ਝੋਨੇ ਦੀ ਲਿਫਟਿੰਗ ਅਤੇ ਅਦਾਇਗੀ ਨਾ ਹੋਣ ਕਾਰਨ ਮਜ਼ਦੂਰ ਪ੍ਰੇਸ਼ਾਨ

11/17/2019 11:10:54 AM

ਮੁਕੇਰੀਆਂ (ਰਾਜੂ)— ਅਨਾਜ ਮੰਡੀ ਪਿੰਡ ਬਹਿਬਲ ਮੰਝ ਵਿਖੇ ਪੰਜਾਬ ਵੇਅਰ ਹਾਊਸ ਖਰੀਦ ਏਜੰਸੀ ਵੱਲੋਂ ਖਰੀਦ ਕੀਤੇ ਗਏ ਝੋਨੇ ਦੀ ਲਿਫਟਿੰਗ ਅਤੇ ਅਦਾਇਗੀ ਨਾ ਹੋਣ ਕਾਰਨ ਆੜ੍ਹਤੀ ਅਤੇ ਮਜ਼ਦੂਰਾਂ ਨੂੰ ਵੱਡੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ 'ਤੇ ਪੱਤਰਕਾਰਾਂ ਨੇ ਦੌਰਾ ਕੀਤਾ ਤਾਂ ਲਗਭਗ 20 ਹਜ਼ਾਰ ਝੋਨੇ ਦੀਆਂ ਬੋਰੀਆਂ ਬਿਨਾਂ ਲਿਫਟਿੰਗ ਮੰਡੀ 'ਚ ਪਈਆਂ ਹੋਈਆਂ ਦੇਖੀਆਂ ਗਈਆਂ। ਇਸ ਸਬੰਧ 'ਚ ਮਜ਼ਦੂਰਾਂ ਨੇ ਕਿਹਾ ਕਿ ਅਸੀਂ ਪੰਜਾਬ 'ਚ ਮਜ਼ਦੂਰੀ ਕਰਨ ਲਈ ਆਏ ਹਾਂ ਜਦਕਿ ਪੰਜਾਬ ਸਰਕਾਰ ਵੱਲੋਂ ਜੋ ਸਾਨੂੰ ਮਜ਼ਦੂਰੀ ਦੇ ਪੈਸੇ ਮਿਲਣੇ ਹਨ, ਉਹ ਹਾਲੇ ਤੱਕ ਨਹੀਂ ਮਿਲ ਰਹੇ, ਜਿਸ ਕਾਰਨ ਅਸੀਂ ਅਨਾਜ ਮੰਡੀ 'ਚ ਕੰਮ ਕਰਨ ਤੋਂ ਅਸਮਰੱਥ ਹਾਂ।
ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਪੰਜਾਬ ਵੇਅਰ ਹਾਊਸ ਖਰੀਦ ਏਜੰਸੀ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਮੰਡੀ 'ਚ ਪਏ ਅਨਾਜ ਦੀ ਲਿਫਿੰਟਗ ਕੀਤੀ ਜਾਵੇ ਅਤੇ ਸਾਡੇ ਪੈਸੇ ਵੀ ਤੁਰੰਤ ਦਿੱਤੇ ਜਾਣ ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕੀਏ।


shivani attri

Content Editor

Related News