3 ਲੁਟੇਰੇ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਕਰਿਆਨਾ ਦੁਕਾਨਦਾਰ ਦੇ ਘਰੋਂ ਲੱਖਾਂ ਰੁਪਏ ਤੇ ਗਹਿਣੇ ਲੁੱਟ ਹੋਏ ਫ਼ਰਾਰ

Friday, Mar 29, 2024 - 01:28 PM (IST)

3 ਲੁਟੇਰੇ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਕਰਿਆਨਾ ਦੁਕਾਨਦਾਰ ਦੇ ਘਰੋਂ ਲੱਖਾਂ ਰੁਪਏ ਤੇ ਗਹਿਣੇ ਲੁੱਟ ਹੋਏ ਫ਼ਰਾਰ

ਅਜਨਾਲਾ (ਫਰਿਆਦ) - ਸਥਾਨਿਕ ਸ਼ਹਿਰ ਅਜਨਾਲਾ ਦੇ ਚੋਗਾਵਾਂ ਰੋਡ ਵਿਖੇ ਇੱਕ ਕਰਿਆਨੇ ਦੇ ਦੁਕਾਨਦਾਰ ਦੇ ਘਰੋਂ 3 ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਲੁੱਟ ਕੇ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ । ਇਸ ਸੰਬੰਧੀ ਮੌਕੇ 'ਤੇ ਪੁੱਜੇ ਡੀ.ਐੱਸ. ਪੀ. ਅਜਨਾਲਾ ਰਾਜ ਕੁਮਾਰ ਨੇ ਕਰਿਆਨਾ ਦੁਕਾਨਦਾਰ ਸੁਰਿੰਦਰ ਕੁਮਾਰ ਪੁੱਤਰ ਪ੍ਰਮਾਨੰਦ ਵਾਸੀ ਚੋਗਾਵਾਂ ਰੋਡ ਅਜਨਾਲਾ ਦੇ ਦਿੱਤੇ ਬਿਆਨਾਂ ਦੇ ਅਧਾਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਸਵੇਰੇ ਕਰੀਬ 5 ਵਜੇ ਆਪਣੀ ਦੁਕਾਨ ਖੋਲ੍ਹਣ ਲਈ ਘਰ ਤੋਂ ਨਿਕਲ ਹੀ ਰਿਹਾ ਸੀ  ਤਾਂ ਘਰ ਦੇ ਬਾਹਰ ਹੀ ਅਣਪਛਾਤੇ 3 ਲੁਟੇਰਿਆਂ ਨੇ ਉਸ ਨੂੰ ਰੋਕ ਉਸਦੇ  ਮੂੰਹ 'ਚ  ਪਿਸਤੌਲ ਪਾ ਕੇ ਵਾਪਸ ਘਰ ਲਿਆਂਦਾ। 

ਇਹ ਵੀ ਪੜ੍ਹੋ : MP ਗੁਰਜੀਤ ਔਜਲਾ ਨੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਕੀਤਾ ਖੰਡਨ

ਜਿਸ ਤੋਂ ਬਾਅਦ 'ਚ ਉਸਦੀ ਪਤਨੀ ਦੇ ਮੂੰਹ 'ਤੇ ਟੇਪ ਲਾ ਕੇ ਘਰ ਦੀਆਂ ਅਲਮਾਰੀਆਂ 'ਚ ਪਏ ਕਰੀਬ 25 ਲੱਖ ਰੁਪਏ ਦੀ ਨਕਦੀ ਤੇ ਲਗਭਗ 25-30 ਲੱਖ ਰੁਪਏ ਮੁੱਲ ਦੇ ਗਹਿਣੇ ਲੁੱਟ ਕੇ ਮੌਕੇ 'ਤੇ ਫ਼ਰਾਰ ਹੋ ਗਏ । ਜਦੋਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ । ਉਧਰ  ਅਜਨਾਲਾ ਪੁਲਸ ਨੇ ਉਕਤ ਅਣਪਛਾਤੇ 3 ਲੁਟੇਰਿਆਂ ਵਿਰੁੱਧ ਕੇਸ ਦਰਜ ਕਰਕੇ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਲੋਕ ਸਭਾ ਚੋਣਾਂ 2024 : ਪੰਜਾਬ ’ਚ ਪਹਿਲੀ ਵਾਰ ਹੋਵੇਗਾ ਚਹੁਕੋਣਾ ਮੁਕਾਬਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News