ਬੈਂਕ ਦੇ ਗਾਰਡ ਤੋਂ ਗੰਨ ਖੋਹ ਕੇ ਸ਼ੁਰੂ ਕੀਤਾ ਸੀ ਆਪਣਾ ਅਪਰਾਧਿਕ ਸਫ਼ਰ, ਹੁਣ 67 ਮਾਮਲਿਆਂ 'ਚ ਹੈ 'WANTED'
Saturday, Nov 16, 2024 - 05:24 AM (IST)
ਲੁਧਿਆਣਾ (ਪੰਕਜ)- ਕੈਨੇਡਾ ਪੁਲਸ ਵੱਲੋਂ ਜਿਸ ਅੱਤਵਾਦੀ ਅਰਸ਼ ਡੱਲਾ ਨੂੰ ਗੋਲੀਬਾਰੀ ਦੀ ਇਕ ਘਟਨਾ ਤੋਂ ਬਾਅਦ ਕਾਬੂ ਕਰਨ ਦੀ ਚਰਚਾ ਹੈ, ਉਸ ’ਤੇ ਸਭ ਤੋਂ ਪਹਿਲਾ ਮਾਮਲਾ ਸਾਲ 2016 'ਚ ਮੋਗਾ ਦੀ ਇਕ ਬੈਂਕ ਦੇ ਸੁਰੱਖਿਆ ਮੁਲਾਜ਼ਮ ਤੋਂ ਹਥਿਆਰ ਖੋਹਣ ਦੇ ਦੋਸ਼ ’ਚ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਸ 'ਤੇ ਕਤਲ, ਕਤਲ ਦਾ ਯਤਨ, ਲੁੱਟ-ਖੋਹ, ਕੰਟ੍ਰੈਕਟ ਕਿਲਿੰਗ ਤੋਂ ਲੈ ਕੇ ਭਾਰਤ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿਵਾਉਣ ਦੇ ਕੁੱਲ 67 ਮਾਮਲੇ ਦਰਜ ਹਨ।
ਪੰਜਾਬ ਦੇ ਸ਼ਹਿਰ ਦੇ ਮੋਗਾ ਦੇ ਪਿੰਡ ਡੱਲਾ ਨਿਵਾਸੀ ਅਰਸ਼ ਡੱਲਾ ਮੁੱਖ ਤੌਰ ’ਤੇ ਉਸ ਸਮੇਂ ਚਰਚਾ ਵਿਚ ਆਇਆ, ਜਦੋਂ ਉਸ ਨੇ ਬਠਿੰਡਾ ਵਿਚ ਸਾਲ 2015 ’ਚ ਵਾਪਰੀ ਬੇਅਦਬੀ ਦੀ ਇਕ ਘਟਨਾ ’ਚ ਸ਼ਾਮਲ ਕਥਿਤ ਮੁਲਜ਼ਮ ਦੇ ਪਿਤਾ ਮਨੋਹਰ ਲਾਲ ਦਾ ਕਤਲ ਆਪਣੇ ਸ਼ੂਟਰਾਂ ਹਰਜਿੰਦਰ ਸਿੰਘ ਅਤੇ ਅਮਨ ਤੋਂ ਕਰਵਾਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰ.ਦਾਤ ; ਦੁਕਾਨ 'ਤੇ ਬੈਠੀ ਔਰਤ ਤੇ ਉਸ ਦੇ ਪਤੀ ਨੂੰ ਮਾਰ'ਤੀਆਂ ਗੋ.ਲ਼ੀਆਂ
ਹਾਲਾਂਕਿ ਉਸ ਸਮੇਂ ਡੱਲਾ ਨੇ ਸੋਸ਼ਲ ਮੀਡੀਆ ’ਤੇ ਜਗਰਾਓਂ ਨਿਵਾਸੀ ਗੈਂਗਸਟਰ ਸੁੱਖਾ ਗਿੱਲ ਦੇ ਨਾਂ ਨਾਲ ਚੱਲ ਰਹੇ ਪੇਜ ’ਤੇ ਪੋਸਟ ਪਾ ਕੇ ਖੁਦ ਨੂੰ ਪਰਦੇ ਦੇ ਪਿੱਛੇ ਰੱਖਣ ਦਾ ਯਤਨ ਕੀਤਾ ਸੀ ਪਰ ਮਾਮਲੇ ਦੀ ਜਾਂਚ ਵਿਚ ਜੁਟੀ ਪੰਜਾਬ ਪੁਲਸ ਕੋਲ ਇਸ ਗੱਲ ਦੀ ਪੁਖਤਾ ਸੂਚਨਾ ਸੀ ਕਿ ਇਹ ਪੇਜ ਕੋਈ ਹੋਰ ਨਹੀਂ ਡੱਲਾ ਖੁਦ ਚਲਾ ਰਿਹਾ ਹੈ।
ਮੁਲਜ਼ਮ ਖਿਲਾਫ਼ ਦਰਜ 67 ਮਾਮਲਿਆਂ ’ਚ ਸਭ ਤੋਂ ਵੱਧ 11 ਮਾਮਲੇ ਮੋਗਾ ਨਾਲ ਸਬੰਧਤ ਹਨ, ਜਿਨ੍ਹਾਂ ’ਚੋਂ 8 ਵਿਚ ਉਸ ਨੂੰ ਅਦਾਲਤੀ ਕਾਰਵਾਈ ਉਪਰੰਤ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਨਾਲ ਹੀ ਡੱਲਾ ’ਤੇ ਲੁਧਿਆਣਾ ’ਚ ਇਕ ਇਲੈਕਟ੍ਰੀਸ਼ੀਅਨ ਦੇ ਕਤਲ ਸਮੇਤ 5 ਕੇਸ ਦਰਜ ਹਨ, ਜਦੋਂਕਿ ਮੋਹਾਲੀ ’ਚ ਉਸ ਦੇ ਖਿਲਾਫ 4 ਪਰਚੇ ਦਰਜ ਹਨ।
ਇਸੇ ਦੇ ਨਾਲ 2023 ’ਚ ਹੋਏ ਕਾਂਗਰਸੀ ਨੇਤਾ ਬਲਜਿੰਦਰ ਸਿੰਘ ਬਲੀ ਅਤੇ 2024 ’ਚ ਹੋਏ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਵੀ ਇਸੇ ਨੇ ਆਪਣੇ ਸ਼ੂਟਰਾਂ ਤੋਂ ਕਰਵਾਏ ਸਨ। ਜੁਲਾਈ 2020 ਵਿਚ ਭਾਰਤ ਤੋਂ ਫਰਜ਼ੀ ਪਾਸਪੋਰਟ ’ਤੇ ਕੈਨੇਡਾ ਭੱਜਣ ’ਚ ਕਾਮਯਾਬ ਰਹੇ ਡੱਲਾ ਦਾ ਨਾਂ ਸਾਲ 2018 ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਸਰਕਾਰ ਨੂੰ ਭੇਜੀ ਅਪਰਾਧੀਆਂ ਦੀ ਲਿਸਟ ’ਚ ਵੀ ਸ਼ਾਮਲ ਕੀਤਾ ਸੀ।
ਇਹ ਵੀ ਪੜ੍ਹੋ- ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਦੀ ਨਵੀਂ CCTV ਵੀਡੀਓ ਹੋਈ ਵਾਇਰਲ, ਦੇਖ ਕੰਬ ਜਾਵੇਗੀ ਰੂਹ
ਪੰਜਾਬ ਦੇ ਨਾਲ ਉੱਤਰਾਖੰਡ, ਦਿੱਲੀ ਅਤੇ ਹਰਿਆਣਾ ’ਚ ਆਪਣੇ ਸਲੀਪਰ ਸੈੱਲ ਦੇ ਜ਼ਰੀਏ ਕਤਲ, ਐਕਸਟਾਰਸ਼ਨ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿਵਾਉਣ ’ਚ ਲੱਗੇ ਡੱਲਾ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਵੱਲੋਂ ਜੁਲਾਈ 2023 ’ਚ ਅੱਤਵਾਦੀ ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਤੋਂ ਐੱਨ.ਆਈ.ਏ. ਵੱਲੋਂ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ।
ਇੰਨਾ ਹੀ ਨਹੀਂ, ਏਜੰਸੀ ਵੱਲੋਂ ਕੁਝ ਮਹੀਨੇ ਪਹਿਲਾਂ ਵੀ ਅਰਸ਼ ਡੱਲਾ ਦੀ ਕੈਨੇਡਾ ’ਚ ਪਿੰਨ ਪੁਆਇੰਟ ਲੋਕੇਸ਼ਨ ਨੂੰ ਕੈਨੇਡਾ ਸਰਕਾਰ ਦੇ ਨਾਲ ਸਾਂਝਾ ਕੀਤਾ ਗਿਆ ਸੀ ਪਰ ਕੈਨੇਡਾ ਸਰਕਾਰ ਨੇ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ। ਹੁਣ ਜਦੋਂ ਕਿ ਕੈਨੇਡਾ ਦੇ ਗਲਫ ਸ਼ਹਿਰ ’ਚ ਹੋਈ 28-29 ਅਕਤੂਬਰ ਦੀ ਰਾਤ ਨੂੰ ਗੋਲੀਬਾਰੀ ’ਚ ਜ਼ਖਮੀ ਹੋਏ ਅਰਸ਼ ਡੱਲਾ ਨੂੰ ਉਥੋਂ ਦੀ ਪੁਲਸ ਵੱਲੋਂ ਹਿਰਾਸਤ ’ਚ ਲੈਣ ਦੀ ਚਰਚਾ ਤੋਂ ਬਾਅਦ ਹਰਕਤ ’ਚ ਆਏ ਗ੍ਰਹਿ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਵੱਲੋਂ ਕੈਨੇਡਾ ਸਰਕਾਰ ਤੋਂ ਉਸ ਦੀ ਹਵਾਲਗੀ ਦੇ ਬੇਨਤੀ ਦਾ ਵਾਅਦਾ ਕੀਤਾ ਹੈ। ਅਜਿਹੇ ’ਚ ਦੇਖਣਾ ਹੋਵੇਗਾ ਕਿ ਕੈਨੇਡਾ ਸਰਕਾਰ ਇਸ ’ਤੇ ਕੀ ਫੈਸਲਾ ਲੈਂਦੀ ਹੈ।
ਇਹ ਵੀ ਪੜ੍ਹੋ- ''ਮੇਰੇ ਸਟੈਂਟ ਪਿਆ ਹੋਇਆ, ਮੈਨੂੰ ਨਾ ਮਾਰ...'' ! 'ਸਾਈਕਲ' ਪਿੱਛੇ ਬੰਦੇ ਨੇ ਕੁੱਟ-ਕੁੱਟ ਮਾਰ'ਤਾ ਦੁਕਾਨਦਾਰ
ਗੱਡੀ ’ਚੋਂ ਮਿਲੇ ਖੋਲ ਅਤੇ ਘਰੋਂ ਲੋਡਿਡ ਗੰਨ
ਓਧਰ, ਸੂਤਰਾਂ ਦੀ ਮੰਨੀਏ ਤਾਂ ਗੋਲੀ ਲੱਗਣ ਕਾਰਨ ਜ਼ਖਮੀ ਹੋ ਕੇ ਕੈਨੇਡਾ ਪੁਲਸ ਦੀ ਗ੍ਰਿਫਤ ’ਚ ਆਏ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦੀ ਗੱਡੀ ਦੀ ਜਦੋਂ ਪੁਲਸ ਨੇ ਤਲਾਸ਼ੀ ਲਈ ਤਾਂ ਉਸ ’ਚੋਂ ਨਾ ਸਿਰਫ ਉਨ੍ਹਾਂ ਨੂੰ ਗੋਲੀਆ ਦੇ ਖਾਲੀ ਖੋਲ ਮਿਲੇ, ਸਗੋਂ ਡੱਲਾ ਦੇ ਘਰ ਦੀ ਤਲਾਸ਼ੀ ਲੈਣ ’ਤੇ ਪੁਲਸ ਨੂੰ ਉਥੋਂ ਲੋਡਿਡ ਗੰਨ ਅਤੇ ਭਾਰੀ ਮਾਤਰਾ ’ਚ ਬੁਲੇਟ ਵੀ ਮਿਲਣ ਦੀ ਖ਼ਬਰ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e