ਤਰਨਤਾਰਨ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ, ਸਕੂਲ ਗਈਆਂ 3 ਨਬਾਲਿਗ ਕੁੜੀਆਂ ਨਹੀਂ ਪਰਤੀਆਂ ਘਰ

Sunday, May 12, 2024 - 12:10 PM (IST)

ਤਰਨਤਾਰਨ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ, ਸਕੂਲ ਗਈਆਂ 3 ਨਬਾਲਿਗ ਕੁੜੀਆਂ ਨਹੀਂ ਪਰਤੀਆਂ ਘਰ

ਤਰਨਤਾਰਨ (ਰਮਨ)- ਸੁਖਦੇਵ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮੱਖੀ ਕਲਾਂ ਹਾਲ ਵਾਸੀ ਭੈਣੀ ਮੱਸਾ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੀ 9 ਮਈ ਨੂੰ ਉਸ ਦੀ ਕੁੜੀ ਗੀਤਾ ਕੌਰ ਉਮਰ 13 ਸਾਲ ,ਜਸਮੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਭੈਣੀ ਮੱਸਾ ਸਿੰਘ ਉਮਰ 12 ਸਾਲ ਅਤੇ ਬੇਬੀ ਪੁੱਤਰੀ ਜਤਿੰਦਰ ਸਿੰਘ ਵਾਸੀ ਭੈਣੀ ਮੱਸਾ ਸਿੰਘ ਉਮਰ 13 ਸਾਲ ਜੋ ਤਿੰਨੇ ਕੁੜੀਆਂ ਸਰਕਾਰੀ ਮਿਡਲ ਸਕੂਲ ਭੈਣੀ ਮੱਸਾ ਸਿੰਘ ’ਚ ਇਕੱਠੀਆਂ ਪੜ੍ਹਦੀਆਂ ਹਨ ਅਤੇ ਤਿੰਨਾਂ ਕੁੜੀਆਂ ਨੇ ਮਾਸਟਰ ਹਰਭਜਨ ਸਿੰਘ ਨੂੰ ਆਪਣੀ ਆਪਣੀ ਜ਼ਰੂਰੀ ਕੰਮ ਦੀ ਅਰਜੀ ਦੇ ਕੇ ਸਕੂਲ ’ਚੋਂ ਚਲੀ ਗਈਆਂ, ਜੋ ਘਰ ਨਹੀਂ ਪਹੁੰਚੀਆਂ ਅਤੇ ਇਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਨਹੀਂ ਮਿਲੀਆਂ।

ਇਹ ਵੀ ਪੜ੍ਹੋ- ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਏ. ਐੱਸ. ਆਈ. ਹਰੀ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਨਾ-ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News