ਵੱਡੇ ਖ਼ਤਰੇ ਦੀ ਘੰਟੀ! ਦਿੱਲੀ ਨੂੰ ਵੀ ਛੱਡ 'ਤਾ ਪਿੱਛੇ, ਸਾਵਧਾਨ ਰਹਿਣ ਲੋਕ

Wednesday, Nov 13, 2024 - 11:19 AM (IST)

ਵੱਡੇ ਖ਼ਤਰੇ ਦੀ ਘੰਟੀ! ਦਿੱਲੀ ਨੂੰ ਵੀ ਛੱਡ 'ਤਾ ਪਿੱਛੇ, ਸਾਵਧਾਨ ਰਹਿਣ ਲੋਕ

ਚੰਡੀਗੜ੍ਹ (ਅਧੀਰ ਰੋਹਾਲ) : ਚੰਡੀਗੜ੍ਹ ਹੁਣ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਨ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਪਿਛਲੇ 6 ਦਿਨਾਂ ਤੋਂ ਦਿਨ-ਬ-ਦਿਨ ਖ਼ਰਾਬ ਹੋ ਰਿਹਾ ਸ਼ਹਿਰ ਦਾ ਮਾਹੌਲ ਮੰਗਲਵਾਰ ਨੂੰ ਇੰਨਾ ਖ਼ਰਾਬ ਹੋ ਗਿਆ ਕਿ ਚੰਡੀਗੜ੍ਹ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਦੀਵਾਲੀ ਤੋਂ ਬਾਅਦ ਆਮ ਤੌਰ 'ਤੇ ਦਿੱਲੀ, ਨੋਇਡਾ, ਗੁੜਗਾਓਂ, ਮੇਰਠ ਜਾਂ ਉੱਤਰੀ ਭਾਰਤ ਦੇ ਹੋਰ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਕਾਰਨ ਚਰਚਾ 'ਚ ਹੁੰਦੇ ਹਨ। ਇਸ ਵਾਰ ਪਹਿਲੀ ਵਾਰ ਪ੍ਰਦੂਸ਼ਣ ਨੇ ਸ਼ਹਿਰ ਨੂੰ ਇਸ ਤਰ੍ਹਾਂ ਅਚਨਚੇਤ ਆਪਣੀ ਲਪੇਟ 'ਚ ਲੈ ਲਿਆ ਹੈ ਕਿ ਚੰਡੀਗੜ੍ਹ ਪਿਛਲੇ ਪੰਜ ਦਿਨਾਂ ਤੋਂ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚੋਂ ਬਾਹਰ ਨਹੀਂ ਆ ਸਕਿਆ ਹੈ। ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਬਜਾਏ ਹਾਲਾਤ ਇਹ ਬਣ ਗਏ ਹਨ ਕਿ ਪਿਛਲੇ 5 ਦਿਨਾਂ ਤੋਂ ਚੰਡੀਗੜ੍ਹ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚ ਦਿਨੋਂ-ਦਿਨ ਵੱਧਦਾ ਹੋਇਆ ਅਤੇ ਹੁਣ ਦੇਸ਼ ਦਾ ਦੂਜੇ ਨੰਬਰ ਦਾ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਮੰਗਲਵਾਰ ਨੂੰ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 343 ਸੀ, ਜੋ ਪਿਛਲੇ 5 ਦਿਨਾਂ 'ਚ ਸਭ ਤੋਂ ਖ਼ਰਾਬ ਹੈ। ਹੁਣ ਤੱਕ ਏਅਰ ਕੁਆਲਿਟੀ ਇੰਡੈਕਸ 340 ਤੋਂ ਹੇਠਾਂ ਸੀ, ਜਦੋਂ ਕਿ ਹੁਣ ਇਹ 340 ਦੇ ਪੱਧਰ ਨੂੰ ਵੀ ਪਾਰ ਕਰ ਗਿਆ ਹੈ। ਮੰਗਲਵਾਰ ਸ਼ਾਮ ਨੂੰ ਦੇਸ਼ ਦੇ 261 ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ ਜਾਰੀ ਕੀਤਾ ਗਿਆ ਤਾਂ ਚੰਡੀਗੜ੍ਹ ਸਮੇਤ ਦੇਸ਼ ਦੇ ਸਿਰਫ਼ 4 ਸ਼ਹਿਰ ਹੀ ਸਭ ਤੋਂ ਵੱਧ ਪ੍ਰਦੂਸ਼ਿਤ ਸਨ ਅਤੇ ਚੰਡੀਗੜ੍ਹ ਤੋਂ ਸਿਰਫ਼ ਹਾਜੀਪੁਰ ਹੀ ਅੱਗੇ ਸੀ। ਦਿੱਲੀ ਦਾ ਏ. ਕਿਊ. ਆਈ. ਵੀ ਚੰਡੀਗੜ੍ਹ ਤੋਂ ਘੱਟ 334 'ਤੇ ਸੀ। ਇਸ ਦੌਰਾਨ ਨਗਰ ਨਿਗਮ ਨੇ ਕਈ ਥਾਵਾਂ ’ਤੇ ਪਾਣੀ ਦਾ ਛਿੜਕਾਅ ਵੀ ਕੀਤਾ ਪਰ ਇਸ ਨਾਲ ਕੋਈ ਰਾਹਤ ਨਹੀਂ ਮਿਲੀ।

ਇਹ ਵੀ ਪੜ੍ਹੋ : ਗੁਰਪੁਰਬ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਵੱਡੀ ਖ਼ਬਰ, ਮਿਲਣ ਜਾ ਰਹੀ ਇਹ ਸਹੂਲਤ
ਉਪਰ ਜਿਵੇਂ ਵਿਛਾ ਦਿੱਤਾ ਗਿੱਲਾ ਕੰਬਲ, ਹੇਠਾ ਹਿੱਲ ਨਹੀਂ ਪਾ ਰਹੇ ਪ੍ਰਦੂਸ਼ਿਤ ਕਣ
ਚੰਡੀਗੜ੍ਹ ਨੂੰ ਪਹਿਲੀ ਵਾਰ ਅਜਿਹੇ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪਿਆ ਹੈ। ਹਰ ਸਾਲ ਪਰਾਲੀ ਜਾਂ ਹੋਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਬਾਅਦ ਵੀ ਅਜਿਹੇ ਹਾਲਾਤ ਕਦੇ ਨਹੀਂ ਬਣੇ ਸਨ। ਮੁੱਖ ਕਾਰਨ ਲੰਬੇ ਸਮੇਂ ਤੋਂ ਬਾਰਸ਼ ਨਾ ਹੋਣ ਨਾਲ 3 ਤੋਂ 10 ਕਿਲੋਮੀਟਰ ਦੀਆਂ ਬੇਹੱਦ ਘੱਟ ਰਫ਼ਤਾਰ ਨਾਲ ਹਵਾਵਾਂ ਦਾ ਚੱਲਣਾ ਹੈ। ਇਸ ਕਾਰਨ ਵਾਯੂਮੰਡਲ ਵਿਚ ਠੰਡੀ ਹਵਾ ਦਾ ਕੰਬਲ ਫੈਲ ਗਿਆ ਹੈ ਅਤੇ ਇਸ ਦੇ ਹੇਠਾਂ ਧਰਤੀ ਦੇ ਗਰਮ ਤਾਪਮਾਨ ਕਾਰਨ ਹਵਾ ਵਿਚ ਪ੍ਰਦੂਸ਼ਣ ਦੇ ਕਣ ਇੱਕ ਥਾਂ ’ਤੇ ਸਥਿਰ ਹੋ ਗਏ ਹਨ। ਦਿਨ ਵਿਚ ਪ੍ਰਦੂਸ਼ਣ ਦਾ ਪੱਧਰ ਤਾਪਮਾਨ ਵਿਚ ਗਰਮੀ ਆਉਣ ਨਾਲ ਘੱਟ ਜਾਂਦਾ ਹੈ ਪਰ ਦੁਪਹਿਰ 3 ਵਜੇ ਤੋਂ ਬਾਅਦ ਤਾਪਮਾਨ ਡਿੱਗਣਾ ਸ਼ੁਰੂ ਹੁੰਦੇ ਹੀ ਜ਼ਿਆਦਾ ਉੱਪਰ ਰਹਿਣ ਵਾਲੇ ਪ੍ਰਦੂਸ਼ਣ ਦੇ ਪਾਰਟੀਕਲ ਹਵਾ ਵਿਚ ਨਮੀ ਦੇ ਕਾਰਨ ਹੇਠਾ ਆਉਣ ਲੱਗਦੇ ਹਨ। ਇਹੀ ਕਾਰਨ ਹੈ ਕਿ ਸ਼ਾਮ ਢੱਲਦਿਆਂ ਤੋਂ ਬਾਅਦ ਹਵਾ ਵਿਚ ਜਿਵੇਂ ਹੀ ਨਮੀ ਵੱਧਣ ਲੱਗਦੀ ਹੈ ਤਾਂ ਪ੍ਰਦੂਸ਼ਣ ਵਾਲੇ ਕਣ ਹੇਠਾਂ ਆ ਕੇ ਰਾਤ ਭਰ ਸ਼ਹਿਰ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਬਹੁਤ ਜ਼ਿਆਦਾ ਖ਼ਰਾਬ ਵਿਗਾੜ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਵੱਡੀ Update, ਸੰਘਣੀ ਧੁੰਦ ਨਾਲ ਛਿੜੇਗਾ ਕਾਂਬਾ
ਤੇਜ਼ ਹਵਾ ਚੱਲਣ 'ਤੇ ਹੀ ਪ੍ਰਦੂਸ਼ਣ ਤੋਂ ਰਾਹਤ, ਪਰ 4 ਦਿਨਾਂ ਤੱਕ ਸੰਭਾਵਨਾ ਨਹੀਂ
ਮੌਸਮ ਵਿਗਿਆਨੀਆਂ ਅਤੇ ਵਾਤਾਵਰਣ ਪ੍ਰੇਮੀਆਂ ਦੀਆਂ ਨਜ਼ਰਾਂ 'ਚ ਇਸ ਖ਼ਰਾਬ ਹਾਲਤ ਤੋਂ ਬਾਰਸ਼ ਹੋਣ ’ਤੇ ਹੀ ਰਾਹਤ ਮਿਲੇਗੀ ਪਰ ਅਗਲੇ 10 ਦਿਨਾਂ 'ਚ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਆਉਣ ਵਾਲੇ ਦਿਨਾਂ 'ਚ 25 ਤੋਂ 35 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲਦੀ ਹੈ ਤਾਂ ਹੀ ਇਹ ਪ੍ਰਦੂਸ਼ਣ ਅੱਗੇ ਨਿਕਲ ਸਕਦਾ ਹੈ। ਫਿਲਹਾਲ 4 ਦਿਨ ਤੱਕ ਹਵਾ ਚੱਲਣ ਵਾਲਾ ਸਿਸਟਮ ਵੀ ਬਣਦਾ ਨਹੀਂ ਦਿਖ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


author

Babita

Content Editor

Related News