ਕਪੂਰਥਲਾ ''ਚ ਵੱਡੀ ਵਾਰਦਾਤ, ਡੇਰੇ ''ਚ ਰਹਿੰਦੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

06/22/2024 6:39:16 PM

ਕਪੂਰਥਲਾ (ਓਬਰਾਏ)- ਕਪੂਰਥਲਾ ਬੀਤੀ ਦੇਰ ਰਾਤ ਥਾਣਾ ਢਿੱਲਵਾਂ ਅਧੀਨ ਆਉਂਦੇ ਪਿੰਡ ਚੱਕੋਕੀ ਮੰਡ ਵਿਖੇ ਡੇਰੇ 'ਤੇ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।  ਇਸ ਸਬੰਧੀ ਡੀ. ਐੱਸ. ਪੀ. ਕਪੂਰਥਲਾ ਭਰਤ ਭੂਸ਼ਣ ਸੈਣੀ ਅਤੇ ਥਾਣਾ ਢਿੱਲਵਾਂ ਮੁਖੀ ਸੁਖਬੀਰ ਸਿੰਘ ਭਾਰੀ ਫੋਰਸ ਸਣੇ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਪੁੱਤਰ ਦਾ ਦਿਹਾਂਤ

PunjabKesari

ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਚੰਦਰ ਕਿਰਕਿਟਾ ਪੁੱਤਰ ਬੰਧਨ ਕਿਰਕਿਟਾ ਜ਼ਿਲ੍ਹਾ ਸ਼ਿਮਡਿਗਾ (ਝਾਰਖੰਡ ) ਵਜੋਂ ਹੋਈ ਹੈ। ਉਹ ਪਿਛਲੇ ਤਕਰੀਬਨ 20 ਸਾਲ ਤੋਂ ਕਰਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੁਗਲ ਚੱਕ ( ਢਿੱਲਵਾਂ) ਦੇ ਡੇਰੇ ਚੱਕੋਕੀ ਮੰਡ ਵਿਖੇ ਇਕੱਲਾ ਹੀ ਰਹਿ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਭਰਤ ਭੂਸ਼ਣ ਸੈਣੀ ਨੇ ਦੱਸਿਆ ਇਸ ਘਟਨਾਕ੍ਰਮ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਦਸੂਹਾ 'ਚ ਵੱਡਾ ਹਾਦਸਾ, ਬੇਕਾਬੂ ਟਰੱਕ ਦੁਕਾਨਾਂ 'ਚ ਵੜਿਆ, ਇਕ ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News