ਡੇਰਾ ਸੱਚਖੰਡ ਬੱਲਾਂ ''ਚ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ 84ਵਾਂ ਜਨਮਦਿਨ
Tuesday, Jan 06, 2026 - 07:58 PM (IST)
ਟਾਂਡਾ ਉੜਮੁੜ, (ਪਰਮਜੀਤ ਸਿੰਘ ਮੋਮੀ)- ਸ੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਣਥੱਕ ਸੇਵਾਵਾਂ ਦੇ ਰਹੇ ਪਵਿੱਤਰ ਅਸਥਾਨ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਦਾ ਅੱਜ 84 ਵਾਂ ਜਨਮ ਦਿਨ ਡੇਰੇ ਵਿਖੇ ਦੇਸ਼-ਵਿਦੇਸ਼ ਤੋਂ ਪੁੱਜੇ ਹੋਏ ਉਨ੍ਹਾਂ ਦੇ ਸ਼ਰਧਾਲੂ ਅਤੇ ਸਮੂਹ ਸੰਗਤ ਵੱਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਅੱਜ ਸਵੇਰ ਤੋਂ ਹੀ ਸੰਗਤਾਂ ਡੇਰਾ ਸੱਚਖੰਡ ਵੱਲਾ ਪਹੁੰਚ ਕੇ ਜਿੱਥੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਉੱਥੇ ਹੀ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਲੰਬੀ ਉਮਰ ਵਾਸਤੇ ਕਾਮਨਾ ਕਰ ਰਹੀਆਂ ਹਨ।
ਇਸ ਮੌਕੇ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਬਰਥਡੇ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਉਧਰ ਦੂਜੇ ਪਾਸੇ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਰਾਜਨੀਤਿਕ ਆਗੂਆਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ ਜਿਸ ਦੌਰਾਨ ਨਿਰਮਲ ਭੇਖ ਰਤਨ ਸੰਤ ਤੇਜਾ ਸਿੰਘ ਜੀ ਖੁੱਡਾ, ਸੰਤ ਜਸਪਾਲ ਸਿੰਘ ਜੀ ਓਡਰਾ, ਸੰਤ ਨਰੇਸ਼ ਗਿਰੀ ਜੀ ਨੰਗਲ ਖੁੰਗਾ , ਸੰਤ ਰਾਮ ਗਿਰੀ ਜੀ ਰਾਜਪੁਰ ਕੰਡੀ, ਸੰਤ ਲਛਮਣ ਦਾਸ ਰਸਪਾਲਵਾਂ, ਸੰਤ ਸੁਖਜੀਤ ਸਿੰਘ ਡੇਰਾ ਗੁਰੂਸਰ ਖੁੱਡਾ, ਸੋਡੀ ਸ਼ਾਹ ਜੀ ਦਰਬਾਰ ਚੋਲੀਪੁਰ ਵਾਲੇ, ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਸੰਸਦੀ ਸਕੱਤਰ ਦੇਸ ਰਾਜ ਧੁੱਗਾ, ਜਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਯੂਥ ਆਗੂ ਸਰਬਜੀਤ ਸਿੰਘ ਮੋਮੀ , ਉਨ੍ਹਾਂ ਦੇ ਸ਼ਰਧਾਲੂ ਅਮਰਜੀਤ ਕਲਸੀਆ, ਠੇਕੇਦਾਰ ਪਰਵਿੰਦਰ ਸੋਡੀ ਟਾਂਡਾ, ਗੁਰਦਿੱਤਾ ਸੋਢੀ ਵਸਣ ਨੇ ਮੁਬਾਰਕਬਾਦ ਦਿੱਤੀ ਹੈ।
