ਢਾਈ ਸਾਲਾਂ ਬਾਅਦ ਦੁਬਈ ਤੋਂ ਪਰਤਿਆ ਸੀ ਮਾਪਿਆਂ ਦਾ ਜਵਾਨ ਪੁੱਤ, ਹੁਣ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼

Monday, Nov 04, 2024 - 01:16 PM (IST)

ਢਾਈ ਸਾਲਾਂ ਬਾਅਦ ਦੁਬਈ ਤੋਂ ਪਰਤਿਆ ਸੀ ਮਾਪਿਆਂ ਦਾ ਜਵਾਨ ਪੁੱਤ, ਹੁਣ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼

ਬਲਾਚੌਰ (ਬੈਂਸ, ਬ੍ਰਹਮਪੁਰੀ)- ਗਹੂਣ ਨਿਵਾਸੀ ਸਤਨਾਮ ਰਾਮ ਪੁੱਤਰ ਮੇਹਰ ਚੰਦ ਜੋ ਢਾਈ ਵਰ੍ਹਿਆਂ ਪਿੱਛੋਂ ਦੁਬਈ ਤੋਂ ਵਾਪਸ ਆਇਆ ਸੀ, ਦੀ ਮ੍ਰਿਤਕ ਦੇ ਸ਼ੱਕੀ ਹਾਲਤ ਵਿਚ ਪਿੰਡ ਰੱਕੜ ਬੇਟ ਨੇੜੇ ਸ਼ਮਸ਼ਾਨਘਾਟ ਵਿਚੋਂ ਪੁਲਸ ਦੀ ਹਾਜ਼ਰੀ ਵਿਚ ਬਰਾਮਦ ਕੀਤੀ ਗਈ। ਇਸ ਸਬੰਧੀ ਜਦੋਂ ਮ੍ਰਿਤਕ ਸਤਨਾਮ ਰਾਮ ਉਰਫ਼ ਸੋਨੂੰ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਰੋਂਦੇ ਕੁਰਲਾਉਂਦੇ ਇਹ ਦੱਸਿਆ ਕਿ ਸਾਡੇ ਪੁੱਤ ਦਾ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ: ਹਾਦਸੇ 'ਚ ਮਰੇ ਪਿਓ-ਪੁੱਤ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਇਸ ਸਬੰਧੀ ਉਨ੍ਹਾਂ ਨੇ ਆਪਣੇ ਪਿੰਡ ਦੇ ਹੀ ਨਿਵਾਸੀ ਤਿੰਨ ਵਿਅਕਤੀਆਂ ਅਤੇ ਇਕ ਲੋਹਟ ਪਿੰਡ ਨਿਵਾਸੀ ਵਿਅਕਤੀ ਦਾ ਨਾਂ ਵੀ ਲਿਆ ਹੈ। ਫਿਲਹਾਲ ਸਦਰ ਪੁਲਸ ਨੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਵਾਰਸਾਂ ਨੇ ਉਸ ਦਾ ਸੰਸਕਾਰ ਵੀ ਕਰ ਦਿੱਤਾ।

ਇਹ ਵੀ ਪੜ੍ਹੋ- 'ਆਯੁਸ਼ਮਾਨ' ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਇਨ੍ਹਾਂ ਚੀਜ਼ਾਂ ਦਾ ਰੱਖਣਾ ਹੋਵੇਗਾ ਧਿਆਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News