ਹੁਸ਼ਿਆਰਪੁਰ ''ਚ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕਮਲਜੀਤ ਕੌਰ ਸੂਚ ਨੰਦਾ ਚੋਰ ਜ਼ੋਨ ਤੋਂ ਰਹੇ ਜੇਤੂ

Thursday, Dec 18, 2025 - 11:47 AM (IST)

ਹੁਸ਼ਿਆਰਪੁਰ ''ਚ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕਮਲਜੀਤ ਕੌਰ ਸੂਚ ਨੰਦਾ ਚੋਰ ਜ਼ੋਨ ਤੋਂ ਰਹੇ ਜੇਤੂ

ਹੁਸ਼ਿਆਰਪੁਰ (ਘੁੰਮਣ)- ਕਾਂਗਰਸ ਪਾਰਟੀ ਵੱਲੋਂ ਨੰਦਾ ਚੋਰ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਕਮਲਜੀਤ ਕੌਰ ਸੂਚ ਵੱਡੀ ਲੀਡ ਨਾਲ ਜੇਤੂ ਰਹੇ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਬਹੁਤ ਭਾਰੀ ਸਮੱਰਥਨ ਦਿੱਤਾ ਗਿਆ, ਜਿਸ ਲਈ ਮੈਂ ਉਨ੍ਹਾਂ ਦੀ ਹਮੇਸ਼ਾ ਲਈ ਰਿਣੀ ਹਾਂ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਰਹਾਂਗੀ। ਇਸ ਸਹਿਯੋਗ ਨੂੰ ਮੈਂ ਕਦੇ ਵੀ ਭੁਲਾਵਾਂਗੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਹਨ, ਉਹ ਪੰਜਾਬ ਅੰਦਰ 2027 ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਸ਼ਾਹਤ ਹਨ। 

ਇਹ ਵੀ ਪੜ੍ਹੋ: ਭੋਗਪੁਰ ਬਲਾਕ ਸੰਮਤੀ ਚੋਣਾਂ 'ਚ 'ਆਪ' ਨੇ 8 ਸੀਟਾਂ, ਕਾਂਗਰਸ ਨੇ 5 ਤੇ ਅਕਾਲੀ ਦਲ ਨੇ 2 ਸੀਟਾਂ ਜਿੱਤੀਆਂ

ਉਨ੍ਹਾਂ ਕਿਹਾ ਕਿ ਇਸ ਸਮੇਂ ਮੌਜੂਦਾ ਸਰਕਾਰ ਲੋਕਾਂ ਨਾਲ ਜੋ ਵਾਅਦੇ ਕਰਕੇ ਬਣੀ ਸੀ ਉਹ ਪੂਰੇ ਨਹੀਂ ਕੀਤੇ। ਲੋਕਾਂ ਨੂੰ ਗੱਲਾਂ ਬਾਤਾਂ ਹੀ ਸੁਣਾ ਕੇ ਹੀ ਸਾਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਬਹੁਤ ਮਾੜਾ ਹਾਲ ਹੈ, ਵਿਕਾਸ ਠੱਪ ਪਏ ਹਨ, ਰੰਗਲਾ ਪੰਜਾਬ ਬਣਾਉਣ ਦੇ ਸੁਫ਼ਨੇ ਲੈਣ ਵਾਲਿਆਂ ਨੇ ਪੰਜਾਬ ਡੋਬ ਕੇ ਰੱਖ ਦਿੱਤਾ। ਅੱਜ ਲੋਕ ਇਸ ਸਰਕਾਰ ਨੂੰ ਕੋਸ ਰਹੇ ਹਨ ਕਿ ਇਨ੍ਹਾਂ ਦੇ ਚੁਣੇ ਵਿਧਾਇਕ ਪਿੰਡਾ ਅੰਦਰ ਨਹੀਂ ਆ ਰਹੇ, ਲੋਕਾਂ ਤੋਂ ਦੂਰੀ ਬਣਾਏ ਬੈਠੇ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਚੱਲ ਗਈਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ

ਇਸ ਮੌਕੇ ਉਨ੍ਹਾਂ ਦੇ ਨਾਲ ਪਰਮਿੰਦਰ ਸਿੰਘ ਹੈਪੀ, ਅਮਨਦੀਪ ਸਿੰਘ, ਬਲਦੇਵ ਸਿੰਘ, ਸੁਰਿੰਦਰ ਕੌਰ, ਰਾਮ ਕੌਰ, ਮਨਦੀਪ ਕੌਰ, ਮਾਰਲਿਨ ਕੌਰ, ਗੈਵੀ ਸੂਤਾ ਵਾਲਾ, ਹਰਲੀਨ ਕੌਰ, ਜਸਲੀਨ ਕੌਰ, ਜਸਵੀਰ ਰਾਜਾ, ਪਰਮਜੀਤ ਸਿੰਘ, ਰੁਪਿੰਦਰ ਪਾਲ ਸਿੰਘ, ਸੰਦੀਪ ਸਿੰਘ, ਰੇਸ਼ਮ ਸਿੰਘ, ਰਾਣਾ ਸੁਸਾਣਾ, ਅਸ਼ੋਕਾ, ਕਾਲਾ, ਅਵਤਾਰ ਸਿੰਘ ਨੰਬਰਦਾਰ, ਮਨਜੀਤ ਕੌਰ, ਸੋਹਣ ਸਿੰਘ, ਫਕੀਰ ਚੰਦ, ਜਸਪ੍ਰੀਤ ਕੌਰ, ਬਲਵਿੰਦਰ ਸਿੰਘ ਧਾਮੀ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ, ਰਣਜੀਤ ਸਿੰਘ ਗੋਰਾ, ਹਰਜੀਤ ਸਿੰਘ ਕਾਲਾ, ਦਲਜੀਤ ਸਿੰਘ ਨਿੱਕਾ ਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ


author

shivani attri

Content Editor

Related News