ਬੰਦੀ ਸਿੰਘਾਂ ਦੀ ਰਿਹਾਈ ’ਚ ਦਿੱਲੀ ਸਰਕਾਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡਾ ਅੜਿੱਕਾ : ਸਰਨਾ
Sunday, Nov 03, 2024 - 11:29 AM (IST)
ਜਲੰਧਰ (ਰਾਜੂ ਅਰੋੜਾ)-ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਰਣਜੀਤ ਸਿੰਘ ਕੁੱਕੀ ਗਿੱਲ ਆਦਿ ਬੰਦੀ ਸਿੰਘਾਂ ਦੀ ਫਾਂਸੀ ਨੂੰ ਰੁਕਵਾ ਕੇ ਪਹਿਲਾਂ ਉਮਰ ਕੈਦ ਵਿਚ ਤਬਦੀਲ ਕਰਵਾਇਆ ਅਤੇ ਬਾਅਦ ਵਿਚ ਪੈਰੋਲ ਤੋਂ ਲੈ ਕੇ ਪੱਕੀ ਰਿਹਾਈ ਲਈ ਸੰਘਰਸ਼ ਕੀਤਾ ਅਤੇ ਦੂਰ-ਦੁਰਾਡੇ ਦੀਆਂ ਜੇਲ੍ਹਾਂ ਵਿਚ ਬੰਦ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਲਿਆਂਦਾ ਪਰ ਦਿੱਲੀ ਦੀ 'ਆਪ' ਸਰਕਾਰ ਅਤੇ ਮੌਜੂਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਵਿਚ ਵੱਡਾ ਅੜਿੱਕਾ ਹਨ।
ਉਕਤ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੀ, ਅਸੀਂ ਬੰਦੀ ਸਿੰਘਾਂ ਦੇ ਕੇਸ ਲੜਨ ਤੋਂ ਲੈ ਕੇ ਰਿਹਾਈ ਲਈ ਭਰਪੂਰ ਯਤਨ ਕੀਤੇ। ਅੱਜ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਵਿਚ ਵੱਡਾ ਅੜਿੱਕਾ ਹਨ ਤਾਂ ਉਹ ਸਾਡੀਆਂ ਦਿੱਲੀ ਕਮੇਟੀ ਵਰਗੀਆਂ ਮੋਹਰੀ ਸੰਸਥਾਵਾਂ ’ਤੇ ਕਾਬਜ਼ ਹੋ ਚੁੱਕੇ ਲੋਕ ਹਨ, ਜਿਨ੍ਹਾਂ ਨੇ ਸਦਾ ਇਸ ਮਾਮਲੇ ਵਿਚ ਅੜਿੱਕੇ ਡਾਹੇ ਹਨ। ਦੂਜਾ ਵੱਡਾ ਅੜਿੱਕਾ ਦਿੱਲੀ ਦੀ 'ਆਪ' ਸਰਕਾਰ ਹੈ, ਜੋ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਹੋਣ ਦੇਣਾ ਚਾਹੁੰਦੀ। ਬੇਸ਼ੱਕ ਬੰਦੀ ਸਿੰਘਾਂ ਦੀ ਰਿਹਾਈ ਕੇਂਦਰ ਸਰਕਾਰ ਨੇ ਕਰਨੀ ਹੈ ਪਰ ਕੇਂਦਰ ’ਤੇ ਦਬਾਅ ਬਣਾਉਣ ਵਾਸਤੇ ਹੋਣ ਵਾਲੇ ਸੰਘਰਸ਼ ਨੂੰ ਤਾਰਪੀਡੋ ਕਰਨ ਵਾਲਿਆਂ ਨੂੰ ਸਾਰੀ ਸਿੱਖ ਸੰਗਤ ਜਾਣਦੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਸਰਨਾ ਨੇ ਕਿਹਾ ਕਿ ਜੇਕਰ ਮੈਂ ਅਕਾਲੀ ਦਲ ਵਿਚ ਵਾਪਸੀ ਕੀਤੀ ਹੈ ਤਾਂ ਅੱਜ ਅਕਾਲੀ ਦਲ ਵੱਲੋਂ ਮੋਹਰੀ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵੀ ਲੜ ਰਿਹਾ ਹਾਂ, ਤਿਹਾੜ ਜੇਲ੍ਹ ਅੱਗੇ ਹੁੰਦੇ ਇਕੱਠ ਵਿਚ ਵਾਧਾ ਇਸਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਡੇ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਬਾਰੇ ਗੁਰੂ ਸਾਹਿਬ ਜਾਣਦੇ ਹਨ ਅਤੇ ਸਾਨੂੰ ਇਸ ਬਾਬਤ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ।
ਇਹ ਵੀ ਪੜ੍ਹੋ- ਉਪਾਅ ਕਰਨ ਘਰ ਆਇਆ ਬਾਬਾ, ਕਰ ਗਿਆ ਵੱਡਾ ਕਾਰਾ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁਝ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8