ਡੇਰਾ ਸਿਰਸਾ ਮੁਖੀ ਨੂੰ ਪੱਤਰਕਾਰ ਛਤਰਪਤੀ ਕਤਲ ਕੇਸ ''ਚ ਬਰੀ ਕਰਨ ਦਾ ਫ਼ੈਸਲਾ ਬੇਹੱਦ ਮੰਦਭਾਗਾ
Sunday, Mar 08, 2026 - 11:27 AM (IST)
ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਵਿਚ ਬਰੀ ਕਰਨ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ ਜਿਸਦਾ ਅਸੀਂ ਵਿਰੋਧ ਕਰਦੇ ਹਾਂ। ਪ੍ਰਧਾਨ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਡੇਰਾ ਮੁਖੀ ਨੂੰ ਬੇਨਕਾਬ ਕਰਨ ਦੇ ਮਾਮਲੇ ਵਿਚ ਕਤਲ ਕੀਤੇ ਪੱਤਰਕਾਰ ਦੇ ਮਾਮਲੇ ਵਿਚ ਉਹਨਾਂ ਨੂੰ ਬਰੀ ਕਰ ਦੇਣ ਦਾ ਫੈਸਲਾ ਮਨੁੱਖਤਾ ਦੇ ਲਿਹਾਜ਼ ਨਾਲ ਬਹੁਤ ਹੀ ਮੰਦਭਾਗਾ ਹੈ। ਕਾਲਕਾ ਅਤੇ ਕਾਹਲੋ ਨੇ ਕਿਹਾ ਇੱਕ ਪਾਸੇ ਸਾਡੇ ਬੰਦੀ ਸਿੰਘ ਜਿਹਨਾਂ ਦੀਆ ਸਜ਼ਾਵਾਂ ਖਤਮ ਹੋਏ ਵੀ ਕਈ ਵਰ੍ਹੇ ਬੀਤ ਚੁਖੇ ਹਨ ਪਰ ਉਨ੍ਹਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾਂਦੀ ਦੂਜੇ ਪਾਸੇ ਐਸੇ ਵਿਅਕਤੀ ਨੂੰ ਜਿਸ ਖਿਲਾਫ ਪੁਖਤਾ ਸਬੂਤ ਵੀ ਸੀ ਬੀ ਆਈ ਵੱਲੋਂ ਦਿੱਤੇ ਗਏ ਬਾਵਜੂਦ ਇਸਦੇ ਅੱਜ ਕੋਰਟ ਵੱਲੋਂ ਉਸਨੂੰ ਬਰੀ ਕਰਨ ਬੇਹੱਦ ਮੰਦਭਾਗਾ ਹੈ।
ਇਹ ਵੀ ਪੜ੍ਹੋ : ਬੰਦ ਨਹੀਂ ਹੋਇਆ ਨਿਗਮ ਕਮਿਸ਼ਨਰ ਦੇ ਨਾਂ 'ਤੇ ਠੱਗੀ ਵਾਲਾ ਨੰਬਰ, ਹੁਣ ਸੁਪਰਡੈਂਟ ਨੂੰ ਆਇਆ ਮੈਸੇਜ
ਉਹਨਾਂ ਇਹ ਵੀ ਕਿਹਾ ਕਿ ਅਮਰੀਕਾ-ਈਰਾਨ ਜੰਗ ਵਿਚ ਫਸੇ ਪੰਜਾਬੀਆਂ ਦੇ ਲਗਾਤਾਰ ਸੰਪਰਕ ਵਿਚ ਹਨ ਤੇ ਲੋੜ ਪੈਣ ’ਤੇ ਪੰਜਾਬੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹ ਨਾ ਕਿਹਾ ਕਿ ਅਸੀਂ ਇਹਨਾਂ ਖਾੜੀ ਮੁਲਕਾਂ ਵਿਚ ਫਸੇ ਸਿੱਖਾਂ ਤੇ ਪੰਜਾਬੀਆਂ ਦੇ ਲਗਾਤਾਰ ਸੰਪਰਕ ਵਿਚ ਹਾਂ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਲੋੜ ਪਵੇਗੀ ਤਾਂ ਅਸੀਂ ਸਿੱਖਾਂ ਤੇ ਪੰਜਾਬੀਆਂ ਨੂੰ ਕੱਢਾਂਗੇ। ਉਹਨਾਂ ਕਿਹਾ ਕਿ ਆਸ ਹੈ ਕਿ ਇਹ ਜੰਗ ਜ਼ਿਆਦਾ ਲੰਬੀ ਨਹੀਂ ਚੱਲੇਗੀ। ਦਿੱਲੀ ਗੁਰਦੁਆਰਾ ਕਮੇਟੀ ਆਪਣੇ ਪਰਿਵਾਰਾਂ ਨਾਲ ਖੜ੍ਹੀ ਹੋਈ ਹੈ ਤੇ ਹਮੇਸ਼ਾ ਰਹੇਗੀ। ਉਹਨਾਂ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਪਰਿਵਾਰਾਂ ਨਾਲ ਖੜ੍ਹੇ ਹੋਵਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
