ਡਰੱਗਸ ਤੇ ਕ੍ਰਾਈਮ ’ਤੇ ਸ਼ਿਕੰਜਾ ਕੱਸਣ ’ਚ ਸਫ਼ਲ ਰਹੀ ਕਮਿਸ਼ਨਰੇਟ ਪੁਲਸ, 35 ਦਿਨਾਂ ਦਾ ਪੇਸ਼ ਕੀਤਾ ਰਿਪੋਰਟ ਕਾਰਡ

Monday, Nov 04, 2024 - 10:51 AM (IST)

ਡਰੱਗਸ ਤੇ ਕ੍ਰਾਈਮ ’ਤੇ ਸ਼ਿਕੰਜਾ ਕੱਸਣ ’ਚ ਸਫ਼ਲ ਰਹੀ ਕਮਿਸ਼ਨਰੇਟ ਪੁਲਸ, 35 ਦਿਨਾਂ ਦਾ ਪੇਸ਼ ਕੀਤਾ ਰਿਪੋਰਟ ਕਾਰਡ

ਅੰਮ੍ਰਿਤਸਰ (ਜਸ਼ਨ)-ਜਦੋਂ ਤੋਂ ਮੌਜੂਦਾ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਗੈਂਗਸਟਰਾਂ ਅਤੇ ਸਟ੍ਰੀਟ ਸਨੈਚਰਾਂ ਵਿਰੁੱਧ ਚਲਾਈ ਗਈ ਮੁਹਿੰਮ ’ਚ ਕਮਿਸ਼ਨਰ ਪੁਲਸ ਨੂੰ ਕਾਫ਼ੀ ਸਫ਼ਲਤਾ ਹਾਸਲ ਹੋਈ ਹੈ। ਸਟ੍ਰੀਟ ਕ੍ਰਾਈਮ ਅਤੇ ਸਨੈਚਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਰਿਕਵਰੀ ਰੇਟ 100 ਫੀਸਦੀ ਤੋਂ ਵੀ ਵੱਧ ਹੋ ਚੁੱਕਾ ਹੈ ਅਤੇ ਗੈਂਗਸਟਰਾਂ ਅਤੇ ਹੋਰ ਕ੍ਰਾਈਮ ’ਤੇ ਵੀ ਸ਼ਿੰਕਜ਼ਾ ਕੱਸਣ ’ਚ ਪੁਲਸ ਕਾਫੀ ਸਮਰਥ ਸਾਬਿਤ ਹੋਈ ਹੈ। ‌ਜ਼ਿਕਰਯੋਗ ਹੈ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ 35 ਦਿਨ ਪਹਿਲੇ ਆਪਣਾ ਅਹੁਦਾ ਸੰਭਾਲਿਆ ਸੀ। ਇਸ ਸਬੰਧੀ ਕਮਿਸ਼ਨਰ ਪੁਲਸ ਨੇ ਪਿਛਲੇ 35 ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਰਿਪੋਰਟ ਕਾਰਡ ਦੇ ਅੰਕੜੇ ਹੀ ਦੱਸਦੇ ਹਨ ਕਿ ਹਰੇਕ ਪ੍ਰਕਾਰ ਦੇ ਕ੍ਰਾਈਮ ’ਤੇ ਕਾਫੀ ਸ਼ਿਕੰਜਾ ਕੱਸਿਆ ਹੈ।

ਪਰ ਇੱਥੇ ਦੱਸ ਦਈਏ ਕਿ ਸਟ੍ਰੀਟ ਕ੍ਰਾਈਮ ’ਚ ਭਾਵੇਂ ਮਾਮਲੇ ਦਰਜ ਕੀਤੇ ਗਏ ਹਨ, ਪਰ ਫਿਰ ਵੀ ਲੁੱਟ-ਖੋਹ ਦੇ ਮਾਮਲੇ ਲਗਾਤਾਰ ਵੱਧਦੇ ਨਜ਼ਰ ਆ ਰਹੇ ਹਨ, ਜਿਸ ’ਤੇ ਹੇਠਲੇ ਪੱਧਰ ਦੇ ਪੁਲਸ ਨੂੰ  ਹੋਰ ਕੰਮ ਕਰਨ ਦੀ ਲੋੜ ਹੈ। ਜੇਕਰ ਹੇਠਲੇ ਪੱਧਰ ’ਤੇ ਪੁਲਸ ਸਹੀ ਤਰ੍ਹਾਂ ਨਾਲ ਹੋਰ ਕੰਮ ਕਰੇ ਤਾਂ ਸਟ੍ਰੀਟ ਕ੍ਰਾਈਮ ਅਤੇ ਹੋਰ ਆਰਗਨਾਈਜ਼ਡ ਕ੍ਰਾਈਮ ’ਤੇ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕੱਸਿਆ ਜਾ ਸਕਦਾ ਹੈ, ਪਰ ਇੱਥੇ ਲੋੜ ਸਿਰਫ ਪੁਲਸ ਦੀ ਇੱਛਾ ਸ਼ਕਤੀ ਦੀ ਹੈ। ਇੱਥੇ ਇਹ ਵੀ ਵੇਖਣ ਵਾਲਾ ਹੋਵੇਗਾ ਕਿ ਥਾਣਿਆਂ ਅਤੇ ਪੁਲਸ ਕਮਿਸ਼ਨਰ ਦੇ ਦਰਬਾਰ ’ਚ ਆਉਣ ਵਾਲੇ ਫਰਿਆਦੀਆਂ ਨੂੰ ਇਨਸਾਫ ਕਿਸ ਪੱਧਰ ’ਤੇ ਅਤੇ ਕਿੰਨੇ ਦਿਨਾਂ ਵਿਚ ਮਿਲਦਾ ਹੈ? ਇਸ ਦੀ ਪ੍ਰਤੀਸ਼ਤ ਦਰ ਆਉਣ ਵਾਲੇ ਰਿਪੋਰਟ ਕਾਰਡ ’ਚ ਵੇਖਣ ਵਾਲੀ ਹੋਵੇਗੀ? ਕਿ ਪੁਲਸ ਨੇ ਫਰਿਆਦੀਆਂ ਨੂੰ ਕਿੰਨੇ ਮਾਮਲਿਆਂ ’ਚ ਜਲਦ ਇਨਸਾਫ ਦਵਾਇਆ ਹੈ। ਕਿਉਂਕਿ ਥਾਣਿਆਂ ਅਤੇ ਪੁਲਸ ਕਮਿਸ਼ਨਰ ਦੇ ਦਰਬਾਰ ’ਚ ਆਪਣੇ ਮਾਮਲਿਆਂ ਨੂੰ ਲੈ ਕੇ ਇਨਸਾਫ ਦੀ ਆਸ ਵਿਚ ਆਉਣ ਵਾਲੇ ਫਰਿਆਦਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ

ਵਰਤਮਾਨ ’ਚ ਆਉਣ ਵਾਲੇ ਮਾਮਲਿਆਂ ਦੀ ਗੱਲ ਕਰੀਏ ਤਾਂ ਵੇਖਿਆ ਗਿਆ ਹੈ ਕਿ ਲੋਕਾਂ ਵਿਚ ਸਹਿਨਸ਼ੀਲਤਾ ਦੀ ਕਾਫੀ ਕਮੀ ਆਈ ਹੈ, ਜਿਸ ਕਾਰਨ ਲੋਕ ਖਾਸ ਕਰ ਕੇ ਨੌਜਵਾਨ ਵਰਗ ਆਪਸ ਵਿਚ ਹੀ ਨਿੱਕੀ- ਨਿੱਕੀ ਗੱਲ ’ਤੇ ਹੀ ਆਪਸ ਵਿਚ ਉਲਝ ਕੇ ਲੜਾਈ ਝਗੜੇ ਕਰ ਰਹੇ ਹਨ, ਇਸ ਤਰ੍ਹਾਂ ਦੇ ਕਾਫੀ ਮਾਮਲੇ ਪੁਲਸ ਲਈ ਸਿਰਦਰਦੀ ਦੀ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ 35 ਦਿਨਾਂ ਵਿਚ ਪੁਲਸ ਦੀ ਰਾਡਾਰ ’ਤੇ ਖਾਸ ਤੌਰ ’ਤੇ ਨਸ਼ਾ ਸਮੱਗਲਰ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਸਨੈਚਰ-ਭਗੌੜੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰਹੇ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ 26 ਸਤੰਬਰ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਦਾ ਚਾਰਜ ਸੰਭਾਲਿਆ ਸੀ ਅਤੇ 31 ਅਕਤੂਬਰ ਤੱਕ ਦੇ ਕਾਰਜਕਾਲ ਦੇ ਪਿਛਲੇ 35 ਦਿਨਾਂ ਦੌਰਾਨ ਵੱਧ ਰਹੇ ਅਪਰਾਧ ਦੇ ਗ੍ਰਾਫ਼ ਨੂੰ ਰੋਕਿਆ ਗਿਆ ਹੈ। ਇਸ ਦੌਰਾਨ ਨਸ਼ਾ ਸਮੱਗਲਿੰਗ ਦੇ 42 ਕੇਸ ਦਰਜ ਹੋਏ ਸਨ, ਜਿਨ੍ਹਾਂ ਵਿਚ 89 ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 18.8 ਕਿਲੋ ਹੈਰੋਇਨ, 225 ਗ੍ਰਾਮ ਅਫੀਮ, 3660 ਨਸ਼ੀਲੇ ਕੈਪਸੂਲ, 3 ਕਿਲੋ ਗਾਂਜਾ ਅਤੇ 33 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ 8 ਵਾਹਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਤੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲਿਆਂ ’ਤੇ ਵੀ ਪੁਲਸ ਨੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਹੈ, ਇਨ੍ਹਾਂ 35 ਦਿਨਾਂ ਵਿਚ ਕਮਿਸ਼ਨਰੇਟ ਪੁਲਸ ਨੇ ਅਸਲਾ ਐਕਟ ਤਹਿਤ 6 ਕੇਸ ਦਰਜ ਕਰ ਕੇ 22 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ 24 ਪਿਸਤੌਲ, 2 ਰਾਈਫਲ, 27 ਮੈਗਜ਼ੀਨ ਅਤੇ 73 ਕਾਰਤੂਸ ਬਰਾਮਦ ਹੋਏ।

ਇਹ ਵੀ ਪੜ੍ਹੋ-  ਹਰੀਕੇ ਪੱਤਣ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਮੁੰਡੇ ਨਾਲ ਦਰਿੰਦਗੀ, ਮਾਮਲਾ ਕਰੇਗਾ ਹੈਰਾਨ

ਇਸੇ ਤਰ੍ਹਾਂ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਵੱਧ ਰਹੀਆਂ ਸਟ੍ਰੀਟ ਕ੍ਰਾਈਮ (ਸਨੈਚਿੰਗ) ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਗਰਮੀ ਨਾਲ ਕੰਮ ਕੀਤਾ ਅਤੇ 35 ਦਿਨਾਂ ਵਿਚ 35 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ ਤਿੰਨ ਪੁਰਾਣੇ ਕੇਸਾਂ ਸਮੇਤ 78 ਕੇਸ ਟਰੇਸ ਕੀਤੇ ਗਏ। ਇਨ੍ਹਾਂ ਕੇਸਾਂ ਵਿਚ 75 ਸਨੈਚਰਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੇ 8.86 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਤਰ੍ਹਾਂ ਸਟ੍ਰੀਟ ਕ੍ਰਾਈਮ ਤੇ ਪੁਲਸ ਨੇ ਇਨ੍ਹਾਂ 35 ਦਿਨਾਂ ਵਿਚ 100 ਫੀਸਦੀ ਤੋਂ ਵੀ ਵੱਧ ਸਫ਼ਲਤਾ ਹਾਸਲ ਕੀਤੀ ਹੈ। ਇੰਨਾ ਹੀ ਨਹੀਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਅਚਨਚੇਤ ਕਾਰਵਾਈ ਕਰਦੇ ਹੋਏ ਪ੍ਰੀਵੈਂਟਿਵ ਐਥ ਤਹਿਤ (ਜੁਰਮ ਰੋਕੂ ਕਾਰਵਾਈ) ਪੁਲਸ ਨੇ 240 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਮਿਸ਼ਨਰੇਟ ਪੁਲਸ ਦੇ ਪੀ. ਓ. ਸਟਾਫ਼ ਨੇ ਪੁਲਸ ਨੂੰ ਲੰਬੇ ਸਮੇਂ ਤੋਂ ਲੋੜੀਂਦੇ 35 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਗਰੀ ਵਿਚ ਟ੍ਰੈਫਿਕ ਨੂੰ ਰੈਗੂਲੇਟ ਚਲਦੇ ਰਹਿਣ ਦੀ ਮੁਹਿਮ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ 719 ਮੋਹਣ ਇਮਪਾਊਂਡ (ਜ਼ਬਤ) ਕੀਤੇ ਹਨ। ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਨਾਕਾਬੰਦੀ ਕਰ ਕੇ 719 ਵਾਹਨ ਜ਼ਬਤ ਕੀਤੇ । ਇਸੇ ਤਰ੍ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਰ ਵਾਹਨ ਚਾਲਕਾਂ ਵਿਚੋਂ 4240 ਵਾਹਨ ਚਾਲਕਾਂ ਦੇ ਚਲਾਨ ਵੀ ਕੀਤੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰੈਫਿਕ ਪੁਲਸ ਨੇ ਇਸ 35 ਦਿਨਾਂ ਦੌਰਾਨ 14 ਲੱਖ 34,500 ਰੁਪਏ ਜੁਰਮਾਨੇ ਦੇ ਤਹਿਤ ਵਸੂਲ ਕਰ ਕੇ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਏ ਹਨ।

ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ ਪਹੁੰਚੇ CM ਮਾਨ, ਵਿਰੋਧੀਆਂ ਦੇ ਵਿੰਨ੍ਹੇ ਨਿਸ਼ਾਨੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News