ਵਿਸਤਾਰਾ ਨੇ ਲੁਫਥਾਂਸਾ ਨਾਲ ਕੀਤਾ ‘ਕੋਡ ਸ਼ੇਅਰ’ ਸਮਝੌਤਾ

12/09/2019 7:09:35 PM

ਨਵੀਂ ਦਿੱਲੀ (ਭਾਸ਼ਾ)-ਹਵਾਈ ਸੇਵਾਦਾਤਾ ਕੰਪਨੀ ਵਿਸਤਾਰਾ ਨੇ ਆਪਣੇ ਵਿਦੇਸ਼ੀ ਨੈੱਟਵਰਕ ਦੇ ਵਿਸਤਾਰ ਲਈ ਜਰਮਨੀ ਦੀ ਹਵਾਈ ਕੰਪਨੀ ਲੁਫਥਾਂਸਾ ਦੇ ਨਾਲ ‘ਕੋਡ ਸ਼ੇਅਰ’ ਸਮਝੌਤਾ ਕੀਤਾ ਹੈ। ਇਹ ਵਿਸਤਾਰਾ ਦਾ ਕਿਸੇ ਕੌਮਾਂਤਰੀ ਏਅਰਲਾਈਨ ਦੇ ਨਾਲ 6ਵਾਂ ਅਜਿਹਾ ਸਮਝੌਤਾ ਹੈ। ਦੋਵਾਂ ਹਵਾਈ ਕੰਪਨੀਆਂ ਵਿਚਾਲੇ ਇੰਟਰਲਾਈਨ ਹਿੱਸੇਦਾਰੀ ਪਹਿਲਾਂ ਤੋਂ ਹੈ।

ਸਮਝੌਤੇ ਦੇ ਤਹਿਤ ਲੁਫਥਾਂਸਾ ਰੋਜ਼ਾਨਾ ਵਿਸਤਾਰਾ ਵਲੋਂ ਸੰਚਾਲਿਤ ਲਗਭਗ 18 ਉਡਾਣਾਂ ’ਚ ‘ਐੱਲ ਐੱਚ’ ਡੈਜੀਗਨੇਟਰ ਕੋਡ ਜੋੜੇਗੀ। ਇਸ ਦੇ ਤਹਿਤ ਦਿੱਲੀ, ਮੁੰਬਈ ਅਤੇ ਚੇਨਈ ਸਮੇਤ 10 ਭਾਰਤੀ ਸ਼ਹਿਰ ਆਉਣਗੇ। ‘ਕੋਡ ਸ਼ੇਅਰ’ ਸਮਝੌਤੇ ਦੇ ਤਹਿਤ ਕੋਈ ਏਅਰਲਾਈਨ ਹਿੱਸੇਦਾਰ ਹਵਾਈ ਕੰਪਨੀ ਲਈ ਵੀ ਆਪਣੇ ਯਾਤਰੀਆਂ ਦੀ ਬੁਕਿੰਗ ਕਰ ਸਕਦੀ ਹੈ। ਅਜਿਹੇ ’ਚ ਉਹ ਉਨ੍ਹਾਂ ਮੰਜ਼ਿਲਾ ਲਈ ਯਾਤਰੀਆਂ ਨੂੰ ਆਸਾਨੀ ਨਾਲ ਸੇਵਾਵਾਂ ਉਪਲੱਬਧ ਕਰਵਾ ਸਕਦੀ ਹੈ, ਜਿੱਥੇ ਉਸਦੀ ਹਾਜ਼ਰੀ ਨਹੀਂ ਹੈ। ਲੁਫਥਾਂਸਾ ਦੇ ਨਾਲ ਕੋਡ ਸ਼ੇਅਰ ਕਰਨ ਵਾਲੀ ਵਿਸਤਾਰਾ ਦੂਜੀ ਏਅਰਲਾਈਨ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਲੁਫਥਾਂਸਾ ਨਾਲ ‘ਕੋਡ ਸ਼ੇਅਰ’ ਸਮਝੌਤਾ ਕੀਤਾ ਸੀ।

ਵਿਸਤਾਰਾ ਨੇ ਕਿਹਾ ਕਿ ਦੋਵੇਂ ਏਅਰਲਾਈਨਸ ਛੇਤੀ ਇਸ ਸਮਝੌਤੇ ਦਾ ਘੇਰਾ ਵਧਾਉਣ ’ਤੇ ਵਿਚਾਰ ਕਰ ਰਹੀਆਂ ਹਨ। ਇਸ ਨਾਲ ਦੋਵਾਂ ਏਅਰਲਾਈਨਸ ਦੇ ਯਾਤਰੀਆਂ ਨੂੰ ਇਕ-ਦੂਜੇ ਦੇ ਨੈੱਟਵਰਕ ਤੋਂ ਯਾਤਰਾ ਕਰਨ ’ਤੇ ‘ਮਾਈਲਸ-ਪੁਆਇੰਟ’ ਮਿਲਣਗੇ। ਦਿੱਲੀ, ਮੁੰਬਈ ਅਤੇ ਚੇਨਈ ਤੋਂ ਇਲਾਵਾ ਲੁਫਥਾਂਸਾ ਦੇ ਨਾਲ ਇਹ ਕੋਡ ਸ਼ੇਅਰ ਸਮਝੌਤਾ ਅਹਿਮਦਾਬਾਦ, ਬੇਂਗਲੁਰੂ, ਗੋਆ, ਹੈਦਰਾਬਾਦ, ਕੋਲਕਾਤਾ, ਕੋਚੀ ਅਤੇ ਪੁਣੇ ’ਚ ਲਾਗੂ ਹੋਵੇਗਾ।


Karan Kumar

Content Editor

Related News