12 ਸਾਲ ਬਾਅਦ ਕੈਨੇਡਾ ਤੋਂ ਪਰਤਿਆ ਭਗੌੜਾ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ

Wednesday, Nov 06, 2024 - 05:07 AM (IST)

12 ਸਾਲ ਬਾਅਦ ਕੈਨੇਡਾ ਤੋਂ ਪਰਤਿਆ ਭਗੌੜਾ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ

ਪਾਇਲ (ਵਿਨਾਇਕ) - ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੁਰੱਖਿਆ ਏਜੰਸੀਆਂ ਨੇ ਇਕ ਭਗੌੜੇ ਨੂੰ ਕਾਬੂ ਕੀਤਾ ਹੈ, ਜੋ 12 ਸਾਲਾਂ ਬਾਅਦ ਕੈਨੇਡਾ ਤੋਂ ਪਰਤਿਆ ਹੈ। ਮੁਲਜ਼ਮ ਖਿਲਾਫ 2007 ਵਿਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਪਾਇਲ ਥਾਣੇ ਦੀ ਪੁਲਸ ਉਸ ਨੂੰ ਹਵਾਈ ਅੱਡੇ ਤੋਂ ਪਾਇਲ ਲੈ ਕੇ ਆਈ। ਮੁਲਜ਼ਮ ਦੀ ਪਛਾਣ ਜਤਿੰਦਰ ਸਿੰਘ ਵਾਸੀ ਮੁੱਲਾਂਪੁਰ ਵਜੋਂ ਹੋਈ, ਜਿਸ ਨੂੰ ਅੱਜ ਪਾਇਲ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਦੇ ਹੁਕਮਾਂ ’ਤੇ ਉਸ ਨੂੰ ਲੁਧਿਆਣਾ ਜੇਲ ਭੇਜ ਦਿੱਤਾ ਗਿਆ।


author

Inder Prajapati

Content Editor

Related News