ਕਾਰ ਸਵਾਰ ਨੌਜਵਾਨਾਂ ਨੇ ਈ-ਰਿਕਸ਼ਾ ਚਾਲਕ 2 ਲੋਕਾਂ ਤੋਂ ਲੁੱਟੇ ਮੋਬਾਇਲ ਤੇ 12 ਹਜ਼ਾਰ ਰੁਪਏ
Saturday, Mar 22, 2025 - 03:14 PM (IST)

ਹੁਸ਼ਿਆਰਪੁਰ (ਰਾਕੇਸ਼)-ਹੁਸ਼ਿਆਰਪੁਰ ਦੇ ਬੰਜਰਬਾਗ ਚੌਂਕ ਤੋਂ ਨਲੋਈਆਂ ਚੌਕ ਵੱਲ ਜਾਂਦੇ ਰਸਤੇ ’ਤੇ ਅੰਬੇ ਵੈਲੀ ਦੇ ਨੇੜੇ ਕਾਰ ਸਵਾਰ ਨੌਜਵਾਨਾਂ ਵੱਲੋਂ ਈ-ਰਿਕਸ਼ਾ ਚਾਲਕ 2 ਲੋਕਾਂ ਤੋਂ ਮੋਬਾਇਲ ਫੋਨ ਅਤੇ 12 ਹਜ਼ਾਰ ਰੁਪਏ ਲੁੱਟ ਲਏ। ਜਾਣਕਾਰੀ ਅਨੁਸਾਰ ਰਵਿੰਦਰ ਪਾਲ ਅਤੇ ਸ਼ਿਵ ਸਹਾਏ ਈ-ਰਿਕਸ਼ਾ ’ਤੇ ਬੰਜਰਬਾਗ ਚੌਂਕ ਤੋਂ ਨਲੋਈਆਂ ਚੌਂਕ ਨੂੰ ਜਾ ਰਹੇ ਸਨ। ਅੰਬੇ ਵੈਲੀ ਦੇ ਕੋਲ ਜਾ ਕੇ ਉਹ ਫਿਰ ਤੋਂ ਪਿੱਛੇ ਵੱਲ ਮੁੜ ਗਏ। ਇੰਨੇ ਵਿਚ ਉਥੇ ਇਕ ਕਾਰ ਆਈ, ਜਿਸ ਵਿਚ 5 ਨੌਜਵਾਨ ਬੈਠੇ ਹੋਏ ਸਨ। ਉਨ੍ਹਾਂ ਨੇ ਉਸ ਨੂੰ ਰੋਕ ਕੇ ਬਾਬਾ ਬਾਲਕ ਨਾਥ ਜਾਣ ਲਈ ਰਸਤਾ ਪੁੱਛਿਆ। ਇਸ ਦੌਰਾਨ ਉਹ ਗੱਡੀ ’ਚੋਂ ਉਤਰ ਆਏ ਅਤੇ ਇਕ ਵਿਅਕਤੀ ਨੇ ਸ਼ਿਵ ਸਹਾਏ ਨੂੰ ਕਿਹਾ ਕਿ ਉਸ ਕੋਲ ਜੋ ਕੁਝ ਹੈ ਉਹ ਉਨ੍ਹਾਂ ਨੂੰ ਦੇ ਦੇਵੇ।
ਇਹ ਵੀ ਪੜ੍ਹੋ : ਜਲੰਧਰ ਗ੍ਰਨੇਡ ਹਮਲਾ: ਪੁਲਸ ਵਾਲੇ ਦੇ ਮੁੰਡੇ ਦਾ ਨਾਂ ਆਇਆ ਸਾਹਮਣੇ
ਇੰਨੇ ਵਿਚ ਹੀ ਦੋ ਹੋਰ ਲੋਕਾਂ ਨੇ ਉਸ ਨਾਲ ਬੈਠੇ ਰਵਿੰਦਰ ਪਾਲ ਨੂੰ ਵੀ ਕਿਹਾ ਕਿ ਉਸ ਦੇ ਕੋਲ ਜੋ ਹੈ ਉਹ ਕੱਢ ਦੇਵੇ। ਜਿਸ ’ਤੇ ਉਸ ਨੇ ਆਪਣਾ ਮੋਬਾਇਲ ਕੱਢ ਕੇ ਦੇ ਦਿੱਤਾ। ਫਿਰ ਉਨ੍ਹਾਂ ਨੇ ਉਸ ਦੀ ਪਿਛਲੀ ਜੇਬ ਵਿਚ ਪਿਆ ਪਰਸ ਕੱਢ ਲਿਆ, ਜਿਸ ਵਿਚ 10,000 ਦੀ ਨਕਦੀ ਸੀ। ਮੁਲਜ਼ਮਾਂ ਨੇ ਸ਼ਿਵ ਸਹਾਏ ਤੋਂ ਵੀ ਉਸ ਦਾ ਪਰਸ ਖੋਹ ਲਿਆ, ਜਿਸ ਵਿਚ 2,000 ਦੇ ਕਰੀਬ ਨਕਦੀ ਸੀ। ਉਨ੍ਹਾਂ ਇਸ ਦੀ ਸੂਚਨਾ ਸਥਾਨਕ ਕੌਂਸਲਰ ਨੂੰ ਦਿੱਤੀ। ਕੌਂਸਲਰ ਨੇ ਦੱਸਿਆ ਕਿ ਰਵਿੰਦਰ ਪਾਲ ਨੇ ਆਪਣੀ ਬੱਚੀ ਲਈ ਸਕੂਲ ਦੀ ਫ਼ੀਸ ਜੋਡ਼ੀ ਹੋਈ ਸੀ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਲੁਟੇਰਿਆਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ 12 ਮਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਰਹੋ ਸਾਵਧਾਨ, ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e