ਪੇਮੈਂਟ ਨਾ ਮਿਲਣ ’ਤੇ ਕੰਪਨੀ ਨੇ ਬੰਦ ਕੀਤੀ ਨਗਰ ਨਿਗਮ ਜ਼ੋਨ-ਡੀ ਆਫਿਸ ਦੀ ਲਿਫਟ, ਲੋਕ ਹੋ ਰਹੇ ਪ੍ਰੇਸ਼ਾਨ

Saturday, Jun 15, 2024 - 03:15 PM (IST)

ਪੇਮੈਂਟ ਨਾ ਮਿਲਣ ’ਤੇ ਕੰਪਨੀ ਨੇ ਬੰਦ ਕੀਤੀ ਨਗਰ ਨਿਗਮ ਜ਼ੋਨ-ਡੀ ਆਫਿਸ ਦੀ ਲਿਫਟ, ਲੋਕ ਹੋ ਰਹੇ ਪ੍ਰੇਸ਼ਾਨ

ਲੁਧਿਆਣਾ (ਹਿਤੇਸ਼)- ਨਗਰ ਨਿਗਮ ਨੇ ਸਰਾਭਾ ਨਗਰ ਸਥਿਤ ਜ਼ੋਨ-ਡੀ ਆਫਿਸ ਦੀ ਲਿਫਟ ਕਈ ਦਿਨਾਂ ਤੋਂ ਖਰਾਬ ਪਈ ਹੋਈ ਹੈ, ਜਿਸ ਦੀ ਵਜ੍ਹਾ ਨਾਲ ਉਥੇ ਆਉਣ ਵਾਲੇ ਲੋਕਾਂ ਖਾਸ ਕਰ ਕੇ ਦਿਵਿਆਂਗ ਅਤੇ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਾਲਾਤ ਉਸ ਸਮੇਂ ਹਨ, ਜਦ ਕਮਿਸ਼ਨਰ ਦਾ ਆਫਿਸ ਇਸੇ ਬਿਲਡਿੰਗ ਵਿਚ ਹੈ ਅਤੇ ਇਥੇ ਵਿਧਾਇਕਾਂ ਜਾਂ ਸੀਨੀਅਰ ਅਧਿਕਾਰੀਆਂ ਦੀ ਆਮਦ ਦੇ ਰੂਪ ’ਚ ਕਾਫੀ VIP ਮੂਵਮੈਂਟ ਵੀ ਰਹਿੰਦੀ ਹੈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਕੰਪਨੀ ਵੱਲੋਂ ਲਿਫਟ ਲਗਾਈ ਗਈ ਹੈ, ਉਸ ਵੱਲੋਂ 1 ਸਾਲ ਦੇ ਲਗਭਗ 12 ਲੱਖ ਦੀ ਪੇਮੈਂਟ ਰਿਲੀਜ਼ ਨਾ ਹੋਣ ਦੀ ਵਜ੍ਹਾ ਨਾਲ ਲਿਫਟ ਦੀ ਰਿਪੇਅਰਿੰਗ ਨਹੀਂ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼

ਜਾਣਕਾਰੀ ਮੁਤਾਬਕ ਇਸ ਮੁੱਦੇ ’ਤੇ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਦਾ ਆਪਸੀ ਵਿਵਾਦ ਹੋਣ ਤੋਂ ਬਾਅਦ ਕਮਿਸ਼ਨਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕੰਪਨੀ ’ਤੇ ਦਬਾਅ ਬਣਾ ਕੇ ਇਕ ਲਿਫਟ ਨੂੰ ਤਾਂ ਚਾਲੂ ਕਰਵਾ ਲਿਆ ਗਿਆ ਹੈ ਪਰ ਦੂਜੀ ਲਿਫਟ ਨੂੰ ਕੰਪਨੀ ਵੱਲੋਂ ਅਜੇ ਵੀ ਬੰਦ ਰੱਖਿਆ ਗਿਆ ਹੈ।

AMC ਦਾ ਨਿਯਮ ਨਾ ਰੱਖਣ ਦੀ ਵਜ੍ਹਾ ਨਾਲ ਆ ਰਹੀ ਸਮੱਸਿਆ

ਇਸ ਮਾਮਲੇ ’ਚ ਨਗਰ ਨਿਗਮ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਟੈਂਡਰ ਵਿਚ AMC ਦਾ ਨਿਯਮ ਨਾ ਰੱਖਣ ਦੀ ਵਜ੍ਹਾ ਨਾਲ ਲਿਫਟ ਰਿਪੇਅਰ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਕਿਸੇ ਪ੍ਰਮੁੱਖ ਕੰਪਨੀ ਦੀ ਲਿਫਟ ਨਾ ਲਗਾਉਣ ਦੀ ਵਜ੍ਹਾ ਨਾਲ ਜਲਦ ਖ਼ਰਾਬ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News