ਦਸੂਹਾ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ, ਬੂਥ ''ਤੇ ਹੋਇਆ ਸੁਆਗਤ
Sunday, Dec 14, 2025 - 11:53 AM (IST)
ਦਸੂਹਾ (ਝਾਵਰ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਬਲਾਕ ਦਸੂਹਾ ਦੇ 160 ਪੋਲਿੰਗ ਬੂਥਾਂ 'ਤੇ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਇਹ ਸਿਲਸਿਲਾ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਲੋਕਾਂ ਵਿਚ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬਲਾਕ ਸੰਮਤੀ ਦਸੂਹਾ ਦੇ ਪਿੰਡ ਬੰਡੋਰੀ ਲਾਈਆ ਵਿਖੇ ਇਕ ਲਾੜਾ ਲਾੜੀ ਨੂੰ ਵਿਆਉਣ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਵੋਟ ਆਉਣ ਪਹੁੰਚਿਆ। ਵਿਆਹ ਤੋਂ ਪਹਿਲਾਂ ਲਾੜੇ ਵਿਚ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਉਤਸ਼ਾਹ ਵੇਖ ਪੋਲਿੰਗ ਬੂਥ 'ਤੇ ਪੋਲਿੰਗ ਸਟਾਫ਼ ਵੱਲੋਂ ਉਸ ਦਾ ਸੁਆਗਤ ਕੀਤਾ ਗਿਆ।
ਇਹ ਵੀ ਪੜ੍ਹੋ: ਕਪੂਰਥਲਾ ਜ਼ਿਲ੍ਹੇ 'ਚ ਵੋਟਾਂ ਦਾ ਕੰਮ ਜਾਰੀ, ਪੋਟਿੰਗ ਬੂਥਾਂ 'ਤੇ ਲੱਗੀਆਂ ਲਾਈਨਾਂ, ਲੋਕਾਂ 'ਚ ਦਿੱਸਿਆ ਉਤਸ਼ਾਹ
ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਦਸੂਹਾ ਦੇ 160 ਬੂਥਾਂ ’ਤੇ 800 ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਪ੍ਰੀਜ਼ਾਈਡਾਂਗ ਅਫ਼ਸਰ, ਸਹਾਇਕ ਅਫ਼ਸਰਾਂ ਅਤੇ ਹੋਰ ਪੋਲਿੰਗ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਐੱਸ. ਡੀ. ਐੱਮ.-ਕਮ-ਰਿਟਰਨਿਗ ਅਫ਼ਸਰ ਦਸੂਹਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਚੋਣਾਂ ਸਬੰਧੀ ਸਭ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਵੋਟਾਂ ਪੈਣ ਤੋਂ ਬਾਅਦ ਪੋਲਿੰਗ ਬਕਸੇ ਅਤੇ ਪੋਲਿੰਗ ਸਮੱਗਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਹੀ ਸ਼ਾਮ ਤੱਕ ਸਟਰਾਂਗ ਰੂਮ ਵਿਚ ਜਮ੍ਹਾ ਕਰਵਾ ਦਿੱਤੀ ਜਾਵੇਗਾ। 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਦਸੂਹਾ ਦੀਆਂ 19 ਬਲਾਕ ਸੰਮਤੀਆਂ ਦੀਆਂ ਚੋਣਾਂ ਹੋ ਰਹੀਆਂ ਹਨ, ਜਦਕਿ ਇਕ ਬਲਾਕ ਸੰਮਤੀ ਉੱਚੀ ਬੱਸੀ ਦੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਹੈ। ਇਸ ਤੋਂ ਇਲਾਵਾ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਬਲਾਕ ਸੰਮਤੀ ਦਸੂਹਾ ਦੇ 160 ਪੋਲਿੰਗ ਬੂਥਾਂ ਲਈ ਲਗਭਗ 400 ਪੁਲਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੋਬਾਇਲ ਟੀਮਾਂ ਵੀ ਆਪਣੀ ਡਿਊਟੀ ਨਿਭਾਅ ਰਹੀਆਂ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਵੋਟਾਂ ਪਾਉਣ ਦਾ ਕੰਮ ਜਾਰੀ, 9 ਚੋਣ ਚਿੰਨ੍ਹਾਂ ’ਚ ਸਿਮਟੀ ਸਿਆਸੀ ਜੰਗ
