ਦਿੱਲੀ ਤੋਂ ਦਰਭੰਗਾ ਜਾਣ ਵਾਲੀ ਫਲਾਈਟ ਦਾ AC ਬੰਦ ਹੋਣ 'ਤੇ ਯਾਤਰੀ ਪ੍ਰੇਸ਼ਾਨ, ਕਈਆਂ ਦੀ ਵਿਗੜੀ ਸਿਹਤ

06/20/2024 2:45:40 PM

ਨਵੀਂ ਦਿੱਲੀ (ਏ. ਐੱਨ. ਆਈ.) - ਦਿੱਲੀ ਤੋਂ ਦਰਭੰਗਾ ਜਾਣ ਵਾਲੀ ਇਕ ਸਪਾਈਸ ਜੈੱਟ ਦੀ ਫਲਾਈਟ ਵਿਚ ਉਸ ਸਮੇਂ ਹਾਹਾਕਾਰ ਮੱਚ ਗਈ, ਜਦੋਂ ਜਹਾਜ਼ ਦਾ ਏ. ਸੀ ਚਲਾਇਆ ਨਹੀਂ ਗਿਆ। ਏਸੀ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕਈ ਯਾਤਰੀਆਂ ਦੀ ਸਿਹਤ ਖ਼ਰਾਬ ਹੋ ਗਈ। ਦਿੱਲੀ ਤੋਂ ਦਰਭੰਗਾ (ਐੱਸ. ਸੀ 486) ਜਾ ਰਹੀ ਇਸ ਸਪਾਈਸ ਜੈੱਟ ਦੀ ਫਲਾਈਟ ’ਚ ਯਾਤਰੀਆਂ ਨੂੰ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਏ. ਸੀ. ਚੱਲਣ ਦੀ ਉਡੀਕ ਕਰਨੀ ਪਈ।

ਇਹ ਵੀ ਪੜ੍ਹੋ - ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਦੱਸ ਦੇਈਏ ਕਿ ਜਹਾਜ਼ ਵਿਚ ਸਵਾਰ ਯਾਤਰੀ ਗਰਮੀ ਕਾਰਨ ਪਰੇਸ਼ਾਨ ਹੋ ਗਏ ਅਤੇ ਮੈਗਜ਼ੀਨਾਂ ਨਾਲ ਹਵਾ ਝੱਲਦੇ ਹੋਏ ਨਜ਼ਰ ਆਏ। ਇਸ ਮਾਮਲੇ ਦੇ ਸਬੰਧ ਵਿਚ ਸਪਾਈਸਜੈੱਟ ਦੇ ਯਾਤਰੀ ਰੋਹਨ ਕੁਮਾਰ ਨੇ ਕਿਹਾ ਕਿ ਮੈਂ ਸਪਾਈਸ ਜੈੱਟ ਰਾਹੀਂ ਦਿੱਲੀ ਤੋਂ ਦਰਭੰਗਾ ਜਾ ਰਿਹਾ ਸੀ। ਦਿੱਲੀ ਹਵਾਈ ਅੱਡੇ ’ਤੇ ਚੈੱਕ-ਇਨ ਕਰਨ ਤੋਂ ਬਾਅਦ, ਏਅਰ ਕੰਡੀਸ਼ਨਰ (ਏ. ਸੀ.) ਨੂੰ ਇਕ ਘੰਟੇ ਤੱਕ ਚਾਲੂ ਨਹੀਂ ਕੀਤਾ ਗਿਆ। ਅੰਦਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਸੀ। ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਏ. ਸੀ. ਚਾਲੂ ਕੀਤਾ ਗਿਆ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News