ਹਾਲ-ਏ-ਸਿਵਲ ਹਸਪਤਾਲ, 3 ਮਹੀਨਿਆਂ ਤੋਂ ਡਾਕਟਰਾਂ ਨੂੰ ਨਹੀਂ ਮਿਲੀ ਤਨਖ਼ਾਹ

03/15/2021 12:18:23 PM

ਜਲੰਧਰ (ਜ.ਬ.)- ਜਲੰਧਰ ਸਿਵਲ ਹਸਪਤਾਲ ਦੇ ਹਾਲਾਤ ਦਿਨੋ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਹਸਪਤਾਲ ਦੀ ਕਾਰਜਪ੍ਰਣਾਲੀ ਤੋਂ ਜਿੱਥੇ ਆਮ ਲੋਕ ਨਾਖੁਸ਼ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰੀ ਡਾਕਟਰ ਵੀ ਪ੍ਰੇਸ਼ਾਨ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਹਸਪਤਾਲ ਪ੍ਰਸ਼ਾਸਨ ਨੇ ਦਸੰਬਰ ਮਹੀਨੇ 16 ਡਾਕਟਰਾਂ ਨੂੰ ਹਸਪਤਾਲ ’ਚ ਜੁਆਇਨ ਕਰਵਾਇਆ ਸੀ।

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਉਸ ਦਿਨ ਤੋਂ ਲੈ ਕੇ ਅੱਜ ਤੱਕ ਡਾਕਟਰ ਕੋਰੋਨਾ ਸੀਜ਼ਨ ’ਚ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਤਨਖ਼ਾਹ ਹੀ ਨਹੀਂ ਮਿਲੀ। ਲਗਭਗ 3 ਮਹੀਨਿਆਂ ਤੋਂ ਉਨ੍ਹਾਂ ਦੀ ਤਨਖ਼ਾਹ ਰੁਕੀ ਪਈ ਹੈ। ਕਈ ਵਾਰ ਮੈਡੀਕਲ ਸੁਪਰਡੈਂਟ ਨੂੰ ਕਹਿਣ ਦੇ ਬਾਅਦ ਵੀ ਡਾਕਟਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ :  ਸੁਲਤਾਨਪੁਰ ਲੋਧੀ ’ਚ ਗਰਜੇ ਕਿਸਾਨ, ਕਿਹਾ- ਅੰਦੋਲਨ ਨਾਲ ਕੇਂਦਰ ਸਰਕਾਰ ਦਾ ਹੋਵੇਗਾ ਭੁਲੇਖਾ ਦੂਰ

ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਡਾਕਟਰ ਨੇ ਦੱਸਿਆ ਕਿ ਇਕ ਤਾਂ ਮਹਿੰਗਾਈ ਦਾ ਯੁੱਗ ਹੈ ਅਤੇ ਦੂਜੇ ਪਾਸੇ ਡਾਕਟਰਾਂ ਦੀ ਪੜ੍ਹਾਈ ’ਚ ਕਾਫੀ ਪੈਸੇ ਲੱਗ ਜਾਂਦੇ ਹਨ। ਸਰਕਾਰ ਨੇ ਉਨ੍ਹਾਂ ਨੂੰ ਲਗਭਗ 56 ਹਜ਼ਾਰ ਤਨਖਾਹ ’ਤੇ ਰੱਖਿਆ ਹੈ, ਜਦਕਿ ਇਹ ਪੈਸੇ ਘੱਟ ਹਨ। ਸਰਕਾਰ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਉਨ੍ਹਾਂ ਦੀ ਤਨਖਾਹ ਵਧਾ ਕੇ ਬਾਕੀ ਡਾਕਟਰਾਂ ਜਿੰਨੀ ਕਰ ਦਿੱਤੀ ਜਾਵੇਗੀ, ਜਦਕਿ ਉਨ੍ਹਾਂ ਨੂੰ ਬੇਸਿਕ ਤਨਖਾਹ ਹੀ ਨਹੀਂ ਦਿੱਤੀ ਜਾ ਰਹੀ ਅਤੇ ਉਨ੍ਹਾਂ ਕੋਲੋਂ ਡਿਊਟੀ ਪੂਰੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ :  ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ, ਸੀ. ਬੀ. ਆਈ. ਨੂੰ ਸੌਂਪੀ ਜਾਂਚ
ਇਹ ਵੀ ਪੜ੍ਹੋ :‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ


shivani attri

Content Editor

Related News