ਸਭਰਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਛੇ ਟਰੈਕਟਰਾਂ ਸਣੇ 3 ਦੋਸ਼ੀ ਕਾਬੂ

Tuesday, Apr 23, 2024 - 02:14 PM (IST)

ਸਭਰਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਛੇ ਟਰੈਕਟਰਾਂ ਸਣੇ 3 ਦੋਸ਼ੀ ਕਾਬੂ

ਹਰੀਕੇ ਪੱਤਣ (ਲਵਲੀ)- ਸਭਰਾ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਤਿੰਨ ਦੋਸ਼ੀਆਂ ਨੂੰ ਟਰੈਕਟਰ ਸਣੇ ਕਾਬੂ ਕਰ ਲਿਆ ਗਿਆ। ਇਸ ਸਬੰਧੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਸਭਰਾ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਪਿੰਡ ਕੋਟਬੁੱਢਾ ਬੱਸ ਸਟੈਂਡ ਮੌਜੂਦ ਸੀ ਕਿ ਪੁਲਸ ਕੋਲ ਆ ਕੇ ਪਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਨਿਸ਼ਾਨ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਖੱਖ ਥਾਣਾ ਵੈਰੋਵਾਲ ਚੋਰੀਆਂ ਕਰਨ ਦਾ ਆਦੀ ਹੈ, ਜੋ ਟਰੈਕਟਰ ਮੋਟਰਸਾਈਕਲ ਆਦਿ ਚੋਰੀ ਕਰਕੇ ਅੱਗੇ ਵੇਚਣ ਲਈ ਪਿੰਡ ਜੱਲੋਕੇ ਦਰਿਆ ਵਾਲੇ ਪਾਸੇ ਜਿੱਥੇ ਰੇਤਾ ਦਾ ਕੰਡਾ ਲੱਗਾ ਹੋਇਆ ਹੈ ਲੈ ਕੇ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਹੈ, ਜੇਕਰ ਹੁਣ ਰੇਡ ਕੀਤਾ ਜਾਵੇ ਤਾਂ ਟਰੈਕਟਰ-ਟਰਾਲੇ ਸਣੇ ਕਾਬੂ ਆ ਸਕਦਾ ਹੈ। 

ਇਹ ਵੀ ਪੜ੍ਹੋ- ਦੋਸਤਾਂ ਨਾਲ ਘਰੋਂ ਗਏ ਨੌਜਵਾਨ ਦੀ ਗੰਦੇ ਨਾਲੇ 'ਚੋਂ ਮਿਲੀ ਲਾਸ਼, ਪੁੱਤ ਨੂੰ ਮ੍ਰਿਤਕ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਇਸ ਇਤਲਾਹ ਦੌਰਾਨ ਜਦੋਂ ਰੇਡ ਕੀਤਾ ਗਿਆ। ਨਿਸ਼ਾਨ ਸਿੰਘ ਨੂੰ ਟਰੈਕਟਰ-ਟਰਾਲੇ ਚੋਰੀ ਸਣੇ ਕਾਬੂ ਕਰ ਲਿਆ ਗਿਆ। ਇਸ ਦੋਸ਼ੀ ਨੂੰ ਕਾਬੂ ਕਰਕੇ ਇਸ ਪਾਸੋਂ ਪੁੱਛ ਗਿੱਛ ਦੌਰਾਨ ਹਰਪ੍ਰੀਤ ਸਿੰਘ ਹੈਪੀ ,ਜੁਹਾਰ ਸਿੰਘ ਪਿੰਡ ਮੱਲਾ ਥਾਣਾ ਵੈਰੋਵਾਲ, ਕੰਵਲਜੀਤ ਸਿੰਘ ਜੱਸੋਨੰਗਲ ਟਰੈਕਟਰਾਂ ਸਣੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ ਛੇ ਟਰੈਕਟਰ ਤੇ ਇਕ ਟਰਾਲਾ ਬਰਾਮਦ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਵੱਡੇ ਭਰਾ ਦੀ ਮੌਤ ਤੋਂ ਦੋ ਦਿਨ ਬਾਅਦ ਛੋਟੇ ਦੀ ਵੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News