ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ''ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਕਰੀਬ 10 ਲੱਖ ਰੁਪਏ ਲੈ ਕੇ ਹੋਏ ਫਰਾਰ
Monday, Apr 15, 2024 - 10:11 PM (IST)
ਸੁਪੌਲ — ਬਿਹਾਰ 'ਚ ਸੁਪੌਲ ਜ਼ਿਲ੍ਹੇ ਦੇ ਛੱਤਪੁਰ ਥਾਣਾ ਅਧੀਨ ਸੋਮਵਾਰ ਨੂੰ ਹਥਿਆਰਬੰਦ ਅਪਰਾਧੀਆਂ ਨੇ ਇਕ ਬੈਂਕ ਦੇ ਕਰਮਚਾਰੀਆਂ 'ਤੇ ਗੋਲੀਆਂ ਚਲਾ ਕੇ ਕਰੀਬ 10 ਲੱਖ ਰੁਪਏ ਲੁੱਟ ਲਏ। ਪੁਲਸ ਸੂਤਰਾਂ ਨੇ ਦੱਸਿਆ ਕਿ ਬੀਰਪੁਰ ਸਥਿਤ ਮੇਨ ਬ੍ਰਾਂਚ 'ਚੋਂ 9 ਲੱਖ 95 ਹਜ਼ਾਰ ਰੁਪਏ ਕਢਵਾਉਣ ਤੋਂ ਬਾਅਦ ਬੈਂਕ ਕਰਮਚਾਰੀ ਸੁਮਿਤ ਕੁਮਾਰ, ਸੰਦੀਪ ਕੁਮਾਰ ਅਤੇ ਚਿੰਟੂ ਕੁਮਾਰ ਇਸ ਰਕਮ ਨੂੰ ਇਕ ਕਾਰ 'ਚ ਪ੍ਰਤਾਪਗੰਜ ਬ੍ਰਾਂਚ 'ਚ ਲੈ ਜਾ ਰਹੇ ਸਨ। ਜਿਵੇਂ ਹੀ ਇਹ ਕਾਰ ਪਿੰਡ ਰਾਣੀ ਪੱਤੀ ਦੀ ਨਹਿਰ ਦੇ ਨਜ਼ਦੀਕ ਰੇਲਵੇ ਸ਼ੈੱਡ ਕੋਲ ਪਹੁੰਚੀ ਅਤੇ ਸੜਕ 'ਤੇ ਲੱਗੇ ਬਰੇਕਰ ਨੂੰ ਪਾਰ ਕਰਦੇ ਸਮੇਂ ਜਦੋਂ ਕਾਰ ਦੀ ਰਫ਼ਤਾਰ ਹੌਲੀ ਹੋਈ। ਦੋ ਮੋਟਰਸਾਈਕਲਾਂ 'ਤੇ ਸਵਾਰ ਪੰਜ ਨਕਾਬਪੋਸ਼ ਅਪਰਾਧੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਕਾਰ ਰੁਕਦਿਆਂ ਹੀ ਉਹ ਬੰਦੂਕ ਦੀ ਨੋਕ 'ਤੇ 9 ਲੱਖ 95 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਅਪਰਾਧੀਆਂ ਨੂੰ ਫੜਨ ਅਤੇ ਪੈਸੇ ਦੀ ਬਰਾਮਦਗੀ ਲਈ ਕਈ ਥਾਣਿਆਂ ਦੀ ਪੁਲਸ ਤਾਇਨਾਤ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e