ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਅੰਨ੍ਹੀ ਲੁੱਟ, ਖ਼ਾਸ ਦੁਕਾਨਾਂ ਤੋਂ ਮਹਿੰਗੀਆਂ ਮਿਲਦੀਆਂ ਵਰਦੀਆਂ-ਕਿਤਾਬਾਂ ਤੋਂ ਹੋਏ ਨਾਰਾਜ਼

04/04/2024 11:34:19 AM

ਮੰਡੀ ਅਰਨੀਵਾਲਾ (ਸੁਖਦੀਪ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਸਿੱਖਿਆ ਨੂੰ ਸਖ਼ਤੀ ਨਾਲ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਿਰਦੇਸ਼ਾਂ ਅਨੁਸਾਰ ਉਹ ਸਕੂਲ ’ਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੀ ਸਾਰੀ ਜਾਣਕਾਰੀ ਆਨਲਾਈਨ ਦੇਣਗੇ ਤਾਂ ਜੋ ਸਾਰੇ ਸਕੂਲਾਂ ਦੀਆਂ ਕਿਤਾਬਾਂ ਕਿਸੇ ਵੀ ਬੁੱਕ ਹਾਊਸ ਤੋਂ ਅਸਾਨੀ ਨਾਲ ਮਿਲ ਸਕਣ। ਇਥੇ ਤਾਂ ਪੂਰੇ ਜ਼ਿਲ੍ਹੇ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ, ਵਰਦੀਆਂ ਅਤੇ ਫੀਸਾਂ ਦੇ ਨਾਂ ’ਤੇ ਸਕੂਲੀ ਬੱਚਿਆਂ ਦੀ ਹੋ ਰਹੀ ਅੰਨ੍ਹੀ ਲੁੱਟ ਖ਼ਿਲਾਫ਼ ਮਾਪੇ ਸਰਕਾਰ ਤੋਂ ਨਿਰਾਸ਼ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਭਾਵੇਂ ਮਾਨਯੋਗ ਹਾਈਕੋਰਟ ਵੱਲੋਂ ਪ੍ਰਾਈਵੇਟ ਸਕੂਲਾਂ ਵੱਲੋਂ ਵਰਦੀਆਂ, ਕਿਤਾਬਾਂ ਸਕੂਲਾਂ ’ਚ ਵੇਚਣ ’ਤੇ ਪਾਬੰਦੀ ਲਾਈ ਗਈ ਸੀ ਪਰ ਹੁਣ ਪ੍ਰਾਈਵੇਟ ਸਕੂਲਾਂ ਨੇ ਮਹਿੰਗੀਆਂ ਕਿਤਾਬਾਂ, ਵਰਦੀਆਂ ਵੇਚਣ ਦਾ ਇਕ ਨਵਾਂ ਢੰਗ ਲੱਭ ਲਿਆ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਜ਼ਿਲ੍ਹੇ ਅੰਦਰ ਖ਼ਾਸ ਦੁਕਾਨਾਂ ’ਤੇ ਵਰਦੀਆਂ ਅਤੇ ਕਿਤਾਬਾਂ ਮਹਿੰਗੇ ਰੇਟ ’ਤੇ ਵੇਚ ਕੇ ਮਾਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰਾਈਵੇਟ ਸਕੂਲਾਂ ’ਚ ਆਪਣੇ ਬੱਚੇ ਪੜ੍ਹਾ ਰਹੇ ਮਾਪਿਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪ੍ਰਾਈਵੇਟ ਸਕੂਲ ਹਰ ਸਾਲ ਬੱਚਿਆਂ ਦੀਆਂ ਕਿਤਾਬਾਂ ਬਦਲ ਦਿੰਦੇ ਹਨ ਤਾਂ ਜੋ ਨਵੇਂ ਬੱਚਿਆਂ ਦੇ ਕੰਮ ਨਾ ਆ ਸਕਣ।

ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

ਉਨ੍ਹਾਂ ਨੂੰ ਕਿਤਾਬਾਂ, ਵਰਦੀਆਂ ਖਰੀਦਣ ਲਈ ਮਾਰਕੀਟ ’ਚ ਕੁਝ ਖ਼ਾਸ ਦੁਕਾਨਾਂ ਹੀ ਦੱਸੀਆਂ ਗਈਆਂ ਹਨ। ਸਕੂਲਾਂ ਵੱਲੋਂ ਬੱਚਿਆਂ ਨੂੰ ਲਗਵਾਈਆਂ ਕਿਤਾਬਾਂ, ਵਰਦੀਆਂ ਸਕੂਲਾਂ ਵੱਲੋਂ ਚੋਣਵੀਆਂ ਦੁਕਾਨਾਂ ਤੋਂ ਇਲਾਵਾ ਹੋਰ ਕਿਸੇ ਦੁਕਾਨ ਤੋਂ ਨਹੀਂ ਮਿਲਦੀਆਂ ਹਨ। ਮਾਪਿਆਂ ਨੇ ਦੱਸਿਆ ਕਿ ਕਿਤਾਬਾਂ, ਕਾਪੀਆਂ ਤੋਂ ਇਲਾਵਾ ਹਰ ਸਾਲ ਸਕੂਲ ਫ਼ਾਸਾਂ ਤੇ ਵੈਨ ਖ਼ਰਚਿਆਂ ’ਚ ਵੀ ਮੋਟਾ ਵਾਧਾ ਕੀਤਾ ਜਾਂਦਾ ਹੈ। ਜੇਕਰ ਮਾਪੇ ਸਕੂਲ ਫੀਸ ਦੇਣ ਤੋਂ ਲੇਟ ਹੋ ਜਾਣ ਤਾਂ ਇਸ ਦਾ ਮੋਟਾ ਕਥਿਤ ਜੁਰਮਾਨਾ ਵੀ ਲਾਇਆ ਜਾਂਦਾ ਹੈ। ਮਾਪਿਆਂ ਵੱਲੋਂ ਬੱਚਿਆਂ ਦੇ ਚੰਗੇ ਭਵਿੱਖ ਲਈ ਲੱਖਾਂ ਰੁਪਏ ਖ਼ਰਚੇ ਜਾਂਦੇ ਹਨ ਪਰ ਫਿਰ ਵੀ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਨੌਕਰੀ ਮਿਲ ਸਕੇਗੀ ਜਾਂ ਨਹੀਂ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ ਦਾਖਲਾ ਫੀਸ, ਸਾਲਾਨਾ ਖ਼ਰਚੇ, ਟਿਊਸ਼ਨ ਫੀਸ, ਬਿਲਡਿੰਗ ਫੀਸ ਆਦਿ ਦੇ ਨਾਂ ’ਤੇ ਹਰ ਸੈਸ਼ਨ ਦੀ ਸ਼ੁਰੂਆਤ ’ਤੇ ਲੁੱਟਿਆ ਜਾਂਦਾ ਹੈ। ਕਈ ਸਕੂਲਾਂ ਵਾਲੇ ਤਾਂ ਵਰਦੀਆਂ ਵੀ ਸਕੂਲ ਤੋਂ ਹੀ ਦਿੰਦੇ ਹਨ ਜਾਂ ਫਿਰ ਕਿਸੇ ਇਕ ਚੋਣਵੀਂ ਦੁਕਾਨ ਦਾ ਹੀ ਨਾਮ ਦਸਦੇ ਹਨ। ਜਿਸ ਰਾਹੀਂ ਵੀ ਸਕੂਲ ਪ੍ਰਬੰਧਨ ਮੋਟਾ ਮੁਨਾਫਾ ਕੱਢਦੇ ਹਨ ਤੇ ਹਰ ਪਾਸੇ ਮਾਪਿਆਂ ਨੂੰ ਖੂਬ ਲੁੱਟਦੇ ਹਨ। ਮਾਪੇ ਨਾ ਚਾਹੁੰਦੇ ਹੋਏ ਵੀ ਮਹਿੰਗੇ ਭਾਅ ’ਤੇ ਕਿਤਾਬਾਂ, ਵਰਦੀਆਂ ਖਰੀਦਣ ਲਈ ਮਜਬੂਰ ਤੇ ਬੇਵੱਸ ਹੁੰਦੇ ਹਨ‌। ਪ੍ਰਾਈਵੇਟ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਸਕੂਲਾਂ ਵੱਲੋਂ ਭੋਲੇ-ਭਾਲੇ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਰੋਕਣ ਲਈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਪ੍ਰਭਾਵਸ਼ਾਲੀ ਨੀਤੀਆਂ ਬਣਾ ਕੇ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਨਾਲ ਅਮਲੀਜਾਮਾ ਪਹਿਨਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਕ ਦਾਇਰਾ ਤੈਅ ਕਰਨ ਕਿ ਕੋਈ ਵੀ ਸਕੂਲ ਇਸ ਦਾਇਰੇ ਨੂੰ ਲੰਘ ਕੇ ਫੀਸ ਨਹੀਂ ਵਧਾ ਸਕਦਾ। ਐਨੂਅਲ ਚਾਰਜ, ਰੀ-ਐਡਮਿਸ਼ਨ ਫੀਸ, ਬਿਲਡਿੰਗ ਚਾਰਜ ਬੰਦ ਕਰਨੇ ਚਾਹੀਦੇ ਹਨ ਤਾਂ ਜੋ ਮਾਪਿਆਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਠੱਲ੍ਹ ਪੈ ਸਕੇ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਾਈਵੇਟ ਸਕੂਲਾਂ ਨੂੰ ਫਿਰ ਸਖ਼ਤ ਹਦਾਇਤ ਕਰਨ ਕੇ ਉਹ ਸਕੂਲ ਚ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਆਦਿ ਆਨਲਾਈਨ ਪਾਉਣ ਤਾਂ ਜੋ ਸਾਰੀਆਂ ਹੀ ਦੁਕਾਨਾਂ ਤੋਂ ਸਹੀ ਮੁੱਲ ਭਰ ਕੇ ਕਿਤਾਬਾਂ, ਸਟੇਸ਼ਨਰੀ ਆਦਿ ਉਹ ਖਰੀਦ ਸਕਣ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News