ਗੜ੍ਹਸ਼ੰਕਰ ਵਿਖੇ ਬੀਤ ਇਲਾਕੇ ’ਚ ਟਿੱਪਰ ਹਾਦਸੇ ਨਾਲ ਇਕ ਵਿਅਕਤੀ ਦੀ ਮੌਤ

Sunday, Mar 01, 2026 - 12:46 PM (IST)

ਗੜ੍ਹਸ਼ੰਕਰ ਵਿਖੇ ਬੀਤ ਇਲਾਕੇ ’ਚ ਟਿੱਪਰ ਹਾਦਸੇ ਨਾਲ ਇਕ ਵਿਅਕਤੀ ਦੀ ਮੌਤ

ਗੜ੍ਹਸ਼ੰਕਰ (ਜ. ਬ.)-ਪਿੰਡ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਕੋਕੋਵਾਲ ਨੇੜੇ ਰੋਡ ’ਤੇ ਟਿੱਪਰ ਹਾਦਸੇ ਨਾਲ ਇਕ 42 ਸਾਲਾ ਸਾਬਕਾ ਫ਼ੌਜੀ ਦੀ ਟਿੱਪਰ ਹਾਦਸੇ ’ਚ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਸਮਾਜ ਸੇਵੀ ਅਜਾਇਬ ਬੋਪਾਰਾਏ ਨੇ ਦੱਸਿਆ ਕਿ ਸਾਡੇ ਪਿੰਡ ਗੜ੍ਹੀ ਮਨਸੋਵਾਲ ਦਾ ਕਾਬਲ ਸਿੰਘ ਸਾਬਕਾ ਫ਼ੌਜੀ ਟਿੱਪਰ ਨਾਲ ਵੱਜਣ ਕਰਕੇ ਹਲਾਕ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਘਟਨਾ ਸਥਾਨ ਵੱਲ ਜਾ ਕੇ ਬਾਕੀ ਜਾਣਕਾਰੀ ਸਵੇਰੇ ਸਾਂਝੀ ਕਰਨਗੇ। 

ਇਹ ਵੀ ਪੜ੍ਹੋ: ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਓ ਹੋਲੇ-ਮਹੱਲੇ ਨਾਲ ਸਬੰਧਤ ਇਹ ਵੀਡੀਓ, ਧਰਮ ਪ੍ਰਤੀ ਵਧੇਗਾ ਉਤਸ਼ਾਹ

ਇਥੇ ਗੌਰਤਲਬ ਹੈ ਕਿ 25 ਫਰਵਰੀ ਨੂੰ ਵੀ ਟਿੱਪਰ ਹਾਦਸੇ ਨਾਲ ਇਸ ਇਲਾਕੇ ’ਚ 20ਵੀਂ ਮੌਤ ਹੋਈ ਦੱਸੀ ਜਾਂਦੀ ਸੀ ਅੱਜ ਇਹ ਤੀਜੇ ਦਿਨ ਫੇਰ ਇਕ ਨੌਜਵਾਨ ਹਾਦਸਾ ਗ੍ਰਸਤ ਹੋ ਗਿਆ ਜੋਕਿ 21ਵਾਂ ਜਾਨਲੇਵਾ ਹਾਦਸਾ ਹੈ ਲੋਕਾਂ ’ਚ ਟਿੱਪਰਾਂ ਵਾਲਿਆਂ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਪਹਿਲਾਂ ਹੀ ਬਹੁਤ ਰੋਸ ਸੀ ਹੁਣ ਹੋਰ ਰੋਸ ਪੈਦਾ ਹੋ ਗਿਆ ਜੋ ਪ੍ਰਸ਼ਾਸ਼ਨ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ।

ਇਹ ਵੀ ਪੜ੍ਹੋ:ਪੰਜਾਬ 'ਚ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼! ਵੱਡੀ ਮਾਤਰਾ 'ਚ IED ਬਰਾਮਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News