ਦੱਬੇ ਪੈਰੀਂ ਕੁੱਤੇ ਨੇ ਚਾਹ ਪੀਂਦੇ ਵਿਅਕਤੀ ਦਾ ਚੋਰੀ ਕੀਤਾ ਪਰਸ ! ਚੱਕਰਾਂ 'ਚ ਪਾਈ ਪੁਲਸ, ਘਟਨਾ cctv 'ਚ ਕੈਦ
Saturday, Dec 06, 2025 - 12:09 PM (IST)
ਅੰਮ੍ਰਿਤਸਰ (ਜਸ਼ਨ)-ਸ਼ਹਿਰ ਦੇ ਦਿਲ ਕਹਾਏ ਜਾਣ ਵਾਲੇ ਲਾਰੈਂਸ ਰੋਡ ਸਥਿਤ ਉਸ ਸਮੇਂ ਤਣਾਅਪੂਰਨ ਅਤੇ ਹਾਸੋਹੀਣਾ ਦ੍ਰਿਸ਼ ਸਾਹਮਣੇ ਆਇਆ, ਜਦੋਂ ਇਕ ਕੁੱਤੇ ਨੇ ਇਕ ਵਿਅਕਤੀ ਦਾ ਪਰਸ ਚੋਰੀ ਕਰ ਲਿਆ। ਪੁਲਸ ਜਾਂਚ ਦੌਰਾਨ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ, ਜਿਸ ’ਚ ਕੁੱਤਾ ਇਕ ਚਾਹ ਦੀ ਦੁਕਾਨ ਦੇ ਆਲੇ-ਦੁਆਲੇ ਘੁੰਮਦਾ ਦਿਖਾਈ ਦੇ ਰਿਹਾ ਹੈ ਅਤੇ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ, ਉਸ ਨੇ ਕੁਰਸੀ ’ਤੇ ਪਏ ਪਰਸ ਨੂੰ ਮੂੰਹ ਵਿਚ ਦਬਾ ਕੇ ਤੁਰਦਾ ਬਣਿਆ। ਪਰਸ ’ਚ ਛੇ ਹਜ਼ਾਰ ਰੁਪਏ ਨਕਦ ਅਤੇ ਮਹੱਤਵਪੂਰਨ ਦਸਤਾਵੇਜ਼ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਡਿੱਗਿਆ ਤਾਪਮਾਨ, ਇਨ੍ਹਾਂ ਜ਼ਿਲ੍ਹਿਆਂ 'ਚ...
ਇਸ ਪੂਰੀ ਘਟਨਾ ਦੀ ਫੁਟੇਜ ਵਾਇਰਲ ਹੋ ਗਈ ਹੈ ਅਤੇ ਲੋਕ ਕਈ ਤਰ੍ਹਾਂ ਦੀਆਂ ਹਾਸੋਹੀਣੀਆਂ ਟਿੱਪਣੀਆਂ ਕਰ ਰਹੇ ਹਨ। ਕੁਝ ਇਸ ਨੂੰ ਰੌਬਿਨ ਹੁੱਡ ਕਹਿ ਰਹੇ ਹਨ, ਜਦਕਿ ਕੁਝ ਇਸ ਨੂੰ ਇਕ ਗਿਰੋਹ ਦਾ ਨਵਾਂ ਮੈਂਬਰ ਕਹਿ ਰਹੇ ਹਨ। ਹਾਲਾਂਕਿ ਇਸ ਗੱਲ ’ਤੇ ਚਰਚਾਵਾਂ ਜ਼ੋਰਾਂ ’ਤੇ ਹਨ ਕਿ ਕੀ ਪੁਲਸ ਹੁਣ ਕੁੱਤੇ ਖਿਲਾਫ ਕੇਸ ਦਰਜ ਕਰੇਗੀ। ਕੀ ਪੁਲਸ ਹੁਣ ਕੁੱਤੇ ਦੀ ਭਾਲ ਕਰੇਗੀ? ਇਸ ਦੌਰਾਨ ਸ਼ਿਕਾਇਤ ਕਰਤਾ ਕਾਫੀ ਪ੍ਰੇਸ਼ਾਨ ਹੈ ਅਤੇ ਉਸ ਨੂੰ ਹੋਏ ਵਿੱਤੀ ਨੁਕਸਾਨ ਨੂੰ ਸਹਿਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਦੇਰ ਰਾਤ ਬਟਾਲਾ 'ਚ ਵੱਡੀ ਵਾਰਦਾਤ, 2 ਨੌਜਵਾਨਾਂ ਨੂੰ ਮਾਰ'ਤੀਆਂ ਗੋਲੀਆਂ
ਜਾਣਕਾਰੀ ਅਨੁਸਾਰ ਚਾਹ ਦੀ ਦੁਕਾਨ ਦੇ ਬਾਹਰ ਬੈਠਾ ਇਕ ਨੌਜਵਾਨ ਸ਼ੁਰੂ ’ਚ ਸਮਝ ਨਹੀਂ ਸਕਿਆ ਕਿ ਉਸ ਦਾ ਪਰਸ, ਜੋ ਉਸ ਨੇ ਮੇਜ਼ ’ਤੇ ਰੱਖਿਆ ਸੀ, ਕਿੱਥੇ ਗਾਇਬ ਹੋ ਗਿਆ ਹੈ। ਜਦੋਂ ਦੁਕਾਨਦਾਰ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਕੁੱਤੇ ਨੇ ਚੋਰੀ ਕਰ ਲਿਆ ਹੈ। ਨੌਜਵਾਨ ਨੇ ਤੁਰੰਤ ਨੇੜਲੇ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਪੁਲਸ ਅਤੇ ਪੀੜਤ ਦੋਵੇਂ ਚੋਰੀ ਹੋਏ ਪਰਸ ਅਤੇ ਉਸ ਨੂੰ ਲੈ ਕੇ ਭੱਜਣ ਵਾਲੇ ਕੁੱਤੇ ਦੀ ਭਾਲ ਕਰ ਰਹੇ ਹਨ। ਸਬੰਧਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵਾਪਰੀ ਹੈ। ਉਨ੍ਹਾਂ ਨੇ ਚੋਰੀ ਹੋਏ ਪਰਸ ਲਈ ਆਲੇ ਦੁਆਲੇ ਦੇ ਖੇਤਰ ਦੀ ਖੋਜ ਕੀਤੀ ਪਰ ਇਹ ਨਹੀਂ ਮਿਲਿਆ। ਉਨ੍ਹਾਂ ਕਿਹਾ ਅਸੀਂ ਦੇਖਾਂਗੇ ਕਿ ਅੱਗੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਸ਼ੱਕੀ ਹਾਲਾਤ 'ਚ ਮਾਪਿਆਂ ਦੀ ਸੋਹਣੀ-ਸੁਨੱਖੀ ਧੀ ਦੀ ਮੌਤ ! ਪੇਕੇ ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
