ਗੈਸ ਲੀਕ ਹੋਣ ਕਾਰਨ ਚਾਹ ਦੀ ਦੁਕਾਨ ਨੂੰ ਲੱਗੀ ਅੱਗ, 7 ਸਾਲਾ ਬੱਚਾ ਜ਼ਿੰਦਾ ਸੜਿਆ
Friday, May 31, 2024 - 12:37 AM (IST)

ਜੈਪੁਰ — ਰਾਜਸਥਾਨ ਦੇ ਖੈਰਥਲ ਜ਼ਿਲ੍ਹੇ ਦੇ ਭਿਵੜੀ ਥਾਣਾ ਖੇਤਰ 'ਚ ਵੀਰਵਾਰ ਨੂੰ ਇਕ ਚਾਹ ਦੀ ਦੁਕਾਨ 'ਚ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 7 ਸਾਲ ਦਾ ਬੱਚਾ ਜ਼ਿੰਦਾ ਸੜ ਗਿਆ। ਪੁਲਸ ਨੇ ਦੱਸਿਆ ਕਿ ਰਿਤਿਕ ਦੁਪਹਿਰ ਸਮੇਂ ਰੀਕੋ ਚੌਕ ਸਥਿਤ ਆਪਣੇ ਚਾਚੇ ਦੀ ਚਾਹ ਦੀ ਦੁਕਾਨ 'ਤੇ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦਾ ਚਾਚਾ ਨੇੜਲੀ ਫੈਕਟਰੀ 'ਚ ਚਾਹ ਦੀ ਡਿਲਵਰੀ ਕਰਨ ਗਿਆ ਸੀ ਅਤੇ ਬੱਚਾ ਦੁਕਾਨ 'ਤੇ ਇਕੱਲਾ ਸੀ ਜਦੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਰਿਤਿਕ ਜ਼ਿੰਦਾ ਸੜ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਘਰ 'ਚ ਸੌਂ ਰਹੇ ਰੇਲਵੇ ਕਰਮਚਾਰੀ ਦਾ ਗਲਾ ਵੱਢ ਕਰ 'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e