ਸੰਘ ਨਾਲ ਤਾਲਮੇਲ ਨਾ ਹੋਣ ਕਾਰਨ ਭਾਜਪਾ ਨੂੰ ਚੋਣਾਂ ’ਚ ਹੋਇਆ ਭਾਰੀ ਨੁਕਸਾਨ

06/07/2024 7:05:05 PM

ਨੈਸ਼ਨਲ ਡੈਸਕ- ਇਸ ਲੋਕ ਸਭਾ ਚੋਣਾਂ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਅਤੇ ਭਾਜਪਾ ’ਚ ਬਿਹਤਰ ਤਾਲਮੇਲ ਨਾ ਹੋਣ ਨਾਲ ਚੋਣਾਂ ਦੇ ਨਤੀਜਿਆਂ ’ਤੇ ਬਹੁਤ ਅਸਰ ਪਿਆ ਹੈ। ਭਾਜਪਾ ਪ੍ਰਧਾਨ ਜੇ. ਪੀ. ਨੱਡਾ ਵਲੋਂ ਭਾਜਪਾ ਨੂੰ ਚੋਣ ਅਮਲ ਵਿਚ ਸਮਰੱਥ ਕਹਿਣਾ ਵੀ ਜਥੇਬੰਦੀ ਦੀ ਵੱਡੀ ਭੁੱਲ ਸੀ, ਜਿਸ ਨਾਲ ਜਥੇਬੰਦੀ ਅਤੇ ਸੰਘ ਦੇ ਵਰਕਰਾਂ ਵਿਚ ਨਾਂਹ-ਪੱਖੀ ਸੁਨੇਹਾ ਗਿਆ।

ਨੱਡਾ ਨੇ ਕਿਹਾ ਸੀ ਕਿ ਹੁਣ ਭਾਜਪਾ ਵੱਡੀ ਪਾਰਟੀ ਬਣ ਗਈ ਹੈ। ਸਾਰਿਆਂ ਨੂੰ ਆਪਣਾ ਕੰਮ ਮਿਲ ਗਿਆ ਹੈ। ਆਰ. ਐੱਸ. ਐੱਸ. ਇਕ ਵਿਚਾਰਧਾਰਕ ਸੰਗਠਨ ਹੈ ਅਤੇ ਅਸੀਂ ਇਕ ਰਾਜਨੀਤਕ ਸੰਗਠਨ ਹਾਂ। ਨੱਡਾ ਨੇ ਕਿਹਾ ਕਿ ਸ਼ੁਰੂ ਵਿਚ ਅਸੀਂ ਕਮਜ਼ੋਰ ਸੀ, ਓਦੋਂ ਸਾਨੂੰ ਆਰ. ਐੱਸ. ਐੱਸ. ਦੀ ਲੋੜ ਪੈਂਦੀ ਸੀ। ਅੱਜ ਅਸੀਂ ਵੱਡੇ ਹੋ ਗਏ ਹਾਂ। ਸਮਰੱਥ ਹਾਂ, ਤਾਂ ਭਾਜਪਾ ਤੁਹਾਨੂੰ ਚਲਾਏਗੀ। ਉਨ੍ਹਾਂ ਕਿਹਾ ਸੀ ਕਿ ਆਰ. ਐੱਸ. ਐੱਸ. ਇਕ ਸੱਭਿਆਚਾਰਕ ਅਤੇ ਸਮਾਜਿਕ ਸੰਗਠਨ ਹੈ ਅਤੇ ਭਾਜਪਾ ਇਕ ਸਿਆਸੀ ਸੰਗਠਨ ਹੈ।

ਚੋਣਾਂ ਦੇ ਪਹਿਲੇ ਹੀ ਪੜਾਅ ’ਚ ਇਹ ਚਰਚਾ ਸੀ ਕਿ ਸੰਘ ਇਸ ਵਾਰ ਚੋਣਾਂ ਵਿਚ ਸਰਗਰਮ ਕਿਰਦਾਰ ਨਹੀਂ ਨਿਭਾਅ ਰਿਹਾ ਹੈ। ਮੀਡੀਆ ’ਚ ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਸਨ ਕਿ ਭਾਜਪਾ ਨੇ ਇਸ ਵਾਰ ਸੰਘ ਨਾਲ ਟਿਕਟ ਵੰਡ ’ਤੇ ਵੀ ਕੋਈ ਸਲਾਹ ਨਹੀਂ ਕੀਤੀ। ਇਕ ਰਿਪੋਰਟ ਮੁਤਾਬਕ ਹੁਣ ਸੰਘ ਦੇ ਅਹੁਦੇਦਾਰਾਂ ਨੇ ਚੋਣ ਨਤੀਜਿਆਂ ਤੋਂ ਬਾਅਦ ਮੰਨਿਆ ਹੈ ਕਿ ਭਾਜਪਾ ਦੀ ਟਿਕਟ ਵੰਡ ਵਿਚ ਕਮੀਆਂ ਸਨ। ਸੰਘ ਦਾ ਇਹ ਵੀ ਮੰਨਣਾ ਹੈ ਕਿ ਜਨਤਾ ਸਰਕਾਰ ਦੇ ਖਿਲਾਫ ਨਹੀਂ ਸੀ, ਸਗੋਂ ਸੰਸਦ ਮੈਂਬਰਾਂ, ਉਮੀਦਵਾਰਾਂ ਅਤੇ ਸਥਾਨਕ ਅਧਿਕਾਰੀਆਂ ਦੀ ਕਾਰਜਸ਼ੈਲੀ ਨੂੰ ਲੈ ਕੇ ਜਨਤਾ ਵਿਚ ਡੂੰਘੀ ਨਾਰਾਜ਼ਗੀ ਸੀ।


Rakesh

Content Editor

Related News