ਹੁਣ ਦਿੱਲੀ ਮੈਟਰੋ 'ਚ ਟੋਕਨ ਅਤੇ ਸਮਾਰਟ ਕਾਰਡ ਤੋਂ ਇਲਾਵਾ ਇਸ ਤਰ੍ਹਾਂ ਸਫਰ ਹੋਵੇਗਾ ਅਸਾਨ
Saturday, Feb 09, 2019 - 04:06 PM (IST)
ਨਵੀਂ ਦਿੱਲੀ — ਦਿੱਲੀ ਮੈਟਰੋ 'ਚ ਸਫਰ ਕਰਨ ਲਈ ਯਾਤਰੀਆਂ ਨੂੰ ਟੋਕਨ ਅਤੇ ਸਮਾਰਟ ਕਾਰਡ ਦੀ ਜ਼ਰੂਰਤ ਹੁੰਦੀ ਹੈ। ਟੋਕਨ ਅਤੇ ਸਮਾਰਟ ਕਾਰਡ ਬਣਾਉਣ ਲਈ ਲਾਈਨ ਇੰਨੀ ਲੰਮੀ ਹੁੰਦੀ ਹੈ ਕਿ ਯਾਤਰੀਆਂ ਨੂੰ ਕਾਫੀ ਦੇਰ ਇੰਤਜ਼ਾਰ ਕਰਨਾ ਪੈਂਦਾ ਹੈ। ਯਾਤਰੀਆਂ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅਜਿਹੀ ਤਕਨੀਕ ਕੱਢੀ ਹੈ ਜਿਸ ਦੀ ਸਹਾਇਤਾ ਨਾਲ ਯਾਤਰੀ ਬਿਨਾਂ ਟੋਕਨ ਅਤੇ ਸਮਾਰਟ ਕਾਰਡ ਦੇ ਵੀ ਮੈਟਰੋ 'ਚ ਅਸਾਨੀ ਨਾਲ ਸਫਰ ਕਰ ਸਕਣਗੇ। DMRC ਕਿਰਾਇਆ ਭੁਗਤਾਨ ਨੂੰ ਅਸਾਨ ਬਣਾਉਣ ਲਈ ਸਾਰੇ ਮੈਟਰੋ ਸਟੇਸ਼ਨਾਂ 'ਤੇ ਬਾਇਓਮੈਟਰਿਕ ਅਧਾਰਿਤ ਫੇਅਰ ਕਲੈਕਸ਼ਨ ਗੇਟ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਨਾਲ ਯਾਤਰੀਆਂ ਨੂੰ ਮੈਟਰੋ 'ਚ ਸਫਰ ਕਰਨ ਲਈ ਸਿਰਫ ਫਿੰਗਰ ਪੰਚ ਕਰਨੀ ਹੋਵੇਗੀ।
DMRC ਨੇ ਆਪਣੀ ਇਸ ਵੱਡੀ ਯੋਜਨਾ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਅਨੁਸਾਰ, ਇਸ ਯੋਜਨਾ ਵਿਚ 14.51 ਕਰੋੜ ਦੀ ਲਾਗਤ ਨਾਲ ਸਾਰੇ ਮੈਟਰੋ ਸਟੇਸ਼ਨਾਂ 'ਚ ਬਾਇਓਮੈਟਰਿਕ ਅਧਾਰਿਤ ਫੇਅਰ ਕਲੈਕਸ਼ਨ ਗੇਟ ਲਗਾਏ ਜਾਣਗੇ। DMRC ਨੇ ਇਸ ਫੇਅਰ ਕਲੈਕਸ਼ਨ ਗੇਟ ਲਗਾਉਣ ਲਈ ਏਜੰਸੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਗੇਟਸ 'ਤੇ ਉਂਗਲੀਆਂ ਨਾਲ ਪੰਚ ਕਰਕੇ ਟੋਕਨ ਅਤੇ ਸਮਾਰਟ ਕਾਰਡ ਤਿੰਨਾਂ ਜ਼ਰੀਏ ਕਿਰਾਇਆ ਭੁਗਤਾਨ ਦੀ ਸਹੂਲਤ ਹੋਵੇਗੀ।
ਦਿੱਲੀ ਮੈਟਰੋ ਦੇ ਏਅਰਪੋਰਟ ਐਕਸਪ੍ਰੈੱਸ ਲਾਇਨ 'ਤੇ ਵੀ ਬਾਇਓਮੈਟਰਿਕ ਸਿਸਟਮ
ਮੌਜੂਦਾ ਸਮੇਂ 'ਚ ਦਿੱਲੀ ਮੈਟਰੋ 'ਚ 236 ਮੈਟਰੋ ਸਟੇਸ਼ਨ ਹਨ। ਇਨ੍ਹਾਂ ਸਾਰੇ ਸਟੇਸ਼ਨਾਂ 'ਤੇ ਆਟੋਮੈਟਿਕ ਫੇਅਰ ਕਲੈਕਸ਼ਨ ਗੇਟ ਲਗਾਏ ਗਏ ਹਨ। ਆਉਣ ਵਾਲੇ ਦਿਨਾਂ ਵਿਚ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ 'ਤੇ ਵੀ ਬਾਇਓਮੀਟ੍ਰਿਕ ਸਿਸਟਮ ਨਾਲ ਕਿਰਾਇਆ ਭੁਗਤਾਨ ਦਾ ਨਵਾਂ ਵਿਕਲਪ ਮਿਲੇਗਾ। ਜ਼ਿਕਰਯੋਗ ਹੈ ਕਿ ਦਿੱਲੀ ਮੈਟਰੋ 'ਚ ਸਫਰ ਕਰਨ ਵਾਲੇ 70 ਫੀਸਦੀ ਯਾਤਰੀ ਸਮਾਰਟ ਕਾਰਡ ਅਤੇ 30 ਫੀਸਦੀ ਯਾਤਰੀ ਟੋਕਨ ਦਾ ਇਸਤੇਮਾਲ ਕਰਦੇ ਹਨ।
ਯਾਤਰੀਆਂ ਨੂੰ ਖੜ੍ਹੇ ਹੋਣਾ ਪੈਂਦਾ ਹੈ ਲੰਮੀਆਂ ਲਾਈਨਾਂ ਵਿਚ
ਯਾਤਰੀਆਂ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਈ ਸਟੇਸ਼ਨਾਂ 'ਤੇ ਟੋਕਨ ਲਈ ਲੰਮੀਆਂ ਲਾਇਨਾਂ ਵਿਚ ਖੜ੍ਹਾ ਹੋਣਾ ਪੈਂਦਾ ਹੈ। ਵੈਸੇ ਤਾਂ ਸਮਾਰਟ ਕਾਰਡ ਆਨ ਲਾਈਨ ਰਿਚਾਰਜ ਕਰਵਾਉਣ ਦੀ ਸਹੂਲਤ ਵੀ ਹੈ, ਫਿਰ ਵੀ ਕਈ ਸਟੇਸ਼ਨਾਂ 'ਤੇ ਸਮਾਰਟ ਕਾਰਡ ਰਿਚਾਰਜ ਕਰਵਾਉਣ 'ਚ ਯਾਤਰੀਆਂ ਨੂੰ 10 ਤੋਂ 15 ਮਿੰਟ ਦਾ ਸਮਾਂ ਲੱਗ ਜਾਂਦਾ ਹੈ।