ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! NRI ਦੇ ਘਰੋਂ 50 ਲੱਖ ਦੀ ਚੋਰੀ
Friday, Dec 05, 2025 - 03:39 PM (IST)
ਜਲੰਧਰ (ਵਰੁਣ)–ਚੋਰਾਂ ਨੇ ਦਿਨ-ਦਿਹਾੜੇ ਆਨੰਦ ਨਗਰ ਇਕ ਐੱਨ. ਆਰ. ਆਈ. ਬਜ਼ੁਰਗ ਜਸਵਿੰਦਰ ਕੌਰ ਦੇ ਘਰ ਵਿਚ ਦਾਖ਼ਲ ਹੋ ਕੇ ਲਗਭਗ 50 ਲੱਖ ਰੁਪਏ ਦੀ ਚੋਰੀ ਨੂੰ ਅੰਜਾਮ ਦੇ ਦਿੱਤਾ ਗਿਆ। ਚੋਰਾਂ ਨੇ ਬੜੀ ਹੁਸ਼ਿਆਰੀ ਨਾਲ ਵਾਰਦਾਤ ਕੀਤੀ ਅਤੇ ਫ਼ਰਾਰ ਹੋ ਗਏ। ਬਜ਼ੁਰਗ ਐੱਨ. ਆਰ. ਆਈ. ਜਸਵਿੰਦਰ ਕੌਰ ਦਾ ਪਤੀ ਆਰਮੀ ਵਿਚੋਂ ਰਿਟਾਇਰ ਸੀ ਅਤੇ ਕੁਝ ਸਾਲ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਹੈ। ਇਕ ਮਹੀਨਾ ਪਹਿਲਾਂ ਹੀ ਉਹ ਵਿਦੇਸ਼ ਤੋਂ ਪਰਤੀ ਸੀ।
ਬਜ਼ੁਰਗ ਜਸਵਿੰਦਰ ਕੌਰ ਨੇ ਦੱਸਿਆ ਕਿ ਵੀਰਵਾਰ ਸਵੇਰੇ 11 ਵਜੇ ਉਹ ਜਨਤਾ ਕਾਲੋਨੀ ਨੇੜੇ ਮਿਲਟਰੀ ਏਰੀਆ ਵਿਚੋਂ ਕੁਝ ਸਾਮਾਨ ਲੈਣ ਗਈ ਸੀ। ਦੁਪਹਿਰ 2 ਵਜੇ ਜਦੋਂ ਉਹ ਘਰ ਮੁੜੀ ਤਾਂ ਘਰ ਦੇ ਬਾਹਰ ਤਾਲੇ ਲੱਗੇ ਹੋਏ ਸਨ ਪਰ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਵਿਚੋਂ 2 ਹਜ਼ਾਰ ਡਾਲਰ, 6 ਸੋਨੇ ਦੀਆਂ ਚੂੜੀਆਂ, 3 ਜੋੜੀ ਟਾਪਸ ਅਤੇ ਗਲੇ ਦੇ ਹਾਰ ਸਮੇਤ ਲਗਭਗ 35 ਤੋਲੇ ਸੋਨਾ ਗਾਇਬ ਸੀ।
ਇਹ ਵੀ ਪੜ੍ਹੋ: Punjab: ਫਰਦ ਕੇਂਦਰਾਂ 'ਚ ਜਾਣ ਵਾਲੇ ਦਿਓ ਧਿਆਨ! ਝਲਣੀ ਪਵੇਗੀ ਇਹ ਵੱਡੀ ਮੁਸੀਬਤ
ਉਨ੍ਹਾਂ ਚੋਰੀ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 1 ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਬਜ਼ੁਰਗ ਇੰਨੀ ਵੱਡੀ ਚੋਰੀ ਤੋਂ ਬਾਅਦ ਸਦਮੇ ਵਿਚ ਹੈ, ਜੋ ਬਿਆਨ ਦੇਣ ਵਿਚ ਸਮਰੱਥ ਨਹੀਂ ਸੀ। ਗੁਆਂਢੀ ਰਿਟਾਇਰਡ ਪੁਲਸ ਕਰਮਚਾਰੀ ਤ੍ਰਿਲੋਚਨ, ਸੁਖਵੀਰ ਅਤੇ ਅਰੁਣ ਪਾਂਡੇ ਨੇ ਦੱਸਿਆ ਕਿ ਬਜ਼ੁਰਗ ਔਰਤ ਦੀਆਂ ਚਾਬੀਆਂ ਪਹਿਲਾਂ ਗੁੰਮ ਹੋ ਗਈਆਂ ਸਨ ਅਤੇ ਉਸ ਵੱਲੋਂ ਡੁਪਲੀਕੇਟ ਚਾਬੀਆਂ ਬਣਵਾਈਆਂ ਗਈਆਂ ਸਨ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਜਾਣਕਾਰ ਨੇ ਹੀ ਸਟੀਕ ਢੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਦੂਜੇ ਪਾਸੇ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ.ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪੁੱਜਾ, ਇਨ੍ਹਾਂ ਜ਼ਿਲ੍ਹਿਆਂ 'ਚ Yellow ਅਲਰਟ
