ਭਰੂਣ ਕੇਸ : ਸੀ. ਸੀ. ਟੀ. ਵੀ. ਕੈਮਰਿਆਂ ''ਚ ਨਹੀਂ ਮਿਲ ਸਕਿਆ ਪੁਲਸ ਨੂੰ ਕੋਈ ਸੁਰਾਗ

Sunday, Aug 25, 2019 - 05:44 PM (IST)

ਭਰੂਣ ਕੇਸ : ਸੀ. ਸੀ. ਟੀ. ਵੀ. ਕੈਮਰਿਆਂ ''ਚ ਨਹੀਂ ਮਿਲ ਸਕਿਆ ਪੁਲਸ ਨੂੰ ਕੋਈ ਸੁਰਾਗ

ਜਲੰਧਰ (ਸ਼ੋਰੀ)— ਕਾਲਾ ਸੰਘਿਆ ਰੋਡ ਦੇ ਗੁਰੂ ਨਾਨਕ ਨਗਰ 'ਚ ਬੀਤੇ ਦਿਨੀਂ 7 ਮਹੀਨੇ ਦੇ ਬੱਚੇ ਦੇ ਭਰੂਣ ਸੁੱਟੇ ਜਾਣ ਦੇ ਮਾਮਲੇ 'ਚ ਥਾਣਾ ਨੰ. 5 ਦੀ ਪੁਲਸ ਨੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਪਰ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਸ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰ. 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕਰ ਲਿਆ ਹੈ ਅਤੇ ਪੁਲਸ ਮਾਮਲੇ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੁਝ ਮਹੀਨੇ ਪਹਿਲਾਂ ਥਾਣਾ ਭਾਰਗੋਂ ਕੈਂਪ ਇਲਾਕੇ 'ਚ ਵੀ ਹੋਈ ਸੀ ਘਟਨਾ
ਨਕੋਦਰ ਰੋਡ ਕੂੜੇ ਦੇ ਢੇਰ ਕੋਲ ਕੁਝ ਮਹੀਨੇ ਪਹਿਲਾਂ ਵੀ ਅਜਿਹੀ ਘਟਨਾ ਦੇਖਣ ਨੂੰ ਮਿਲੀ ਸੀ, ਜਦੋਂ ਭਰੂਣ ਨੂੰ ਕੁਝ ਲੋਕ ਕੂੜੇ 'ਚ ਸੁੱਟ ਗਏ ਸਨ, ਕਬਾੜ ਚੁੱਕਣ ਵਾਲੇ ਵਿਅਕਤੀ ਨੇ ਦੇਖਿਆ ਕਿ ਕੁਝ ਕੁੱਤੇ ਭਰੂਣ ਨੂੰ ਨੋਚ ਰਹੇ ਸਨ ਤਾਂ ਉਸ ਨੇ ਕੁੱਤਿਆਂ ਨੂੰ ਭਜਾ ਕੇ ਪੁਲਸ ਨੂੰ ਸੂਚਿਤ ਕੀਤਾ ਸੀ। ਮੌਕੇ 'ਤੇ ਪਹੁੰਚੀ ਥਾਣਾ ਭਾਰਗੋਂ ਕੈਂਪ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਜੋਕਿ ਹੁਣ ਏ. ਸੀ. ਪੀ. ਵੈਸਟ ਹਨ, ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ। ਪੁਲਸ ਨੇ ਆਲੇ-ਦੁਆਲੇ ਦੀਆਂ ਦੁਕਾਨਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕੱਢੀ ਤਾਂ ਇਕ ਛੋਟਾ ਹਾਥੀ (ਭਾਰ ਢੋਣ ਵਾਲੀ ਗੱਡੀ) ਫੁਟੇਜ 'ਚ ਦਿਸਿਆ ਜੋ ਕਿ ਕੂੜੇ ਦੇ ਢੇਰ ਕੋਲ ਰੁਕਿਆ ਅਤੇ ਭਰੂਣ ਨੂੰ ਸੁੱਟ ਕੇ ਵਾਪਸ ਨਕੋਦਰ ਵਲ ਚਲਾ ਗਿਆ। ਹਾਲਾਂਕਿ ਗੱਡੀ ਦਾ ਨੰਬਰ ਸਾਫ ਨਾ ਦਿੱਸਣ ਕਾਰਨ ਮੁਲਜ਼ਮ ਟਰੇਸ ਨਾ ਹੋ ਸਕੇ। ਹੁਣ ਦੇਖਣਾ ਹੈ ਕਿ ਭਾਰਗੋਂ ਕੈਂਪ ਦੀ ਪੁਲਸ ਮਾਮਲੇ ਨੂੰ ਕਿਵੇਂ ਹੱਲ ਕਰਦੀ ਹੈ।


author

shivani attri

Content Editor

Related News