ਰਿਟਾਇਰਡ ਬੈਂਕ ਮੈਨੇਜਰ ’ਤੇ ਸਪ੍ਰੇਅ ਕਰ ਕੀਤਾ ਬੇਹੋਸ਼, ਫਿਰ ਲੱਖਾਂ ਰੁਪਏ ਤੇ ਸੋਨੇ-ਚਾਂਦੀ ਦੇ ਗਹਿਣੇ ਲੈ ਚੋਰ ਹੋਏ ਫਰਾਰ

Saturday, Apr 06, 2024 - 12:59 AM (IST)

ਰਿਟਾਇਰਡ ਬੈਂਕ ਮੈਨੇਜਰ ’ਤੇ ਸਪ੍ਰੇਅ ਕਰ ਕੀਤਾ ਬੇਹੋਸ਼, ਫਿਰ ਲੱਖਾਂ ਰੁਪਏ ਤੇ ਸੋਨੇ-ਚਾਂਦੀ ਦੇ ਗਹਿਣੇ ਲੈ ਚੋਰ ਹੋਏ ਫਰਾਰ

ਜਲੰਧਰ (ਵਰੁਣ) – ਗੁੱਜਾਪੀਰ ਰੋਡ ’ਤੇ ਹਰੀ ਸਿੰਘ ਨਗਰ ’ਚ ਰਿਟਾਇਰਡ ਬੈਂਕ ਮੈਨੇਜਰ ਦੇ ਘਰ ਵਿਚ ਵੜ ਕੇ ਚੋਰਾਂ ਨੇ ਮੈਨੇਜਰ ’ਤੇ ਸਪਰੇਅ ਪਾ ਕੇ ਉਸਨੂੰ ਬੇਹੋਸ਼ ਕਰ ਕੇ ਲੱਖਾਂ ਰੁਪਏ, ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰ ਚੱਪਾ-ਚੱਪਾ ਖੰਗਾਲ ਰਹੇ ਸਨ ਪਰ ਇਸੇ ਦੌਰਾਨ ਜਦੋਂ ਰਿਟਾਇਰਡ ਬੈਂਕ ਮੈਨੇਜਰ ਦੀ ਟੀਚਰ ਪਤਨੀ ਜੌਬ ਤੋਂ ਵਾਪਸ ਆਈ ਤਾਂ ਉਸਨੂੰ ਦੇਖ ਕੇ ਚੋਰ ਘਰ ਦੀ ਛੱਤ ਦੇ ਰਸਤਿਓਂ ਫ਼ਰਾਰ ਹੋ ਗਏ, ਜਿਸ ਕਾਰਨ ਕੁਝ ਕੀਮਤੀ ਸਾਮਾਨ ਦਾ ਬਚਾਅ ਹੋ ਗਿਆ। ਥਾਣਾ ਨੰਬਰ 8 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਝਗੜੇ ਤੋਂ ਬਾਅਦ ਦੋਸਤ ਨੂੰ ਸੱਦਿਆ ਘਰ, ਫਿਰ ਕੁੱਟਮਾਰ ਕਰ ਸਾੜ 'ਤਾ ਜ਼ਿੰਦਾ

ਜਾਣਕਾਰੀ ਦਿੰਦਿਆਂ ਟੀਚਰ ਨੀਨਾ ਦੇਵੀ ਨੇ ਦੱਸਿਆ ਕਿ 7 ਮਾਰਚ ਨੂੰ ਉਨ੍ਹਾਂ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਸੀ ਅਤੇ ਉਸ ਤੋਂ ਕੁਝ ਦਿਨ ਬਾਅਦ ਹੀ ਬੇਟੀ ਦੀ ਮੌਤ ਹੋਣ ਕਾਰਨ ਸਾਰਾ ਸਾਮਾਨ ਘਰ ਦੀ ਅਲਮਾਰੀ ਵਿਚ ਹੀ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਬੇਟਾ ਆਪਣੀ ਪਤਨੀ ਨਾਲ ਬਾਹਰ ਗਿਆ ਹੋਇਆ ਸੀ। ਸ਼ੁੱਕਰਵਾਰ ਸਵੇਰੇ ਨੀਨਾ ਦੇਵੀ ਸਕੂਲ ਚਲੀ ਗਈ ਸੀ ਅਤੇ ਛੋਟੀ ਬੇਟੀ ਆਪਣੀ ਜੌਬ ’ਤੇ ਚਲੀ ਗਈ ਸੀ। ਮੈਨੇਜਰ ਅਰੁਣ ਵੇਦ ਘਰ ਵਿਚ ਇਕੱਲੇ ਸਨ।

ਨੀਨਾ ਦੇਵੀ ਨੇ ਦੱਸਿਆ ਕਿ ਦੁਪਹਿਰ ਲੱਗਭਗ 3 ਵਜੇ ਜਦੋਂ ਉਹ ਸਕੂਲ ਤੋਂ ਆਈ ਤਾਂ ਅੰਦਰ ਜਾ ਕੇ ਦੇਖਿਆ ਕਿ ਉਨ੍ਹਾਂ ਦੇ ਪਤੀ ਅਰੁਣ ਵੇਦ ਬੇਸੁੱਧ ਪਏ ਹੋਏ ਸਨ ਅਤੇ ਕਮਰਿਆਂ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਰੌਲਾ ਪਾ ਕੇ ਨੀਨਾ ਦੇਵੀ ਨੇ ਆਂਢ-ਗੁਆਂਢ ਦੇ ਲੋਕ ਇਕੱਠੇ ਕੀਤੇ, ਜਿਸ ਤੋਂ ਬਾਅਦ ਡਾਕਟਰ ਨੂੰ ਮੌਕੇ ’ਤੇ ਬੁਲਾਇਆ ਗਿਆ। ਅਰੁਣ ਵੇਦ ਦੇ ਕੰਨ ਦੇ ਪਿੱਛੇ ਚਿੱਟੇ ਰੰਗ ਦਾ ਪਾਊਡਰ ਮਿਲਿਆ, ਜਿਸ ਤੋਂ ਸ਼ੱਕ ਜਤਾਇਆ ਗਿਆ ਕਿ ਚੋਰਾਂ ਵੱਲੋਂ ਸਪਰੇਅ ਕਰ ਕੇ ਅਰੁਣ ਵੇਦ ਨੂੰ ਬੇਹੋਸ਼ ਕੀਤਾ ਗਿਆ ਅਤੇ ਬੜੇ ਆਰਾਮ ਨਾਲ ਘਰ ਨੂੰ ਖੰਗਾਲ ਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ- ਬੈਂਗਲੁਰੂ 'ਚ ਭਿਆਨਕ ਅੱਗ ਲੱਗਣ ਕਾਰਨ ਹੋਇਆ ਵੱਡਾ ਨੁਕਸਾਨ, 25 ਵਾਹਨ ਸੜ ਕੇ ਹੋਏ ਸੁਆਹ

ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਸ਼ਾਮ ਅਰੁਣ ਵੇਦ ਦੇ ਬੇਟੇ ਨੇ ਵਾਪਸ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਵਾਰਦਾਤ ਹੋ ਗਈ। ਨੀਨਾ ਦੇਵੀ ਦੀ ਮੰਨੀਏ ਤਾਂ ਚੋਰਾਂ ਨੇ ਘਰੋਂ ਲੱਗਭਗ ਢਾਈ ਤੋਂ 3 ਲੱਖ ਸ਼ਗਨ ਦੇ ਪੈਸੇ, ਇਕ ਸੋਨੇ ਦਾ ਸੈੱਟ, ਸੋਨੇ ਦੀ ਚੇਨੀ, ਟਾਪਸ, ਪੰਜੇਬਾਂ ਅਤੇ 4 ਚਾਂਦੀ ਦੇ ਕੀਮਤੀ ਗਲਾਸ ਚੋਰੀ ਕਰ ਲਏ। ਓਧਰ ਗੁਆਂਢੀਆਂ ਨੇ ਅਰੁਣ ਵੇਦ ਦੇ ਘਰ ਦੀ ਛੱਤ ’ਤੇ 3 ਸ਼ੱਕੀ ਲੋਕਾਂ ਨੂੰ ਹੱਥ ਵਿਚ ਸਾਮਾਨ ਲੈ ਕੇ ਭੱਜਦਿਆਂ ਵੀ ਦੇਖਿਆ। ਮੁਲਜ਼ਮ ਨੀਨਾ ਦੇਵੀ ਦੀ ਆਵਾਜ਼ ਸੁਣ ਕੇ ਭੱਜ ਗਏ, ਜਿਸ ਕਾਰਨ ਉਪਰਲੇ ਪੋਰਸ਼ਨ ’ਚ ਪਏ ਆਈਫੋਨ, ਆਈਪੈੱਡ, ਲੈਪਟਾਪ ਆਦਿ ਦਾ ਬਚਾਅ ਹੋ ਗਿਆ।

ਇਸ ਸਬੰਧੀ ਤੁਰੰਤ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਰਿਟਾਇਰਡ ਬੈਂਕ ਮੈਨੇਜਰ ਦਾ ਬੇਟਾ ਆਈ. ਟੀ. ਸੈਕਟਰ ਵਿਚ ਚੰਡੀਗੜ੍ਹ ਜੌਬ ਕਰਦਾ ਹੈ, ਜਦਕਿ ਅਰੁਣ ਵੇਦ ਲੱਗਭਗ ਇਕ ਸਾਲ ਪਹਿਲਾਂ ਕੋਆਪ੍ਰੇਟਿਵ ਬੈਂਕ ਤੋਂ ਰਿਟਾਇਰ ਹੋਏ ਸਨ।
ਇਹ ਵੀ ਪੜ੍ਹੋ- ਇਸ ਸੂਬੇ ਦੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਅਦਾਲਤ ਨੇ ਦਿੱਤਾ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News