ਇਟਲੀ ਭੇਜਣ ਦਾ ਝਾਂਸਾ ਦੇ ਕੇ ਪਹੁੰਚਾਇਆ ਲੀਬੀਆ, ਮਾਰੀ ਲੱਖਾਂ ਦੀ ਠੱਗੀ
Sunday, Oct 29, 2023 - 04:49 PM (IST)
ਜਲੰਧਰ (ਸੁਨੀਲ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਅੱਜ-ਕੱਲ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਜਲੰਧਰ ਦੇ ਰਹਿਣ ਵਾਲੇ ਗੁਰਪ੍ਰੀਤ ਨਾਲ ਹੋਣ ਦੀ ਜਾਣਕਾਰੀ ਮਿਲੀ ਹੈ, ਜਿਸ ਨੂੰ ਟ੍ਰੈਵਲ ਏਜੰਟ ਨੇ ਇਟਲੀ ਭੇਜਣ ਦੇ ਨਾਂ 'ਤੇ ਮੋਟੀ ਰਕਮ ਲੈ ਕੇ ਲੀਬੀਆ ਭੇਜ ਦਿੱਤਾ। ਗੁਰਪ੍ਰੀਤ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਇਕ ਏਜੰਟ ਰਾਹੀਂ ਇਟਲੀ ਜਾਣ ਦੀ ਯੋਜਨਾ ਬਣਾ ਰਿਹਾ ਸੀ। ਉਸ ਨੇ ਏਜੰਟ ਨੂੰ 8.5 ਲ਼ੱਖ ਰੁਪਏ ਦੇ ਕੇ ਕੰਮ ਬਣਵਾਇਆ, ਪਰ ਉਸ ਨੂੰ ਇਟਲੀ ਦੀ ਜਗ੍ਹਾ ਲੀਬੀਆ ਭੇਜ ਦਿੱਤਾ ਗਿਆ। ਉੱਥੇ ਉਸ ਤੋਂ ਕਈ ਤਰ੍ਹਾਂ ਦੇ ਕੰਮ ਕਰਵਾਏ ਗਏ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸਰੇ ਬਾਜ਼ਾਰ ਢਾਬਾ ਮਾਲਕ ਨੂੰ ਗੋਲ਼ੀਆਂ ਨਾਲ ਭੁੰਨਿਆ
ਉਸ ਨੇ ਦੱਸਿਆ ਕਿ ਉੱਥੋਂ ਦੇ ਲੋਕ ਗਿਰੋਹ ਬਣਾ ਕੇ ਰਹਿੰਦੇ ਹਨ ਤੇ ਭਾਰਤੀਆਂ ਨੂੰ ਬੰਧਕ ਬਣਾ ਲੈਂਦੇ ਹਨ ਤੇ ਉਨ੍ਹਾਂ ਤੋਂ ਕੰਮ ਕਰਵਾ ਕੇ ਹੋਰ ਪੈਸਿਆਂ ਦੀ ਮੰਗ ਕਰਦੇ ਹਨ। ਇੰਨਾ ਹੀ ਨਹੀਂ, ਪੈਸੇ ਮਿਲਣ 'ਤੇ ਵੀ ਕਈ ਵਾਰ ਉਹ ਬੰਧਕਾਂ ਨੂੰ ਨਹੀਂ ਛੱਡਦੇ। ਉਸ ਨੇ ਦੱਸਿਆ ਕਿ ਕਿਸੇ ਤਰੀਕੇ ਉਹ ਉਨ੍ਹਾਂ ਦੇ ਚੰਗੁਲ 'ਚੋਂ ਨਿਕਲ ਕੇ ਬਚਿਆ ਤੇ ਆਪਣੇ ਘਰ ਪਹੁੰਚਿਆ। ਉਸ ਨੇ ਅੱਗੇ ਦੱਸਿਆ ਕਿ ਉੱਥੇ ਦੇ ਲੋਕ ਉਸ ਤੋਂ ਦਿਹਾੜੀ ਕਰਵਾਉਂਦੇ ਸਨ। ਜੇਕਰ ਕੰਮ ਕਰਨ ਤੋਂ ਨਾਂਹ ਕੀਤੀ ਜਾਂਦੀ ਤਾਂ ਕੁੱਟਮਾਰ ਵੀ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ : ਆਈ ਫੋਨ ਤੇ ਐੱਪਲ ਦੀ ਘੜੀ ਲਈ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਅਜਿਹੀ ਦਰਿੰਦਗੀ ਸੁਣ ਨਹੀਂ ਹੋਵੇਗਾ ਯਕੀਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8