ਼ਮ ਅਮਰੀਕ ਸਿੰਘ ਨਿਵਾਸੀ ਰਾਹੋਂ ਅਤੇ ਸੁਖਵੀਰ ਸਿੰਘ ਨਿਵਾਸੀ ਰਾਹੋਂ ਜੋ ਆਪਸ ਵਿਚ ਚਚੇਰੇ ਭਰਾ ਲੱਗਦੇ ਹਨ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਪੁਲਸ ਨੇ ਵਾਰਦਾਤ ਵਿਚ ਇਸਤੇਮਾਲ ਕੀਤਾ ਇਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ’ਚੋਂ ਸੁਖਵੀਰ ਸਿੰਘ ਨਾਬਾਲਗ ਹੈ ਜਿਸਨੂੰ ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ’ਚ ਲੋੜੀਂਦੇ ਅਤੇ ਨਾਮਜ਼ਦ ਸਮੁੱਚੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਰਿਮਾਂਡ ਦੌਰਾਨ ਉਨ੍ਹਾਂ ਤੋਂ ਕੁਝ ਹੋਰ ਜਾਣਕਾਰੀ ਮਿਲਣ ਦੀ ਵੀ ਆਸ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਮੁਠਭੇੜ ਮਗਰੋਂ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਗੈਂਗ ਦੇ 4 ਸਾਥੀ ਗ੍ਰਿਫ਼ਤਾਰ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News