ਦਸੂਹਾ ਦੇ ਪਿੰਡ ਗਾਲੋਵਾਲ ਕਾਲੀ ਵੇਈਂ ਨੇੜੇ ਮਿਲਿਆ ਏਅਰ ਡਰਾਪ ਕਰੇਟ, ਫੈਲੀ ਸਨਸਨੀ
Wednesday, Dec 03, 2025 - 07:08 PM (IST)
ਦਸੂਹਾ (ਝਾਵਰ)- ਥਾਣਾ ਦਸੂਹਾ ਦੇ ਪਿੰਡ ਗਾਲੋਵਾਲ ਨੇੜੇ ਕਾਲੀ ਵੇਂਈ ਵਿਖੇ ਅੱਜ ਦੁਪਹਿਰ ਸਮੇਂ ਇਕ ਏਅਰ ਡਰਾਪ ਕਰੇਟ ਮਿਲਣ ਨਾਲ ਸਨਸਨੀ ਫੈਲ ਗਈ। ਇਸ ਸਬੰਧੀ ਰਾਂਹਗੀਰਾਂ ਵੱਲੋਂ ਦਸੂਹਾ ਪੁਲਸ ਨੂੰ ਸੂਚਿਤ ਕੀਤਾ ਕਿ ਪਿੰਡ ਗਾਲੋਵਾਲ ਨੇੜੇ ਕਾਲੀ ਵੇਂਈ ਵਿਖੇ ਇਕ ਏਅਰ ਡਰਾਪ ਕਰੇਟ ਪੈਰਾਸ਼ੂਟ ਡਿੱਗਿਆ ਪਿਆ ਹੈ। ਸੂਚਨਾ ਪਾ ਕੇ ਥਾਣਾ ਦਸੂਹਾ ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਪੁਲਸ ਪਾਰਟੀ ਸਮੇਤ ਅਤੇ ਸੂਬੇਦਾਰ ਬਲਜਿੰਦਰ ਸਿੰਘ 9 ਪੈਰਾ ਨਿਗਰਾਨੀ ਹੇਠ ਸੈਨਾ ਪਠਾਨਕੋਟ ਦੀ ਟੀਮ ਸਮੇਤ ਪਹੁੰਚੇ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! 8 ਜ਼ਿਲ੍ਹਿਆਂ 'ਚ Yellow ਅਲਰਟ, ਮੌਸਮ ਵਿਭਾਗ ਵੱਲੋਂ 7 ਤਾਰੀਖ਼ ਤੱਕ ਦੀ ਵੱਡੀ ਭਵਿੱਖਬਣੀ
ਇਸ ਮੌਕੇ 'ਤੇ ਵੇਖਿਆ ਗਿਆ ਕਿ ਏਅਰ ਡਰਾਪ ਕਰੇਟ ਪੈਰਾਸ਼ੂਟ ਵਿੱਚ ਸੁੱਕਾ ਰਾਸ਼ਨ ਪਾਇਆ ਗਿਆ ਜਦਕਿ ਫੌਜ ਦੇ ਅਧਿਕਾਰੀ ਪਠਾਨਕੋਟ ਵਿਖੇ ਸੈਨਾ ਦੇ ਬੇਸ 'ਤੇ ਲੈ ਗਏ ਜਦਕਿ ਪਤਾ ਲੱਗਾ ਹੈ ਕਿ ਪੈਰਾਸ਼ੂਟ ਦੀ ਸਿਖਲਾਈ ਦੋਰਾਨ ਗਲਤ ਕੋਆਰਡੀਨੇਟ ਅਤੇ ਜਾਣ ਕਰਕੇ ਇਸ ਜਗ੍ਹਾ 'ਤੇ ਏਅਰ ਡਰਾਪ ਕਰੇਟ ਡਿੱਗ ਗਿਆ ਅਤੇ ਇਸ ਸਬੰਧੀ ਕੋਈ ਵੀ ਪ੍ਰੇਸ਼ਾਨੀ ਦੀ ਲੋੜ ਨਹੀਂ।
ਇਹ ਵੀ ਪੜ੍ਹੋ: ਮੈਡਮ ਰਾਤ ਲਈ ਕੁੜੀ ਚਾਹੀਦੀ ਹੈ!...ਪੰਜਾਬ 'ਚ ਵਾਇਰਲ ਹੋ ਰਹੀ ਇਸ ਕਾਲ ਰਿਕਾਰਡਿੰਗ ਨੇ ਮਚਾਇਆ ਹੜਕੰਪ
