ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਟਰੈਕਟਰ ਚਾਲਕ ਹੋਇਆ ਜ਼ਖ਼ਮੀ
Sunday, Dec 07, 2025 - 03:50 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਹਾਈਵੇਅ 'ਤੇ ਪਿੰਡ ਮੂਨਕਾ ਦੇ ਫਾਟਕ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ। ਹਾਦਸਾ ਰਾਤ 12 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਗੰਨਾ ਮਿੱਲ ਵਿਚ ਗੰਨੇ ਲੈ ਕੇ ਜਾ ਰਹੇ ਟ੍ਰੈਕਟਰ ਸਵਾਰ ਦੀ ਟਰਾਲੀ ਵਿਚ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਰਾਲੀ ਸੜਕ ਕਿਨਾਰੇ ਟੋਏ ਵਿਚ ਪਲਟ ਗਈ।
ਇਸ ਹਾਦਸੇ ਵਿਚ ਚਾਲਕ ਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਹਰਸੀ ਪਿੰਡ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਟੀਮ ਦੇ ਥਾਣੇਦਾਰ ਬਲਜੀਤ ਸਿੰਘ ਅਤੇ ਰੋਹਿਤ ਮਨਿਕਾ ਨੇ ਮਦਦ ਕਰਕੇ ਜ਼ਖ਼ਮੀ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸ ਦੇ ਨਾਲ ਹੀ ਟਰੱਕ ਦੇ ਪਿੱਛੇ ਰਿਫਲੈਕਟਰ ਕੌਨਾਂ ਲਗਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ। ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਪਿੰਡ ਗੌਰਵਮਈ ਇਤਿਹਾਸ ਦੀ ਅੱਜ ਵੀ ਭਰ ਰਿਹੈ ਗਵਾਹੀ, 10ਵੇਂ ਪਾਤਸ਼ਾਹ ਜੀ ਨੇ ਕੀਤਾ ਸੀ ਪ੍ਰਵਾਸ
