ਟਾਂਡਾ ਵਿੱਚ ਬਾਰਿਸ਼ ਨਾ ਹੋਣ ਕਾਰਨ ਗਰਮੀ ਦਾ ਕਹਿਰ ਜਿਉਂ ਦਾ ਤਿਉਂ

06/19/2024 10:40:35 PM

ਟਾਂਡਾ ਉੜਮੁੜ, (ਪਰਮਜੀਤ ਸਿੰਘ ਮੋਮੀ)- ਪਿਛਲੇ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਅਜੇ ਤੱਕ ਟਾਂਡਾ ਵਾਸੀਆਂ ਨੂੰ ਰਾਹਤ ਨਹੀਂ ਮਿਲੀ। ਬਾਅਦ ਦੁਪਹਿਰ ਆਸਮਾਨ 'ਤੇ ਛਾਏ ਕਾਲੇ ਬੱਦਲ ਦੇਖ ਕੇ ਆਸ ਹੋਈ ਸੀ ਕਿ ਬਾਰਿਸ਼ ਹੋਣ ਨਾਲ ਤਪਸ਼ ਭਰੀ ਗਰਮੀ ਤੋਂ ਰਾਹਤ ਮਿਲੇਗੀ। ਅਚਾਨਕ ਹੀ ਆਈਆਂ ਤੇਜ਼ ਹਵਾਵਾਂ ਦੇ ਕਾਰਨ ਸਿਰਫ ਨਾ ਮਾਤਰ ਹੀ ਹੋਈ ਬਾਰਿਸ਼ ਦੇ ਚਲਦਿਆਂ ਗਰਮੀ ਦੀ ਦਵਿਸ਼ ਜਿਉ ਦੀ ਤਿਉਂ ਹੈ। ਹਾਲਾਂਕਿ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਸੀ ਕਿ ਅੱਜ ਸ਼ਾਮ ਤੇਜ਼ ਹਮਾਵਾਂ ਅਤੇ ਤੇਜ਼ ਬਾਰਿਸ਼ ਕਾਰਨ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ ਪਰ 45 ਤੋਂ 48 ਡਿਗਰੀ ਤਾਪਮਾਨ ਦਾ ਸਾਹਮਣਾ ਕਰ ਚੁੱਕੇ ਲੋਕ ਅਜੇ ਤੱਕ ਵੀ ਗਰਮੀ ਦੀ ਮਾਰ ਝੱਲਣ ਲਈ ਮਜਬੂਰ ਹਨ।

ਜ਼ਿਕਰਯੋਗ ਹੈ ਕਿ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਅੱਤ ਦੀ ਗਰਮੀ ਨੇ ਜੀਵਨ ਅਸਵਿਅਤ ਕੀਤਾ ਹੋਇਆ ਸੀ ਅਤੇ ਲੋਕ ਅੱਤ ਦੀ ਗਰਮੀ ਬਰਦਾਸ਼ਤ ਕਰਨ ਲਈ ਮਜਬੂਰ ਸਨ ਅਜੇ ਤੱਕ ਵੀ ਲੋਕਾਂ ਨੂੰ ਉਮੀਦ ਹੈ ਕਿ ਮੌਸਮ ਦੇ ਬਦਲੇ ਹੋਏ ਮਿਜ਼ਾਜ ਅਤੇ ਹੋਣ ਵਾਲੀ ਬਾਰਿਸ਼ ਕਾਰਨ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ।


Rakesh

Content Editor

Related News