ਕਿਸਾਨ ਦੀ ਸਕੂਟਰੀ ’ਚੋਂ ਚੋਰੀ ਹੋਈ 1.07 ਲੱਖ ਦੀ ਰਕਮ, CCTV ਕੈਮਰੇ ’ਚ ਕੈਦ ਹੋਈਆਂ ਤਸਵੀਰਾਂ
Sunday, Sep 18, 2022 - 06:26 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਅਣਪਛਾਤੇ ਵਿਅਕਤੀਆਂ ਵੱਲੋਂ ਕਿਸਾਨ ਦੀ ਸਕੂਟਰੀ ਦੀ ਡਿੱਗੀ ’ਚੋਂ 1.07 ਲੱਖ ਰੁਪਏ ਦੀ ਰਕਮ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਸਾਨ ਕੁਲਵੰਤ ਸਿੰਘ ਪੁੱਤਰ ਗੁਰਦਾਵਰ ਸਿੰਘ ਵਾਸੀ ਪਿੰਡ ਧਰਮਕੋਟ ਨੇ ਦੱਸਿਆ ਕਿ ਉਸ ਨੇ ਨਵਾਂਸ਼ਹਿਰ ਦੇ ਪਿੰਡ ਬੰਗਾ ਰੋਡ ਸਥਿਤ ਐੱਚ. ਡੀ. ਐੱਫ਼. ਸੀ. ਬੈਂਕ ਤੋਂ ਗੋਲਡ ਲੋਨ ਦੇ ਤਹਿਤ 1.07 ਲੱਖ ਰੁਪਏ ਦੀ ਰਕਮ ਲਈ ਸੀ, ਜਿਸ ਨੂੰ ਉਸ ਨੇ ਲਿਫ਼ਾਫ਼ੇ ’ਚ ਪਾ ਕੇ ਆਪਣੀ ਸਕੂਟਰੀ ਦੀ ਡਿੱਗੀ ’ਚ ਰੱਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਇਸ ਉਪਰੰਤ ਉਹ ਕਿਸੇ ਕੰਮ ਨਾਲ ਰੇਲਵੇ ਰੋਡ ਸਥਿਤ ਇੰਡੀਅਨ ਬੈਂਕ ਵਿਖੇ ਗਿਆ, ਜਿੱਥੇ ਉਸ ਨੇ ਆਪਣਾ ਲੌਕਰ ਦੇਖਣਾ ਸੀ। ਉਸ ਨੇ ਦੱਸਿਆ ਕਿ ਉਹ ਉਕਤ ਬੈਂਕ ਦੇ ਬਾਹਰ ਆਪਣੀ ਸਕੂਟਰੀ ਖੜ੍ਹੀ ਕਰਕੇ ਕਰੀਬ 15-20 ਮਿੰਟਾਂ ਤਕ ਬੈਂਕ ਦੇ ਅੰਦਰ ਰਿਹਾ। ਜਿਸ ਉਪਰੰਤ ਉਹ ਆਪਣੀ ਸਕੂਟਰੀ ਲੈ ਕੇ ਘਰ ਵਾਪਸ ਆ ਗਿਆ।
ਇਹ ਵੀ ਪੜ੍ਹੋ:ਕੁੜੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ, ਵਾਇਰਲ ਵੀਡੀਓ ਕਲਿੱਪ ਨੇ ਖੋਲ੍ਹੀ ਪੋਲ
ਉਸ ਨੇ ਦੱਸਿਆ ਕਿ ਘਰ ਵਾਪਸ ਆ ਕੇ ਉਸ ਨੇ ਸਕੂਟਰੀ ’ਚ ਰੱਖਿਆ ਪੈਸੇ ਵਾਲਾ ਲਿਫ਼ਾਫ਼ਾ ਕੱਢਿਆ ਤਾਂ ਉਸ ’ਚੋਂ ਪੈਸੇ ਗਾਇਬ ਸਨ। ਉਸ ਨੂੰ ਸ਼ੱਕ ਹੋਇਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇੰਡੀਅਨ ਬੈਂਕ ਦੇ ਬਾਹਰੋਂ ਉਸਦੇ ਪੈਸੇ ਚੋਰੀ ਕਰ ਲਏ। ਉਸ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਸਕੂਟਰੀ ਦੇ ਨੇੜੇ 2 ਸ਼ੱਕੀ ਵਿਅਕਤੀ ਖੜ੍ਹੇ ਹਨ ਜਦਕਿ ਵਿਅਕਤੀ ਜਿਸ ਦੀ ਉਮਰ ਕਰੀਬ 50 ਸਾਲ ਕਰ ਰਹੀ ਹੈ, ਉਸ ’ਤੇ ਨਜ਼ਰ ਰੱਖਣ ਲਈ ਉਸ ਦੇ ਪਿੱਛੇ ਬੈਂਕ ’ਚ ਆਉਂਦਾ ਹੈ ਅਤੇ ਉਸ ਦਾ ਧਿਆਨ ’ਚ ਬੈਂਕ ’ਚ ਆਪਣੇ ਕੰਮ ਵਿਚ ਹੋਣ ’ਤੇ ਉਸ ਨੂੰ ਇਸ਼ਾਰਾ ਕਰਦਾ ਹੈ। ਉਸ ਨੇ ਦੱਸਿਆ ਕਿ ਸਕੂਟਰੀ ਦੀ ਡਿੱਗੀ ’ਚ ਉਸ ਦਾ ਪਰਸ ਜਿਸ ਵਿਚ ਕਰੀਬ 16 ਹਜ਼ਾਰ ਰੁਪਏ ਦੀ ਰਕਮ ਅਤੇ ਆਧਾਰ ਕਾਰਡ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਵੀ ਸਨ। ਥਾਣਾ ਸਿਟੀ ਦੀ ਪੁਲਸ ਨੇ ਉਕਤ ਸ਼ਿਕਾਇਤ ਦੀ ਜਾਂਚ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਯੂਨੀਵਰਸਿਟੀ 'ਚੋਂ ਕੁੜੀਆਂ ਦੀ ਵਾਇਰਲ ਇਤਰਾਜ਼ਯੋਗ ਵੀਡੀਓ ਮਾਮਲੇ 'ਚ ਮਨੀਸ਼ਾ ਗੁਲਾਟੀ ਨੇ ਲਿਆ ਸਖ਼ਤ ਨੋਟਿਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ