ਬੇਕਾਬੂ ਕਾਰ ਟਰਾਂਸਫਾਰਮਰ ਦੇ ਖੰਭੇ ਨਾਲ ਟਕਰਾਈ, ਵਾਲ-ਵਾਲ ਬਚੇ ਸਵਾਰ
Thursday, Dec 04, 2025 - 06:12 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਬੀਤੀ ਦੇਰ ਰਾਤ ਫਲਾਈਓਵਰ ਬ੍ਰਿਜ ਜਾਜਾ ਚੌਕ ਰੋਡ ’ਤੇ ਫਤਿਹ ਅਕੈਡਮੀ ਟਾਂਡਾ ਨੇੜੇ ਇਕ ਕਾਰ ਬੇਕਾਬੂ ਹੋ ਕੇ ਬਿਜਲੀ ਟਰਾਂਸਫਾਰਮਰ ਦੇ ਖੰਭੇ ਨਾਲ ਟਕਰਾਅ ਗਈ, ਜਿਸ ਕਾਰਨ ਖੰਭਾ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕਾਰ ਸਵਾਰ ਵਾਲ-ਵਾਲ ਬਚ ਗਏ, ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ। ਦੱਸਿਆ ਰਿਹਾ ਹੈ ਕਿ ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ। ਇਹ ਹਾਦਸਾ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਬਿਜਲੀ ਘਰ ਦਫ਼ਤਰ ਦੇ ਸਟਾਫ਼ ਨੇ ਹਾਦਸੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਇਸ ਦੀ ਸ਼ਿਕਾਇਤ ਪੁਲਸ ਸਟੇਸ਼ਨ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਪੰਜਾਬੀਆਂ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਖ਼ਾਸ ਅਪੀਲ
