ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਵੱਡਾ ਹਾਦਸਾ, ਔਰਤ ਦੀ ਮੌਕੇ 'ਤੇ ਮੌਤ
Monday, Dec 08, 2025 - 02:30 PM (IST)
ਗੜ੍ਹਸ਼ੰਕਰ (ਸੰਜੀਵ)- ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ਪਿੰਡ ਗੋਲੀਆਂ ਨੇੜੇ ਇਕ ਸਕੂਟਰੀ ਅਤੇ ਵੈਨ ਦੀ ਟੱਕਰ ਹੋਣ ਨਾਲ ਸਕੂਟਰੀ ਸਵਾਰ 65 ਸਾਲਾ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਕੂਟਰੀ ਸਵਾਰ ਪਿੰਡ ਫਤਿਹਪੁਰ ਕਲਾਂ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਸੀ ਅਤੇ ਇਕੋ ਵੈਨ ਜੰਮੂ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਉਕਤ ਅਸਥਾਨ 'ਤੇ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਕਾਂਗਰਸ ਦਾ ਚੋਣ ਬਾਈਕਾਟ ਮਹਿਜ਼ ਬਹਾਨਾ, ਪਾਰਟੀ ਜਨਤਾ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ: ਧਾਲੀਵਾਲ

ਮ੍ਰਿਤਕ ਦੀ ਪਛਾਣ ਜਗਦੀਸ਼ ਕੌਰ ਪਤਨੀ ਦੇਵ ਸਿੰਘ ਪਿੰਡ ਭੁੱਲਰ ਵੇਟ ਤਹਿਸੀਲ ਢਿੱਲਵਾਂ ਕਪੂਰਥਲਾ ਵਜੋਂ ਹੋਈ ਹੈ ਜਿਹੜੀ ਕਿ ਪਿੰਡ ਫਤਿਹਪੁਰ ਖ਼ੁਰਦ ਤੋਂ ਆਪਣੀ ਦੋਹਤੀ ਨਾਲ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਸੀ। ਹਾਦਸੇ ਉਪਰੰਤ ਥਾਣਾ ਗੜ੍ਹਸ਼ੰਕਰ ਤੋਂ ਜਸਵੀਰ ਸਿੰਘ ਏ. ਐੱਸ. ਆਈ. ਆਪਣੀ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਅਗਲੇਰੀ ਜਾਂਚ ਸ਼ੁਰੂ ਕੀਤੀ। ਪੁਲਸ ਨੇ ਵੈਨ ਦੇ ਡਰਾਈਵਰ ਗੁਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਜੰਮੂ ਕਸ਼ਮੀਰ ਨੂੰ ਗਫ਼ਤਾਰ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ Cold Wave ਦਾ ਅਲਰਟ! ਮੌਸਮ ਵਿਭਾਗ ਨੇ 11 ਦਸੰਬਰ ਤੱਕ ਕਰ 'ਤੀ ਵੱਡੀ ਭਵਿੱਖਬਾਣੀ
