ਕ੍ਰੈਡਿਟ ਕਾਰਡ ਐਕਟਿਵ ਕਰਨ ਦੇ ਬਹਾਨੇ ਮੰਗਿਆ OTP, ਫਿਰ ਕਰ''ਤਾ ਖਾਤਾ ਖਾਲੀ

Saturday, Nov 09, 2024 - 04:51 AM (IST)

ਕ੍ਰੈਡਿਟ ਕਾਰਡ ਐਕਟਿਵ ਕਰਨ ਦੇ ਬਹਾਨੇ ਮੰਗਿਆ OTP, ਫਿਰ ਕਰ''ਤਾ ਖਾਤਾ ਖਾਲੀ

ਜਲੰਧਰ (ਵਰੁਣ) – ਗੁਜਰਾਲ ਨਗਰ ਦੇ ਇਕ ਵਿਅਕਤੀ ਤੋਂ ਸਾਈਬਰ ਠੱਗਾਂ ਨੇ ਓ. ਟੀ. ਪੀ. ਦੇ ਨਾਂ ’ਤੇ ਕ੍ਰੈਡਿਟ ਕਾਰਡ ਨਾਲ 49 ਹਜ਼ਾਰ ਕਢਵਾ ਲਏ। ਇਸ ਸਬੰਧ ਵਿਚ ਥਾਣਾ ਨੰਬਰ 4 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਅਣਪਛਾਤੇ ਨੌਸਰਬਾਜ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਪ੍ਰੀਤ ਸਿੰਘ ਨਿਵਾਸੀ ਗੁਜਰਾਲ ਨਗਰ ਨੇ ਦੱਸਿਆ ਕਿ ਉਸ ਕੋਲ ਬਜਾਜ ਫਾਈਨਾਂਸ ਕੰਪਨੀ ਦਾ ਕ੍ਰੈਡਿਟ ਕਾਰਡ ਸੀ। ਉਸਨੂੰ ਐਕਟਿਵ ਕਰਨ ਲਈ ਉਸਨੂੰ ਇਕ ਫੋਨ ਆਇਆ। ਉਹ ਖੁਦ ਨੂੰ ਬਜਾਜ ਫਾਈਨਾਂਸ ਦਾ ਕਰਮਚਾਰੀ ਦੱਸ ਰਿਹਾ ਸੀ। ਉਸ ਕਥਿਤ ਕਰਮਚਾਰੀ ਨੇ ਉਸ ਤੋਂ ਇਕ ਓ. ਟੀ. ਪੀ. ਮੰਗਿਆ, ਜੋ ਦੇਣ ’ਤੇ ਉਸਦੇ ਕ੍ਰੈਡਿਟ ਕਾਰਡ ਨਾਲ 49 ਹਜ਼ਾਰ ਰੁਪਏ ਦੀ ਸ਼ਾਪਿੰਗ ਹੋ ਗਈ। ਹਰਪ੍ਰੀਤ ਨੇ ਤੁਰੰਤ ਉਸ ਕਾਰਡ ਨੂੰ ਬਲਾਕ ਕਰਵਾਇਆ ਅਤੇ ਥਾਣਾ ਨੰਬਰ 4 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਫਿਲਹਾਲ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।


author

Inder Prajapati

Content Editor

Related News