ਚਾਚੇ ਦੀ ਜ਼ਬਰਦਸਤੀ ਫਸਲ ਵੱਢਣ ਤੇ ਮਾਰਕੁੱਟ ਕਰਨ ਵਾਲੇ 3 ਭਤੀਜੇ ਨਾਮਜ਼ਦ

Friday, May 10, 2024 - 05:02 PM (IST)

ਤਰਨਤਾਰਨ (ਰਮਨ)-ਕਣਕ ਦੀ ਫਸਲ ਨੂੰ ਜ਼ਬਰਦਸਤੀ ਵੱਢਣ ਅਤੇ ਮਾਰਕੁੱਟ ਕਰਨ ਦੇ ਮਾਮਲੇ ਵਿਚ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੱਸਾ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਸੰਗਤਪੁਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਪਿੰਡ ਸੰਗਤਪੁਰਾ ਵਿਚ ਇਕ ਕਿੱਲਾ ਇਕ ਕਨਾਲ ਮਾਲਕੀ ਜ਼ਮੀਨ ਹੈ ਜਿਸ ਵਿਚ ਉਸਨੇ ਕਣਕ ਦੀ ਫਸਲ ਬੀਜੀ ਹੋਈ ਸੀ। ਉਸ ਦਾ ਮੁੰਡਾ ਗੁਰਦਿਆਲ ਸਿੰਘ ਜੋ ਅੰਮ੍ਰਿਤਸਰ ਅੰਨਗੜ੍ਹ ਵਿਖੇ ਇਕ ਫੈਕਟਰੀ ਵਿਚ ਕੰਮ ਕਰਦਾ ਹੈ, ਉਸ ਨੂੰ ਕਰੀਬ ਛੇ ਮਹੀਨੇ ਪਹਿਲਾਂ ਆਪਣੇ ਨਾਲ ਕਿਰਾਏ ਦੇ ਮਕਾਨ ਵਿਚ ਅੰਮ੍ਰਿਤਸਰ ਲੈ ਗਿਆ ਸੀ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਨੇ ਦਾਖ਼ਲ ਕਰਵਾਇਆ ਨਾਮਜ਼ਦਗੀ ਪੱਤਰ

ਉਸਨੇ ਆਪਣੀ ਜ਼ਮੀਨ ਆਪਣੇ ਪਿੰਡ ਦੇ ਵਸਨੀਕ ਸੁਖਦੇਵ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਸੰਗਤਪੁਰ ਨੂੰ ਬਹਿ ਵੇਚ ਦਿੱਤੀ ਸੀ। ਇਸ ਸਬੰਧੀ ਜ਼ਮੀਨ ਵੇਚਣ ਦਾ ਪਤਾ ਜਦੋਂ ਉਸਦੇ ਭਤੀਜਿਆਂ ਸੁਖਦੇਵ ਸਿੰਘ, ਬਲਦੇਵ ਸਿੰਘ ਅਤੇ ਹਰਦੇਵ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਇਸ ਗੱਲ ਤੋਂ ਮੇਰੇ ਨਾਲ ਕਾਫੀ ਬਹਿਸਬਾਜ਼ੀ ਕੀਤੀ ਅਤੇ ਉਸ ਦੀ ਖਿੱਚ ਧੂਹ ਵੀ ਕੀਤੀ। ਬੀਤੀ 28 ਅਪ੍ਰੈਲ ਨੂੰ ਜਦੋਂ ਉਹ ਦੁਬਾਰਾ ਅੰਮ੍ਰਿਤਸਰ ਵਾਲੇ ਘਰ ਦੇ ਗੁਆਂਢੀ ਭੁਪਿੰਦਰ ਸਿੰਘ ਅਤੇ ਉਸਦੀ ਪਤਨੀ ਪੂਜਾ ਵਾਸੀ ਅੰਨਗੜ੍ਹ ਸਮੇਤ ਛੋਟਾ ਹਾਥੀ ਲੈ ਕੇ ਆਪਣਾ ਜ਼ਰੂਰੀ ਘਰੇਲੂ ਸਮਾਨ ਲੈਣ ਲਈ ਪਿੰਡ ਸੰਗਤਪੁਰ ਵਾਲੇ ਘਰ ਪੁੱਜਾ ਤਾਂ ਸ਼ਾਮ ਕਰੀਬ ਪੰਜ ਵਜੇ ਉਸਦੇ ਭਤੀਜਿਆਂ ਨੇ ਉਸ ਦੀ ਮਾਰਕੁੱਟ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ। 

ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

ਇਸ ਤੋਂ ਬਾਅਦ ਬੀਤੀ 2 ਮਈ ਦੀ ਕਰੀਬ ਸ਼ਾਮ 6 ਵਜੇ ਉਸ ਨੂੰ ਜ਼ਮੀਨ ਖਰੀਦਣ ਵਾਲੇ ਸੁਖਦੇਵ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਭਤੀਜਿਆਂ ਵੱਲੋਂ ਜ਼ਮੀਨ ਵਿਚ ਬੀਜੀ ਕਣਕ ਦੀ ਫਸਲ ਨੂੰ ਟਰੈਕਟਰ ਟਰਾਲੀ ਵਿਚ ਲੱਦ ਕੇ ਨਾਲ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਏ. ਐੱਸ. ਆਈ. ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੱਸਾ ਸਿੰਘ ਦੇ ਬਿਆਨਾਂ ਹੇਠ ਸੁਖਦੇਵ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ ਪੁੱਤਰਾਨ ਤਾਰਾ ਸਿੰਘ ਵਾਸੀ ਸੰਗਤਪੁਰਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News