ਜਥੇ ਦੇ ਰੂਪ ''ਚ ਪਾਕਿਸਤਾਨ ਜਾਣ ਵਾਲੀਆਂ ਭਾਰਤੀ ਸੰਗਤ ਦੀ ਪਾਕਿਸਤਾਨੀ ਕਰੰਸੀ ਦੇ ਨਾਮ ''ਤੇ ਹੋ ਰਹੀ ਲੁੱਟ: ਭੋਮਾ

Wednesday, Apr 24, 2024 - 03:47 PM (IST)

ਜਥੇ ਦੇ ਰੂਪ ''ਚ ਪਾਕਿਸਤਾਨ ਜਾਣ ਵਾਲੀਆਂ ਭਾਰਤੀ ਸੰਗਤ ਦੀ ਪਾਕਿਸਤਾਨੀ ਕਰੰਸੀ ਦੇ ਨਾਮ ''ਤੇ ਹੋ ਰਹੀ ਲੁੱਟ: ਭੋਮਾ

ਅੰਮ੍ਰਿਤਸਰ (ਸਰਬਜੀਤ) - ਬੀਤੇ ਦਿਨੀਂ ਯਾਨੀ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 925 ਦੇ ਕਰੀਬ ਸੰਗਤਾਂ ਦਾ ਜਥਾ ਪਾਕਿਸਤਾਨ ਗਿਆ ਸੀ। ਇਸ ਦੌਰਾਨ ਸ਼ਰਧਾਲੂਆਂ ਨੇ ਪਵਿੱਤਰ ਗੁਰਧਾਮਾਂ ਗੁ. ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ, ਗੁ. ਸੱਚਾ ਸੋਦਾ ਸਾਹਿਬ ਤੋਂ ਇਲਾਵਾ ਗੁ.ਰੋੜੀ ਸਾਹਿਬ, ਚੂਨਾ ਮੰਡੀ ਲਾਹੌਰ ਗ.ਡੇਰਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ। ਭਾਰਤ ਪਹੁੰਚੇ ਜਥੇ ਦੀ ਨੁਮਾਇਦੀ ਕਰ ਰਹੇ ਰਣਜੀਤ ਸਿੰਘ ਭੋਮਾ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਇਸ ਜਥੇ ਨੂੰ ਪਾਕਿਸਤਾਨ ਬਾਰਡਰ ਦਾਖ਼ਲ ਹੁੰਦਿਆਂ ਪਾਕਿਸਤਾਨ ਪ੍ਰਸ਼ਾਸਨ ਤੇ ਮੁਸਲਮਾਨ ਭਾਈਚਾਰਾ, ਹਿੰਦੂਆਂ ਭਾਈਚਾਰੇ, ਸਿੱਖ ਕੌਮ ਦੀ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਗਿਆ। 

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਇਸ ਦੌਰਾਨ ਪਾਰਟੀ ਲੀਡਰ ਜਥੇ ਕੁਲਵੰਤ ਸਿੰਘ ਮੰਨਣ, ਜਥੇ ਅਮਰਜੀਤ ਸਿੰਘ ਭਲਾਈਪੁਰ, ਜਥੇ ਰਵਿੰਦਰ ਸਿੰਘ, ਪਰਮਜੀਤ ਸਿੰਘ ਤਰਿਸਕਾ, ਰਣਜੀਤ ਸਿੰਘ ਭੋਮਾ ਆਦਿ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸੰਗਤਾਂ ਲਈ ਗੁਰਦੁਆਰਾ ਸਾਹਿਬ ਵਿਖੇ ਠੰਡੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਗੁਰੂ ਕੇ ਲੰਗਰ ਦਿਨ ਰਾਤ ਚਲਦੇ ਰਹੇ। ਪਾਕਿਸਤਾਨ ਦੇ ਵੱਖ-ਵੱਖ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਨਾਲ ਬੜੇ ਸਤਿਕਾਰ ਇੱਜ਼ਤ ਕਰਕੇ ਫਤਿਹ ਬੁਲਾਕੇ ਬਹੁਤ ਵੱਡੇ ਪੱਧਰ ਤੇ ਸਿੱਖ ਸੰਗਤਾਂ ਨਾਲ ਯਾਦਗਾਰੀ ਫੋਟੋਆਂ ਕਰਵਾਈਆਂ ਗਈਆਂ ।

ਇਹ ਵੀ ਪੜ੍ਹੋ - ਮੌਸਮ ਖ਼ਰਾਬ ਰਹਿਣ ਕਾਰਨ ਵਧ ਸਕਦੀ ਹੈ ਮਹਿੰਗਾਈ, RBI ਨੇ ਦਿੱਤੀ ਚੇਤਾਵਨੀ

ਇਸ ਦੌਰਾਨ ਭੋਮਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੰਗਤ ਵੱਲੋਂ ਭਾਰਤੀ ਕਰੰਸੀ ਦੇ ਕੇ ਪਾਕਿਸਤਾਨ ਕਰੰਸੀ ਬਦਲੀ ਕਰਨ ਸਮੇਂ ਰੇਟ 330 ਰੁਪਏ ਸੀ ਪਰ ਪਾਕਿਸਤਾਨ ਵੱਲੋਂ ਕਰੰਸੀ ਦਾ ਰੇਟ 280 ਰੁਪਏ ਦਿੱਤਾ ਗਿਆ। ਇਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਗਈਆਂ ਸੰਗਤਾਂ ਨੂੰ ਸ਼ਰੇਆਮ ਕਰੰਸੀ ਵਿੱਚ ਲੁਟਿਆ ਜਾ ਰਿਹਾ ਸੀ। ਪਾਕਿਸਤਾਨ ਵਾਪਸੀ ਸਮੇਂ ਵਾਹਗਾ ਅਟਾਰੀ ਸਰਹੱਦ ਤੇ ਭਾਰਤ ਵੱਲੋਂ ਜਥੇ ਦਾ ਭਾਰੀ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News